ਬਲੂ ਸਟਾਰ ਆਪਰੇਸ਼ਨ 35 ਵਰ੍ਹੇ ਪਹਿਲਾਂ ਜੂਨ 1984 ’ਚ ਪਹਿਲੇ ਹਫ਼ਤੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਸੀ; ਜਿਸ ਵਿੱਚ ਭਾਰਤੀ ਫ਼ੌਜਾਂ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਦਾਖ਼ਲ ਹੋ ਕੇ ਉੱਥੇ ‘ਰਹਿ ਰਹੇ/ਲੁਕੇ ਹੋਏ’ ਕੁਝ ਖ਼ਾਲਿਸਤਾਨੀ ਕਾਰਕੁੰਨਾਂ ਨੂੰ ਬਾਹਰ ਕੱਢਿਆ ਸੀ।
ਇਸ ਮੌਕੇ ਸ੍ਰੀ ਰਮੇਸ਼ ਇੰਦਰ ਸਿੰਘ ਨੇ ‘ਹਿੰਦੁਸਤਾਨ ਟਾਈਮਜ਼’ ਲਈ ਇੱਕ ਖ਼ਾਸ ਲੇਖ ਲਿਖਿਆ ਹੈ, ਜਿਸ ਦੇ ਮੁੱਖ ਅੰਸ਼ ਪਾਠਕਾਂ ਦੀ ਨਜ਼ਰ ਕੀਤੇ ਜਾ ਰਹੇ ਹਨ। ਜਦੋਂ ਬਲੂ–ਸਟਾਰ ਆਪਰੇਸ਼ਨ ਹੋਇਆ ਸੀ, ਤਦ ਸ੍ਰੀ ਰਮੇਸ਼ ਇੰਦਰ ਸਿੰਘ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਨ। ਉਹ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੇਵਾ–ਮੁਕਤ ਹੋਏ ਹਨ ਤੇ ਉਹ ਸੂਬੇ ਦੇ ਮੁੱਖ ਸੂਚਨਾ ਕਮਿਸ਼ਨਰ ਵੀ ਰਹੇ ਹਨ। ਉਨ੍ਹਾਂ ਇਸ ਲੇਖ ਵਿੱਚ ਆਪਣੇ ਕੁਝ ਨਿਜੀ ਵਿਚਾਰ ਪੇਸ਼ ਕੀਤੇ ਹਨ।
ਸ੍ਰੀ ਰਮੇਸ਼ ਇੰਦਰ ਲਿਖਦੇ ਹਨ ਕਿ ਬਲੂ–ਸਟਾਰ ਆਪਰੇਸ਼ਨ ਕਾਰਨ ਸਿੱਖ ਪੰਥ ’ਚ ਡਾਢਾ ਰੋਸ ਪੈਦਾ ਹੋਇਆ। ਸਿੱਖ ਕੌਮ ਵਿੱਚ ਕੁਝ ਅਜਿਹੀ ਭਾਵਨਾ ਪੈਦਾ ਹੋਈ ਕਿ ਸਰਕਾਰ ਤਾਂ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੀ ਨਹੀਂ ਚਾਹੁੰਦੀ।
ਬਲੂ–ਸਟਾਰ ਆਪਰੇਸ਼ਨ ਫ਼ੌਜ ਨੇ ਕੀਤਾ ਸੀ ਤੇ ਫ਼ੌਜ ਦਾ ਕਮਾਂਡਰ ਦੇਸ਼ ਦਾ ਰਾਸ਼ਟਰਪਤੀ ਹੁੰਦਾ ਹੈ ਪਰ ਉਦੋਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਆਪਣੀਆਂ ਯਾਦਾਂ ਵਿੱਚ ਸਪੱਸ਼ਟ ਲਿਖਿਆ ਸੀ ਕਿ ਇੰਨੀ ਵੱਡੀ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਵੀ ਪੁੱਛਿਆ ਨਹੀਂ ਗਿਆ ਸੀ।
ਹੋਰ ਤਾਂ ਹੋਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ (DC) ਨੂੰ ਵੀ ਪਹਿਲਾਂ ਅਜਿਹੇ ਕਿਸੇ ਆਪਰੇਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਂਝ 3 ਜੂਨ, 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਅੰਮ੍ਰਿਤਸਰ ਸ਼ਹਿਰ ਵਿੱਚ ਕਰਫ਼ਿਊ ਲਾ ਦਿੱਤਾ ਸੀ। ਉਨ੍ਹਾਂ ਤਦ ਸ੍ਰੀ ਰਮੇਸ਼ ਇੰਦਰ ਸਿੰਘ ਨੂੰ ਇਹੋ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਕਰਨ ਦੇ ਹੁਕਮ ਪੰਜਾਬ ਦੇ ਗ੍ਰਹਿ ਸਕੱਤਰ ਵੱਲੋਂ ਆਏ ਸਨ।
ਉਸੇ ਦਿਨ ਭਾਵ 3 ਜੂਨ ਨੂੰ ਹੀ ਰਾਤੀਂ 9:00 ਵਜੇ ਤੱਕ ਸਮੁੱਚੇ ਪੰਜਾਬ ਵਿੱਚ ਹੀ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਸੀ।
[ ਇਸ ਤੋਂ ਅੱਗੇ ਦੂਜਾ ਹਿੱਸਾ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ]
[ ਤੀਜਾ ਹਿੱਸਾ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ]
[ ਚੌਥਾ ਹਿੱਸਾ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ]