ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਰਨਜੀਤ ਸ਼ਰਮਾ ਦੇ ‘ਨਾਇਕ’ ਤੋਂ ‘ਖਲਨਾਇਕ’ ਬਣਨ ਦਾ ਸਫ਼ਰ

ਚਰਨਜੀਤ ਸ਼ਰਮਾ ਦੇ ‘ਨਾਇਕ’ ਤੋਂ ‘ਖਲਨਾਇਕ’ ਬਣਨ ਦਾ ਸਫ਼ਰ

ਪੰਜਾਬ ਪੁਲਿਸ ਵਿਭਾਗ ਦੇ ਅੰਦਰੂਨੀ ਹਲਕਿਆਂ ਵਿੱਚ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਆਮ ਤੌਰ ’ਤੇ ‘ਪੰਡਿਤ ਜੀ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਅਕਤੂਬਰ 2015 ਤੱਕ ਸ੍ਰੀ ਸ਼ਰਮਾ ਨਾਲ ਕਦੇ ਕਿਸੇ ਕਿਸਮ ਦਾ ਕੋਈ ਵਿਵਾਦ ਵੀ ਨਹੀਂ ਜੁੜਿਆ ਸੀ ਪਰ ਉਸੇ ਵਰ੍ਹੇ 14 ਅਕਤੂਬਰ ਨੂੰ ਸਭ ਕੁਝ ਬਦਲ ਗਿਆ ਸੀ; ਜਦੋਂ ਉਨ੍ਹਾਂ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਵਿਖੇ ਰੋਸ ਮੁਜ਼ਾਹਰਾਕਾਰੀਆਂ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਉਹ ਭੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰਦਿਆਂ ਮੁਲਜ਼ਮਾਂ ਨੂੰ ਫੜਨ ਦੀ ਮੰਗ ਕਰ ਰਹੀ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਗੋਲੀਬਾਰੀ ਦੀ ਉਸ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ–ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਉਦੋਂ ਦੀ ਸਰਕਾਰ ਦੀ ਚੁਪਾਸਿਓਂ ਤਿੱਖੀ ਆਲੋਚਨਾ ਹੋਣ ਲੱਗ ਪਈ ਸੀ ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਗੋਲੀਬਾਰੀ ਦੇ ਦੋ ਦਿਨਾਂ ਪਿੱਛੋਂ ਹੀ ਸ੍ਰੀ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ। ਸ੍ਰੀ ਚਰਨਜੀਤ ਸਿੰਘ ਸ਼ਰਮਾ ਨੂੰ ਉਸੇ ਵਰ੍ਹੇ ਵਿਲੱਖਣ ਪੁਲਿਸ ਸੇਵਾਵਾਂ ਬਦਲੇ ਰਾਸ਼ਟਰਪਤੀ ਦੇ ਪੁਲਿਸ ਤਮਗ਼ੇ ਨਾਲ ਸਨਮਾਨਿਤ ਕੀਤਾ ਗਿਆ।

 

 

1978 ’ਚ ਪੰਜਾਬ ਪੁਲਿਸ ਦੇ ਇੰਸਪੈਕਟਰ ਪਿਤਾ ਦੇ ਦੇਹਾਂਤ ਤੋਂ ਬਾਅਦ ਸ੍ਰੀ ਚਰਨਜੀਤ ਸ਼ਰਮਾ ਨੂੰ ਤਰਸ ਦੇ ਆਧਾਰ ’ਤੇ ਪੁਲਿਸ ਵਿੱਚ ਨੌਕਰੀ ਮਿਲ ਗਈ ਸੀ। ਸੰਗਰੂਰ ਜ਼ਿਲ੍ਹੇ ’ਚ ਸੁਨਾਮ ਇਲਾਕੇ ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਏ ਸ੍ਰੀ ਚਰਨਜੀਤ ਸਿੰਘ ਸ਼ਰਮਾ ਪੱਕੇ ਸਿੱਖ ਬਣ ਗਏ ਸਨ। ਪੰਜਾਬ ਦੀ ਮਾਲਵਾ ਪੱਟੀ ਦੇ ਹੋਰਨਾਂ ਹਿੰਦੂਆਂ ਵਾਂਗ ਉਨ੍ਹਾਂ ਦਸਤਾਰ ਵੀ ਸਜਾਉਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਆਪਣੇ ਪੁੱਤਰਾਂ ਦੇ ਨਾਂਵਾਂ ਨਾਲ ਵੀ ਸ਼ਬਦ ‘ਸਿੰਘ’ ਜੋੜਿਆ ਸੀ। ਉਨ੍ਹਾਂ ਦੀ ਵਕੀਲ ਧੀ ਆਰਤੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਨਾਂਅ ਪੁਲਿਸ ਰਿਕਾਰਡ ਵਿੱਚ ਚਰਨਜੀਤ ਸਿੰਘ ਹੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਆਰਤੀ ਹੁਰਾਂ ਦੱਸਿਆ,‘ਦਿਲਚਸਪ ਗੱਲ ਇਹ ਹੋਈ ਕਿ ਸਾਲ 2014 ਦੌਰਾਨ ਮੀਡੀਆ ਤੇ ਸਿਆਸੀ ਪਾਰਟੀਆਂ ਨੇ ਅਚਾਨਕ ਮੇਰੇ ਪਿਤਾ ਜੀ ਨੂੰ ਚਰਨਜੀਤ ਸ਼ਰਮਾ ਆਖਿਆ ਜਾਣ ਲੱਗਾ। ਮੇਰੇ ਪਿਤਾ ਜੀ ਨੂੰ ਇਸ ਮਾਮਲੇ ਵਿੱਚ ‘ਬਲੀ ਦਾ ਬੱਕਰਾ’ ਬਣਾਇਆ ਜਾ ਰਿਹਾ ਹੈ।’

 

 

ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਚੁੱਕੇ ਜਸਟਿਸ (ਸੇਵਾ–ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਵਿੱਚ ਉਨ੍ਹਾਂ ਦਾ ਨਾਂਅ ਵਾਰ–ਵਾਰ ਚਰਨਜੀਤ ਸ਼ਰਮਾ ਹੀ ਲਿਖਿਆ ਹੈ।

 

 

ਚਰਨਜੀਤ ਸ਼ਰਮਾ ਉਸ ਵੇਲੇ ਪੰਜਾਬ ਵਿੱਚ ਬਹੁਤਿਆਂ ਲਈ ‘ਖਲਨਾਇਕ’ ਬਣ ਗਏ, ਜਦੋਂ ਉਨ੍ਹਾਂ ਦਾ ਨਾਂਅ ਬਹਿਬਲ ਕਲਾਂ ਦੀ ਐੱਫ਼ਆਈਆਰ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਹੁਣ ਬੀਤੇ ਐਤਵਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਅੱਤਵਾਦ ਦੇ ਦੌਰ ਦੌਰਾਨ ਮਾਝਾ ਖੇਤਰ ਦੇ ਲੋਪੋਕੇ, ਬਿਆਸ, ਝਬਾਲ ਤੇ ਘਰਿੰਡਾ ਜਿਹੇ ਸਟੇਸ਼ਨਾਂ ’ਤੇ ਡਿਊਟੀਆਂ ਕੀਤੀਆਂ। ਉਨ੍ਹਾਂ ਨੇ ਵਿਸ਼ੇਸ਼ ਕਾਰਵਾਈਆਂ ਦੌਰਾਨ ਬਹੁਤ ਸਾਰੇ ਅੱਤਵਾਦੀਆਂ ਦਾ ਖ਼ਾਤਮਾ ਕੀਤਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਬਹੁਤੇ ਦੋਸਤ ਚਰਨਜੀਤ ਸ਼ਰਮਾ ਨੂੰ ਆਪਣੀ ਧੁਨ ਦੇ ਪੱਕੇ ਵੀ ਮੰਨਦੇ ਹਨ ਕਿਉਂਕਿ ਉਹ ਆਪਣੇ ਸੀਨੀਅਰਜ਼ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਤੇ ਆਪਣੇ ਦੋਸਤਾਂ ਲਈ ਵੀ ਸਾਰੀਆਂ ਹੱਦਾਂ ਪਾਰ ਕਰ ਸਕਦੇ ਹਨ। ਇਸੇ ਲਈ ਅਪਰਾਧੀਆਂ ਦੇ ਮਨਾਂ ਵਿੱਚ ਸਦਾ ਉਨ੍ਹਾਂ ਦੀ ਦਹਿਸ਼ਤ ਬਣੀ ਰਹਿੰਦੀ ਸੀ। ਸਾਲ 2015 ਤੱਕ ਉਨ੍ਹਾਂ ਦਾ ਕਦੇ ਕਿਸੇ ਵੱਡੇ ਵਿਵਾਦ ਨਾਲ ਸਾਹਮਣਾ ਨਹੀਂ ਹੋਇਆ। ਉਹ 2017 ਵਿੱਚ ਸੇਵਾ–ਮੁਕਤ ਹੋ ਗਏ ਸਨ। 1980ਵਿਆਂ ਦੌਰਾਨ ਘਰਿੰਡਾ (ਅੰਮ੍ਰਿਤਸਰ) ਦੇ ਐੱਸਐੱਚਓ ਵਜੋਂ ਉਨ੍ਹਾਂ ਨੇ ਜਦੋਂ ਰਿਕਾਰਡ 50 ਕਿਲੋਗ੍ਰਾਮ ਹੈਰੋਇਨ ਫੜੀ ਸੀ, ਤਦ ਉਨ੍ਹਾਂ ਨੂੰ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

 

 

ਸਾਲ 2003 ਦੌਰਾਨ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਸ਼ਰਮਾ ਦੀ ਅਗਵਾਈ ਹੇਠਲੇ ਇਲਾਕੇ ਨੂੰ ‘ਬਿਹਤਰੀਨ ਸਬ–ਡਿਵੀਜ਼ਨ’ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਤਦ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਡੀਐੱਸਪੀ ਵਜੋਂ ਨਿਯੁਕਤ ਕੀਤਾ ਗਿਆ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

2015 ’ਚ ਉਹ ਜਦੋਂ ਫ਼ਰੀਦਕੋਟ ਦੇ ਐੱਸਐੱਸਪੀ ਨਿਯੁਕਤ ਕੀਤਾ ਗਿਆ ਸੀ ਤੇ ਉਨ੍ਹਾਂ ਹੀ ਦਿਨਾਂ ਦੌਰਾਨ ਬੇਅਦਬੀ ਵਿਰੁੱਧ ਇਸੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਰੋਸ ਮੁਜ਼ਾਹਰੇ ਹੁੰਦੇ ਸਨ। ਉਨ੍ਹਾਂ ਹੀ ਦਿਨਾਂ ਦੌਰਾਨ ਚਰਨਜੀਤ ਸਿੰਘ ਸ਼ਰਮਾ ਹੁਰਾਂ ਨੂੰ ਰਾਸ਼ਟਰਪਤੀ ਦੇ ਪੁਲਿਸ ਤਮਗ਼ੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸੇ ਵਰ੍ਹੇ ਬਹਿਬਲ ਕਲਾਂ ਗੋਲੀਕਾਂਡ ਵਾਪਰਨ ਤੋਂ ਪਹਿਲਾਂ ਉਨ੍ਹਾਂ ਦਾ ਤਬਾਦਲਾ ਮੋਗਾ ਕਰ ਦਿੱਤਾ ਗਿਆ ਸੀ।

 

 

ਸ੍ਰੀ ਸ਼ਰਮਾ ਨੂੰ ‘ਖਲਨਾਇਕ’ ਮੰਨਣ ਦਾ ਇੱਕ ਇਹ ਵੀ ਵੱਡਾ ਕਾਰਨ ਹੋ ਸਕਦਾ ਹੈ ਕਿ ਜਦੋਂ ਫ਼ਰੀਦਕੋਟ ਦੇ ਬਰਗਾੜੀ ਪਿੰਡ ਵਿੱਚ ਬੇਅਦਬੀ ਦੀ ਪਹਿਲੀ ਘਟਨਾ ਵਾਪਰੀ ਸੀ, ਤਦ ਉਹੀ ਜ਼ਿਲ੍ਹੇ ਦੇ ਐੱਸਐੱਸਪੀ ਸੀ ਅਤੇ ਸਿੱਖ ਮੁਜ਼ਾਹਰਾਕਾਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕੁਝ ਨਹੀਂ ਕੀਤਾ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਉਨ੍ਹਾਂ ’ਤੇ ਇਹ ਦੋਸ਼ ਵੀ ਲੱਗਦਾ ਰਿਹਾ ਕਿ ਉਹ ਬਾਦਲ ਪਰਿਵਾਰ ਦੇ ਨੇੜੇ ਸਨ। ਉਨ੍ਹਾਂ ਬਾਰੇ ਤਦ ਇਹ ਵੀ ਆਖਿਆ ਜਾਂਦਾ ਸੀ ਕਿ ਸ੍ਰੀ ਚਰਨਜੀਤ ਸਿੰਘ ਸ਼ਰਮਾ ਨੂੰ ਫ਼ਰੀਦਕੋਟ ਤੇ ਮੋਗਾ ਵਿੱਚ ਇਸ ਕਰ ਕੇ ਤਾਇਨਾਤ ਕੀਤਾ ਗਿਆ ਸੀ ਕਿ ਤਾਂ ਜੋ ਉਹ ਬਾਦਲਾਂ ਦੇ ਟਰਾਂਸਪੋਰਟ ਦੇ ਕਾਰੋਬਾਰ ’ਤੇ ਚੌਕਸ ਨਜ਼ਰ ਰੱਖ ਸਕਣ। ਉਹ ਜਲੰਧਰ ਜ਼ਿਲ੍ਹੇ ’ਚ ਨਕੋਦਰ ਵਿਖੇ ਸਥਿਤ ਧਾਰਮਿਕ ਅਸਥਾਨ ਬਾਬਾ ਮੁਰਾਦ ਸ਼ਾਹ ਟਰੱਸਟ ਨਾਲ ਵੀ ਜੁੜੇ ਰਹੇ ਸਨ ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਪ੍ਰਬੰਧਕੀ ਅਮਲੇ ’ਚੋਂ ਹਟਾ ਦਿੱਤਾ ਗਿਆ ਸੀ।

 

 

ਸ੍ਰੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਤੋ਼ ਬਾਅਦ ਪੁਲਿਸ ਵਿਭਾਗ ਦੇ ਕਈ ਜਵਾਨਾਂ ਤੇ ਅਫ਼ਸਰਾਂ ਨੇ ਸੋਸ਼ਲ ਮੀਡੀਆ ’ਤੇ ਮੁਹਿੰਮਾਂ ਚਲਾ ਕੇ ਉਨ੍ਹਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਬਾਰੇ ਇਹੋ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ‘ਬਲੀ ਦਾ ਬੱਕਰਾ’ ਬਣਾਇਆ ਜਾ ਰਿਹਾ ਹੈ। ਅਜਿਹੇ ਇੱਕ ਸੁਨੇਹੇ ਵਿੱਚ ਲਿਖਿਆ ਹੈ – ‘ਪਹਿਲਾਂ ਬਾਦਲਾਂ ਨੇ ਪੁਲਿਸ ਨੂੰ ਵਰਤਿਆ ਸੀ ਤੇ ਹੁਣ ਕਾਂਗਰਸ ਵੀ ਉਹੀ ਕਰ ਰਹੀ ਹੈ। ਪੁਲਿਸ ਇਨ੍ਹਾਂ ਸਿਆਸੀ ਆਗੂਆਂ ਦੇ ਹੱਥਾਂ ਵਿੱਚ ਇੱਕ ਔਜ਼ਾਰ ਬਣ ਕੇ ਰਹਿ ਗਈ ਹੈ। ਜੋ ਕੁਝ ਚਰਨਜੀਤ ਨਾਲ ਵਾਪਰਿਆ ਹੈ, ਉਹ ਕਿਸੇ ਨਾਲ ਵੀ ਵਾਪਰ ਸਕਦਾ ਹੈ। ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਲੋਕ ਪੁਲਿਸ ਉੱਤੇ ਹਮਲੇ ਸ਼ੁਰੂ ਕਰ ਦੇਣਗੇ ਕਿਉਂਕਿ ਉਨ੍ਹਾਂ ਨੂੰ ਇਹੋ ਲੱਗੇਗਾ ਕਿ ਪੁਲਿਸ ਨੇ ਕਿਹੜਾ ਕੋਈ ਜਵਾਬੀ ਕਾਰਵਾਈ ਕਰਨੀ ਹੈ, ਇਸ ਲਈ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ।’

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Journey of Charajnit Sharma from Hero to Villain