ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕ ਮੁਲਾਜ਼ਮ ਦੱਸ ਕੇ ਚੰਡੀਗੜ੍ਹ ’ਚ ਜਸਟਿਸ ਲਿਬਰਹਾਨ ਤੋਂ ਠੱਗੇ 2.25 ਲੱਖ ਰੁਪਏ

ਬੈਂਕ ਮੁਲਾਜ਼ਮ ਦੱਸ ਕੇ ਚੰਡੀਗੜ੍ਹ ’ਚ ਜਸਟਿਸ ਲਿਬਰਹਾਨ ਤੋਂ ਲੁੱਟੇ 2.25 ਲੱਖ ਰੁਪਏ

ਕਿਸੇ ਧੋਖੇਬਾਜ਼ ਨੇ ਖ਼ੁਦ ਨੂੰ ਬੈਂਕ ਮੁਲਾਜ਼ਮ ਦੱਸ ਕੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਤੋਂ 2.25 ਲੱਖ ਰੁਪਏ ਠੱਗ ਲਏ। ਠੱਗ ਨੇ ਸਾਬਕਾ ਜੱਜ ਨੂੰ ਫ਼ੋਨ ਕਰ ਕੇ ਖ਼ੁਦ ਨੂੰ ਬੈਂਕ ਮੁਲਾਜ਼ਮ ਦੱਸਿਆ ਸੀ।

 

 

ਚੇਤੇ ਰਹੇ ਕਿ ਜਸਟਿਸ ਲਿਬਰਹਾਨ ਨੇ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਦੀ ਜਾਂਚ ਲਈ ਨਿਯੁਕਤ ਕੀਤੇ ਕਮਿਸ਼ਨ ਦੀ ਅਗਵਾਈ ਵੀ ਕੀਤੀ ਸੀ। ਉਹ ਸੇਵਾ–ਮੁਕਤੀ ਤੋਂ ਬਾਅਦ ਅੱਜ–ਕੱਲ੍ਹ ਚੰਡੀਗੜ੍ਹ ਦੇ ਸੈਕਟਰ–9 ’ਚ ਰਹਿ ਰਹੇ ਹਨ।

 

 

ਜਸਟਿਸ ਲਿਬਰਹਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ 1 ਜੁਲਾਈ ਨੂੰ ਕਾੱਲ ਆਈ ਤੇ ਫ਼ੋਨ ਕਰਨ ਵਾਲੇ ਨੇ ਦੱਸਿਆ ਕਿ ਉਨ੍ਹਾਂ (ਸਾਬਕਾ ਜੱਜ) ਦਾ ਡੇਬਿਟ ਕਾਰਡ ਬਲਾੱਕ ਹੋ ਗਿਆ ਹੈ ਤੇ ਉਨ੍ਹਾਂ ਨੇ ਆਪਣਾ ਆਧਾਰ ਨੰਬਰ ਅਪਡੇਟ ਨਹੀਂ ਕੀਤਾ।

 

 

ਤਦ ਫ਼ੋਨ ਕਰਨ ਵਾਲੇ ਨੇ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਵੇਰਵੇ ਪੁੱਛੇ। ਸਾਬਕਾ ਜੱਜ ਲਿਬਰਹਾਨ ਨੇ ਵੀ ਇਸ ਨੂੰ ਆਮ ਤੇ ਸਹੀ ਕਾੱਲ ਸਮਝਿਆ; ਇਸੇ ਲਈ ਉਨ੍ਹਾਂ ਸਾਰੇ ਵੇਰਵੇ ਦੇ ਦਿੱਤੇ।

 

 

ਸੇਵਾ–ਮੁਕਤ ਜੱਜ ਨੂੰ ਇਸ ਧੋਖਾਧੜੀ ਬਾਰੇ ਉਦੋਂ ਪਤਾ ਲੱਗਾ, ਜਦੋਂ ਉਨ੍ਹਾਂ ਆਪਣੇ ਮਾਲੀ ਨੂੰ ਦਿੱਤਾ ਉਸ ਦੀ ਤਨਖ਼ਾਹ ਵਾਲਾ ਚੈੱਕ ਬਾਊਂਸ ਹੋ ਗਿਆ। ਬੈਂਕ ਨੇ ਦੱਸਿਆ ਕਿ ਖਾਤੇ ਵਿੱਚ ਪੈਸੇ ਨਹੀਂ ਹਨ। ਫਿਰ ਉਨ੍ਹਾਂ ਜਦੋਂ ਚੈੱਕ ਕੀਤਾ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਵਿੱਚੋਂ 2.25 ਲੱਖ ਰੁਪਏ ਕਢਵਾ ਲਏ ਗਏ ਹਨ।

 

 

ਇਸ ਸਬੰਧੀ ਚੰਡੀਗੜ੍ਹ ਸੈਕਟਰ–3 ਦੇ ਪੁਲਿਸ ਥਾਣੇ ਵਿੱਚ ਕੇਸ ਦਰਜ ਹੋਇਆ ਹੈ। ਇਸ ਦੌਰਾਨ ਸਾਈਬਰ ਸੈੱਲ ਦੇ ਅਧਿਕਾਰੀਆਂ ਨੇ ਇੰਨਾ ਜ਼ਰੂਰ ਪਤਾ ਲਾ ਲਿਆ ਹੈ ਕਿ ਜਸਟਿਸ ਲਿਬਰਹਾਨ ਦੇ ਖਾਤੇ ਵਿੱਚੋਂ 2.25 ਲੱਖ ਰੁਪਏ ਕੱਢ ਕੇ ਸਟੇਟ ਬੈਂਕ ਆੱਫ਼ ਇੰਡੀਆ ਦੇ ਕਿਸੇ ਖਾਤੇ ਵਿੱਚ ਟ੍ਰਾਂਸਫ਼ਰ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Justice Liberhan cheated of Rs 2 lakh 25 thousand by a Bank Employee