ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੂਨ 1984 – ਬਲੂ ਸਟਾਰ ਆਪਰੇਸ਼ਨ: ਅਮਰੀਕ ਸਿੰਘ ਪੂੰਨੀ ਨੂੰ ਨਾ ਚਾਹੁੰਦੇ ਹੋਏ ਵੀ ਕਰਨੇ ਪਏ ਸਨ ਫ਼ੌਜ ਸੱਦਣ ਦੀ ਬੇਨਤੀ ’ਤੇ ਹਸਤਾਖਰ

ਜੂਨ 1984 – ਬਲੂ ਸਟਾਰ ਆਪਰੇਸ਼ਨ: ਅਮਰੀਕ ਸਿੰਘ ਪੂੰਨੀ ਨੂੰ ਨਾ ਚਾਹੁੰਦੇ ਹੋਏ ਵੀ ਕਰਨੇ ਪਏ ਸਨ ਫ਼ੌਜ ਸੱਦਣ ਦੀ ਬੇਨਤੀ ’ਤੇ

ਪਿਛਲੀ ਭਾਵ ਇਸ ਤੋਂ ਪਹਿਲੀ ਲੜੀ ਜੋੜਨ ਲਈ ਇਸੇ ਲਿੰਕ ਵਾਲੀ ਸਤਰ ਉੱਤੇ ਕਲਿੱਕ ਕਰੋ ]

 

ਸ੍ਰੀ ਰਮੇਸ਼ ਇੰਦਰ ਸਿੰਘ, ਜੋ ਬਲੂ–ਸਟਾਰ ਆਪਰੇਸ਼ਨ ਵੇਲੇ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਨ ਨੇ ਖ਼ਾਸ ਤੌਰ ’ਤੇ ‘ਹਿੰਦੁਸਤਾਨ ਟਾਈਮਜ਼’ ਲਈ ਅੱਗੇ ਲਿਖਿਆ ਹੈ ਕਿ ਜਦੋਂ ਫ਼ੌਜੀ ਜਰਨੈਲਾਂ ਦੀ ਆਪਸ ਵਿੱਚ ਕੋਈ ਸਹਿਮਤੀ ਨਾ ਬਣ ਸਕੀ, ਤਾਂ ਇੱਕ ਖ਼ਾਸ ਇਲਾਕੇ ਵਿੱਚ ਲੜਨ ਦੇ ਸਾਰੇ ਬੁਨਿਆਦੀ ਸਿਧਾਂਤਾਂ ਨੂੰ ਲਾਂਭੇ ਕਰ ਦਿੱਤਾ ਗਿਆ।

 

 

ਸ੍ਰੀ ਰਮੇਸ਼ ਇੰਦਰ ਸਿੰਘ ਲਿਖਦੇ ਹਨ ਕਿ ਉਹ ਮੂਲ ਰੂਪ ਵਿੱਚ ਪੱਛਮੀ ਬੰਗਾਲ ਕਾਡਰ ਦੇ ਆਈਏਐੱਸ ਅਧਿਕਾਰੀ ਸਨ। ਉਨ੍ਹਾਂ ਨੂੰ ਜੁਲਾਈ 1978 ’ਚ ਫ਼ਰੀਦਕੋਟ ਦਾ ਵਧੀਕ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।

 

 

ਮਈ 1984 ’ਚ ਉਹ ਪੰਜਾਬ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨਿਯੁਕਤ ਹੋਏ ਸਨ। ਪੰਜਾਬ ਦੇ ਉਦੋਂ ਦੇ ਮੁੱਖ ਸਕੱਤਰ ਕੇਡੀ ਵਾਸੂਦੇਵਾ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਜੋਂ ਚਾਰਜ ਸੰਭਾਲਣ ਲਈ ਕਿਹਾ। ਦਰਅਸਲ, DC ਸ੍ਰੀ ਗੁਰਦੇਵ ਸਿੰਘ ਬਰਾੜ ਦਾ ਪਹਿਲਾਂ ਤੋਂ ਹੀ 8 ਜੂਨ ਨੂੰ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਤੈਅ ਸੀ।

 

 

ਸ੍ਰੀ ਰਮੇਸ਼ ਇੰਦਰ ਸਿੰਘ ਨੇ ਤਦ 4 ਜੂਨ ਨੂੰ ਜਾ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ।

 

 

ਉਦੋਂ ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਪੰਜਾਬ ਦੇ ਰਾਜਪਾਲ ਬੀ.ਡੀ. ਪਾਂਡੇ ਨੂੰ ਪਹਿਲਾਂ ਦਿੱਲੀ ਸੱਦਿਆ ਗਿਆ ਸੀ। ਉਨ੍ਹਾਂ ਨੇ 2, ਜੂਨ, 1984 ਨੂੰ ਦਿੱਲੀਓਂ ਪਰਤ ਕੇ ਤੁਰੰਤ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਵਾਸੂਦੇਵਾ ਤੇ ਪੰਜਾਬ ਦੇ ਗ੍ਰਹਿ ਸਕੱਤਰ ਅਮਰੀਕ ਸਿੰਘ ਪੂੰਨੀ ਨੂੰ ਸ਼ਾਮੀਂ 5:00 ਵਜੇ ਚੰਡੀਗੜ੍ਹ ਸਥਿਤ ਰਾਜ ਭਵਨ ਸੱਦਿਆ ਸੀ। ਤਦ ਦੱਸਿਆ ਗਿਆ ਕਿ ਪੰਜਾਬ ਵਿੱਚ ਫ਼ੌਜ ਲਾਈ ਜਾਣੀ ਹੈ।

 

 

ਸ੍ਰੀ ਪੂੰਨੀ ਨੂੰ ਤੁਰੰਤ ਫ਼ੌਜ ਨੂੰ ਇਸ ਬਾਰੇ ਇੱਕ ਰਸਮੀ ਬੇਨਤੀ–ਪੱਤਰ ਲਿਖਣ ਲਈ ਆਖਿਆ ਗਿਆ ਸੀ। ਉਸ ਚਿੱਠੀ ਦਾ ਖਰੜਾ ਤਦ ਉੱਥੇ ਤੁਰੰਤ ਰਾਜ ਭਵਨ ਵਿਖੇ ਹੀ ਤਿਆਰ ਕੀਤਾ ਗਿਆ ਸੀ।

 

 

ਪਹਿਲਾਂ ਸ੍ਰੀ ਪੂੰਨੀ ਉਸ ਚਿੱਠੀ ਉੱਤੇ ਦਸਤਖ਼ਤ ਕਰਨ ਲਈ ਤਿਆਰ ਨਹੀਂ ਸਨ ਪਰ ਫਿਰ ਰਾਜਪਾਲ ਦੀ ਹਦਾਇਤ ਉੱਤੇ ਉਨ੍ਹਾਂ ਉਸ ਬੇਨਤੀ–ਪੱਤਰ ਉੱਤੇ ਹਸਤਾਖਰ ਕਰ ਦਿੱਤੇ।

 

(ਬਾਕੀ ਹਿੱਸਾ ਹੁਣੇ ਥੋੜ੍ਹੀ ਦੇਰ ’ਚ, ਬੱਸ ‘ਐੱਚ.ਟੀ. ਪੰਜਾਬੀ’ ਨਾਲ ਜੁੜੇ ਰਹੋ)

 

ਪਹਿਲੇ ਹਿੱਸੇ ਲਈ ਇੱਥੇ ਕਲਿੱਕ ਕਰੋ

 

ਦੂਜੇ ਹਿੱਸੇ ਲਈ ਇੱਥੇ ਕਲਿੱਕ ਕਰੋ
 

[ ਇਸ ਤੋਂ ਪਹਿਲੀਆਂ ਲੜੀਆਂ ਜੋੜਨ ਲਈ ਇਸੇ ਲਿੰਕ ਵਾਲੀ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:June 1984 Blue Star Operation: Amrik Singh Pooni reluctantly signed on the requisition to Army