ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੂਨ 1984 – ਬਲੂ ਸਟਾਰ ਆਪਰੇਸ਼ਨ: ਪਹਿਲਾਂ ਫ਼ੌਜੀ ਜਰਨੈਲਾਂ ਦੀ ਆਪਸੀ ਸਹਿਮਤੀ ਨਹੀਂ ਸੀ ਬਣ ਸਕੀ

ਜੂਨ 1984 – ਬਲੂ ਸਟਾਰ ਆਪਰੇਸ਼ਨ: ਪਹਿਲਾਂ ਫ਼ੌਜੀ ਜਰਨੈਲਾਂ ਦੀ ਆਪਸੀ ਸਹਿਮਤੀ ਨਹੀਂ ਸੀ ਬਣ ਸਕੀ

ਪਿਛਲੀ ਭਾਵ ਇਸ ਤੋਂ ਪਹਿਲੀ ਲੜੀ ਜੋੜਨ ਲਈ ਇਸੇ ਲਿੰਕ ਵਾਲੀ ਸਤਰ ਉੱਤੇ ਕਲਿੱਕ ਕਰੋ ]

 

ਸ੍ਰੀ ਰਮੇਸ਼ ਇੰਦਰ ਸਿੰਘ ਨੇ ਅੱਗੇ ਲਿਖਿਆ ਹੈ ਕਿ ਫ਼ੌਜੀ ਜਰਨੈਲਾਂ ਨੇ ਖ਼ੁਫ਼ੀਆ ਤੌਰ ਉੱਤੇ ਪਹਿਲਾਂ ਮਿਲੀਆਂ ਜਾਣਕਾਰੀਆਂ ਨੂੰ ਵੀ ਅੱਖੋਂ ਪ੍ਰੋਖੇ ਕੀਤਾ ਤੇ ਉਹ ਸ਼ਹਾਦਤਾਂ ਦੀਆਂ ਸਿੱਖ ਰਵਾਇਤਾਂ ਨੂੰ ਵੀ ਭੁਲਾ ਗਏ। ਇਹ ਸਿੱਖ ਹੀ ਸਨ, ਜਿਨ੍ਹਾਂ ਮੁਗ਼ਲਾਂ ਦੇ ਅਥਾਹ ਤਸ਼ੱਦਦਾਂ ਦਾ ਡਟ ਕੇ ਸਾਹਮਣਾ ਕੀਤਾ ਸੀ ਤੇ ਅਫ਼ਗ਼ਾਨ ਹਮਲਾਵਰਾਂ ਹੱਥੋਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨਹੀਂ ਸੀ ਹੋਣ ਦਿੱਤੀ।

 

 

ਇਸ ਤੋਂ ਪਹਿਲਾਂ ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਦੀ ਥਲ ਸੈਨਾ ਦੇ ਤਤਕਾਲੀਨ ਮੁਖੀ ਜਨਰਲ ਏਐੱਸ ਵੈਦਿਆ ਨੂੰ ਸੱਦਿਆ ਤੇ ਉਨ੍ਹਾਂ ਹਦਾਇਤ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਤੇ ਪੰਜਾਬ ਦੇ ਹੋਰ ਗੁਰਦੁਆਰਾ ਸਾਹਿਬਾਨ ਵਿੱਚੋਂ ਖਾੜਕੂਆਂ ਨੂੰ ਬਾਹਰ ਕੱਢਿਆ ਜਾਵੇ।

 

 

ਫ਼ੌਜੀ ਜਰਨੈਲ ਸ੍ਰੀ ਵੈਦਿਆ ਨੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀ ਕਿ ਪਹਿਲਾਂ ਨਰਮ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ। ਇਸ ਲਈ ਪਹਿਲਾਂ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਸਬੰਧਤ ਇਮਾਰਤਾਂ ਨੂੰ ਚਾਰੇ ਪਾਸੇ ਘੇਰਾ ਪਾ ਲਿਆ ਜਾਵੇ। ਪਰ ਸ੍ਰੀ ਵੈਦਿਆ ਦੇ ਜੂਨੀਅਰ ਅਤੇ ਪੱਛਮੀ ਕਮਾਂਡ ਦੇ ਤਤਕਾਲੀਨ ਜਨਰਲ ਆਫ਼ੀਸਰ ਇਨ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਕੇ. ਸੁੰਦਰਜੀ ਤਦ ਪ੍ਰਧਾਨ ਮੰਤਰੀ ਦਫ਼ਤਰ ਦੇ ਸੰਪਰਕ ਵਿੱਚ ਰਹਿੰਦੇ ਸਨ। ਉਨ੍ਹਾਂ ਕੋਲ ‘ਸਵਿਫ਼ਟ ਬਲਿਟਜ਼’ ਨਾਂਅ ਦੀ ਯੋਜਨਾ ਸੀ, ਜਿਸ ਨੂੰ ਅੱਜ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ‘ਸਰਜੀਕਲ ਸਟ੍ਰਾਈਕਸ’ ਆਖਦੇ ਹਨ।

 

 

ਜਨਰਲ ਸੁੰਦਰਜੀ ਬਾਰੇ ਮਸ਼ਹੂਰ ਸੀ ਕਿ ਉਹ ਇੱਕ ‘ਚਿੰਤਕ ਜਰਨੈਲ’ ਹਨ। ਇੰਝ ਫ਼ੌਜੀ ਕਾਰਵਾਈ ਕਰਨ ਵਾਲੇ ਡਾਇਰੇਕਟੋਰੇਟ ਨਾਲ ਸ੍ਰੀ ਸੁੰਦਰਜੀ ਦੇ ਵਿਚਾਰ ਨਾ ਮਿਲੇ। ਤਦ ਡਾਇਰੈਕਟੋਰੇਟ ਦੇ ਮੁਖੀ ਲੈਫ਼ਟੀਨੈਂਟ ਵੀ.ਕੇ. ਨਈਅਰ ਸਨ। ਉਨ੍ਹਾਂ ਨਾਲ ਕਰਨਲ ਜੀਐੱਸ ਜਿੰਦਰ ਬੱਲ ਤੇ ਕਰਨਲ ਕਪੂਰ ਸਨ। ਉਨ੍ਹਾਂ ਸਭਨਾਂ ਦਾ ਇਹੋ ਵਿਚਾਰ ਸੀ ਕਿ ਪਹਿਲਾਂ ਖਾੜਕੂਆਂ ਉੱਤੇ ਮਨੋਵਿਗਿਆਨਕ ਦਬਾਅ ਬਣਾਇਆ ਜਾਵੇ ਅਤੇ ਆਮ ਜਨਤਾ ਵਿੱਚ ਕਾਰਵਾਈ ਕੀਤੇ ਜਾਣ ਦਾ ਵਿਚਾਰ ਪੈਦਾ ਕੀਤਾ ਜਾਵੇ।

 

(ਬਾਕੀ ਹਿੱਸਾ ਹੁਣੇ ਥੋੜ੍ਹੀ ਦੇਰ ’ਚ, ਬੱਸ ‘ਐੱਚ.ਟੀ. ਪੰਜਾਬੀ’ ਨਾਲ ਜੁੜੇ ਰਹੋ)

 

ਪਹਿਲੇ ਹਿੱਸੇ ਲਈ ਇੱਥੇ ਕਲਿੱਕ ਕਰੋ

 

ਦੂਜੇ ਹਿੱਸੇ ਲਈ ਇੱਥੇ ਕਲਿੱਕ ਕਰੋ

 

ਤੀਜੇ ਹਿੱਸੇ ਲਈ ਇੱਥੇ ਕਲਿੱਕ ਕਰੋ
 

[ ਇਸ ਤੋਂ ਪਹਿਲੀਆਂ ਲੜੀਆਂ ਜੋੜਨ ਲਈ ਇਸੇ ਲਿੰਕ ਵਾਲੀ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:June 1984 Blue Star Operation Army Generals could not agree with each other