ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੂਨ 1984 – ਬਲੂ ਸਟਾਰ ਆਪਰੇਸ਼ਨ: 3 ਜੂਨ ਨੂੰ ਪੰਜਾਬ ’ਚ ਸਿਰਫ਼ ਫ਼ੌਜ ਦਾ ਹੀ ਰਾਜ ਸੀ…

ਜੂਨ 1984 – ਬਲੂ ਸਟਾਰ ਆਪਰੇਸ਼ਨ: 3 ਜੂਨ ਨੂੰ ਪੰਜਾਬ ’ਚ ਸਿਰਫ਼ ਫ਼ੌਜ ਦਾ ਹੀ ਰਾਜ ਸੀ…

ਪਿਛਲੀ ਭਾਵ ਇਸ ਤੋਂ ਪਹਿਲੀ ਲੜੀ ਜੋੜਨ ਲਈ ਇਸੇ ਲਿੰਕ ਵਾਲੀ ਸਤਰ ਉੱਤੇ ਕਲਿੱਕ ਕਰੋ ]

 

ਸ੍ਰੀ ਰਮੇਸ਼ ਇੰਦਰ ਸਿੰਘ, ਜੋ ਬਲੂ–ਸਟਾਰ ਆਪਰੇਸ਼ਨ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ, ਨੇ ਖ਼ਾਸ ਤੌਰ ’ਤੇ ‘ਹਿੰਦੁਸਤਾਨ ਟਾਈਮਜ਼’ ਲਈ ਅੱਗੇ ਲਿਖਿਆ ਹੈ ਕਿ ਪੰਜਾਬ ਦੇ ਉਦੋਂ ਦੇ ਗ੍ਰਹਿ ਸਕੱਤਰ ਸ੍ਰੀ ਅਮਰੀਕ ਸਿੰਘ ਪੂੰਨੀ ਦੇ ਹਸਤਾਖਰਾਂ ਦੇ ਆਧਾਰ ’ਤੇ ਫ਼ੌਜ ਨੂੰ ਪੰਜਾਬ ਵਿੱਚ ਹਰ ਤਰ੍ਹਾਂ ਦੀ ਕਾਰਵਾਈ ਕਰਨ ਦਾ ਰਸਮੀ ਅਧਿਕਾਰ ਹਾਸਲ ਹੋ ਗਿਆ ਸੀ।

 

 

ਪੰਜਾਬ ਰਾਜ ਗੜਬੜਗ੍ਰਸਤ ਇਲਾਕਾ ਕਾਨੂੰਨ ਪਹਿਲਾਂ ਹੀ ਅਕਤੂਬਰ 1983 ਤੋਂ ਹੀ ਲਾਗੂ ਸੀ। ਸੁਰੱਖਿਆ ਬਲਾਂ ਨੂੰ ਉਸ ਕਾਨੂੰਨ ਦੇ ਆਧਾਰ ਉੱਤੇ ਕਿਸੇ ਵੀ ਕੈਂਪਸ, ਘਰ ਅੰਦਰ ਜਾ ਕੇ ਤਲਾਸ਼ੀ ਲੈਣ, ਇਤਰਾਜ਼ ਵਸਤਾਂ ਜ਼ਬਤ ਕਰਨ ਤੇ ਗ੍ਰਿਫ਼ਤਾਰੀਆਂ ਕਰਨ ਦਾ ਪੂਰਾ ਅਧਿਕਾਰ ਸੀ। ਇਸ ਲਈ ਜ਼ਿਲ੍ਹਾ ਮੈਜਿਸਟ੍ਰੇਟ ਦੇ ਹਸਤਾਖਰਾਂ ਦੀ ਕੋਈ ਲੋੜ ਨਹੀਂ ਸੀ।

 

 

ਪੰਜਾਬ ਦੇ38 ਗੁਰਦੁਆਰਾ ਸਾਹਿਬਾਨ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ ਹੋਈ ਸੀ ਤੇ ਤਦ ਕਿਸੇ ਵੀ ਡਿਪਟੀ ਕਮਿਸ਼ਨਰ ਨੇ ਅਜਿਹਾ ਕਰਨ ਲਈ ਕੋਈ ਹੁਕਮ ਜਾਰੀ ਨਹੀਂ ਕੀਤਾ ਸੀ।

 

 

ਤਦ ਜਨਰਲ ਸੁੰਦਰਜੀ ਦੇ ਅਧੀਨ ਸੇਵਾ ਨਿਭਾ ਰਹੇ ਪੱਛਮੀ ਕਮਾਂਡ ਦੇ ਚੀਫ਼ ਆਫ਼ ਸਟਾਫ਼ ਲੈਫ਼ਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਸਿਵਲ ਤੇ ਫ਼ੌਜੀ ਪ੍ਰਸ਼ਾਸਨ ਵਿੱਚ ਤਾਲਮੇਲ ਤੇ ਇੱਕਜੁਟਤਾ ਲਈ ਰਾਜਪਾਲ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਸੀ।

 

 

ਤਦ ਪੰਜਾਬ ਇੱਕ ਫ਼ੌਜੀ ਛਾਉਣੀ ’ਚ ਤਬਦੀਲ ਹੋ ਗਿਆ ਸੀ ਤੇ ਪੰਜਾਬ ਪੁਲਿਸ ਤਾਂ ਕਿਤੇ ਵੀ ਵਿਖਾਈ ਨਹੀਂ ਸੀ ਦਿੰਦੀ।

 

 

ਤਦ ਅੰਮ੍ਰਿਤਸਰ ’ਚ ਟੈਲੀਫ਼ੋਨ ਐਕਸਚੇਂਜ ਅਤੇ ਸਾਰੀਆਂ ਫ਼ੋਨ ਲਾਈਨਾਂ ਤੱਕ ਉੱਤੇ ਫ਼ੌਜ ਦਾ ਕਬਜ਼ਾ ਹੋ ਗਿਆ ਸੀ। ਸਾਰੇ ਸਿਵਲ ਅਧਿਕਾਰੀ ਹਰ ਤਰ੍ਹਾਂ ਦੇ ਅਧਿਕਾਰ ਤੋਂ ਵਾਂਝੇ ਹੋ ਗਏ ਸਨ।

 

 

ਸ੍ਰੀ ਰਮੇਸ਼ ਇੰਦਰਜੀਤ ਸਿੰਘ ਲਿਖਦੇ ਹਨ ਕਿ ਤਦ ਉਨ੍ਹਾਂ ਨੂੰ ਆਪਣੀ ਨਵੀਂ ਡਿਊਟੀ ਸੰਭਾਲਿਆਂ ਹਾਲੇ 24 ਘੰਟੇ ਵੀ ਨਹੀਂ ਹੋਏ ਸਨ। ਉਦੋਂ ਅੰਮ੍ਰਿਤਸਰ ’ਚ ਜਨਰਲ ਸੁੰਦਰਜੀ ਤੇ ਦਿਆਲ, ਕੇ.ਐੱਸ ਬਰਾੜ ਤੇ ਜਾਮਵਾਲ ਸਮੇਤ ਤਿੰਨ ਮੇਜਰ ਜਨਰਲ ਅੰਮ੍ਰਿਤਸਰ ’ਚ ਮੌਜੂਦ ਸਨ। ਕਿਸੇ ਵੀ ਜੂਨੀਅਰ ਜਾਂ ਸੀਨੀਅਰ ਨਾਲ ਕਿਸੇ ਦਾ ਕੋਈ ਸੰਪਰਕ ਨਹੀਂ ਸੀ। ਉਸ ਤੋਂ ਬਾਅਦ ਕੀ ਕੁਝ ਹੋਇਆ – ਉਹ ਹੁਣ ਇਤਿਹਾਸ ਹੈ।

[ ਪਹਿਲਾ ਹਿੱਸਾ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ]

[ ਇਸ ਤੋਂ ਅੱਗੇ ਦੂਜਾ ਹਿੱਸਾ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ]

 

[ ਤੀਜਾ ਹਿੱਸਾ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ]

 

[ ਚੌਥਾ ਹਿੱਸਾ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:June 1984 Blue Star Operation There was only Military rule in Punjab on 3rd June