( ਪਿਛਲੀ ਭਾਵ ਪਹਿਲੀ ਲੜੀ ਜੋੜਨ ਲਈ ਇਸੇ ਲਿੰਕ ਵਾਲੀ ਸਤਰ ਉੱਤੇ ਕਲਿੱਕ ਕਰੋ )
ਸ੍ਰੀ ਰਮੇਸ਼ ਇੰਦਰ ਸਿੰਘ ਅੱਗੇ ਲਿਖਦੇ ਹਨ ਕਿ ਸਮੁੱਚੇ ਪੰਜਾਬ ’ਚ ਕਰਫ਼ਿਊ ਲੱਗਣ ਕਾਰਨ ਸਮੁੱਚੇ ਸੂਬੇ ਵਿੱਚ ਆਮ ਜਨ–ਜੀਵਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਕਾਰਨ ਖ਼ਾਸ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸ਼ਰਧਾਲੂ ਤੇ ਵੱਡੀ ਗਿਣਤੀ ਵਿੱਚ ਮੌਜੂਦ ਸੰਗਤਾਂ ਵੀ ਅੰਦਰ ਹੀ ਫਸ ਗਈਆਂ।
ਬਲੂ–ਸਟਾਰ ਆਪਰੇਸ਼ਨ ਲਈ ਸਭ ਤੋਂ ਪਹਿਲਾਂ ਮੇਰਠ ਸਥਿਤ ਫ਼ੌਜ ਦੀ 9 ਡਿਵੀਜ਼ਨ 29 ਮਈ ਨੂੰ ਹੀ ਅੰਮ੍ਰਿਤਸਰ ਪੁੱਜ ਗਈ ਸੀ। ਤਦ ਉਸ ਡਿਵੀਜ਼ਨ ਦੀ ਕਮਾਂਡ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਦੇ ਹੱਥ ’ਚ ਸੀ। ਇਸ ਡਿਵੀਜ਼ਨ ਨੂੰ ਹੁਕਮ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਆਪਣੀ ਸੁਰੱਖਿਅਤ ਪਨਾਹਗਾਹ ਬਣਾਈ ਬੈਠੇ ਮਿਲੀਟੈਂਟਸ (ਖਾੜਕੂਆਂ) ਨੂੰ ਉੱਥੋਂ ਕੱਢਿਆ ਜਾਵੇ।
3 ਜੂਨ ਦੀ ਰਾਤ ਨੂੰ ਫ਼ੌਜ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਘੇਰ ਲਿਆ ਪਰ ਉਹ ਕੰਪਲੈਕਸ ਅੰਦਰ 5 ਜੂਨ ਦੀ ਰਾਤ ਨੂੰ ਦਾਖ਼ਲ ਹੋਏ ਸਨ। ਉਸ ਤੋਂ ਪਹਿਲਾਂ ਸੰਘਰਸ਼ ਚੱਲਦਾ ਰਿਹਾ ਸੀ।
ਫ਼ੌਜੀ ਜਰਨੈਲਾਂ ਨੇ ਪਹਿਲਾਂ ਇਹੋ ਸੋਚਿਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਭਾਰੀ ਫ਼ੌਜੀ ਗਤੀਵਿਧੀਆਂ, ਟੈਂਕ, ਹੈਲੀਕਾਪਟਰ, ਵੱਡੀ ਗਿਣਤੀ ’ਚ ਜਵਾਨ ਤੇ ਹੋਰ ਫ਼ੌਜੀ ਸਾਜ਼ੋ–ਸਾਮਾਨ ਵੇਖ ਕੇ ਸ਼ਾਇਦ ਖਾੜਕੂ ਡਰ ਕੇ ਹੀ ਬਾਹਰ ਨਿੱਕਲ ਆਉਣਗੇ। ਪਰ ਉਨ੍ਹਾਂ ਦਾ ਇਹ ਖਿ਼ਆਲ ਗ਼ਲਤ ਨਿੱਕਲਿਆ।
(ਬਾਕੀ ਹਿੱਸਾ ਹੁਣੇ ਥੋੜ੍ਹੀ ਦੇਰ ’ਚ, ਬੱਸ ‘ਐੱਚ.ਟੀ. ਪੰਜਾਬੀ’ ਨਾਲ ਜੁੜੇ ਰਹੋ)