ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਟੇ ਦੀ ਬੇਨਤੀ, ਲੌਕਡਾਊਨ ਕਾਰਨ ਪਾਕਿ 'ਚ ਫਸੇ ਪਿਤਾ ਨੂੰ ਵਾਪਸ ਲਿਆਵੇ ਭਾਰਤ ਸਰਕਾਰ

ਪੰਜਾਬ ਦੇ ਅੰਮ੍ਰਿਤਸਰ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਗਏ ਪੰਜ ਲੋਕ ਕੋਰੋਨਾ ਲੌਕਡਾਊਨ ਹੋਣ ਕਾਰਨ ਇਸ ਸਮੇਂ ਉਥੇ ਫਸੇ ਹੋਏ ਹਨ। ਫਸੇ ਲੋਕਾਂ ਵਿੱਚੋਂ ਇਕ ਸਤਬੀਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ ਭਾਰਤ ਲਿਆਂਦਾ ਜਾਵੇ। ਸਤਬੀਰ ਸਿੰਘ ਨੇ ਕਿਹਾ ਕਿ ਮੇਰੀ ਸਿਹਤ ਗੰਭੀਰ ਹੈ ਅਤੇ ਇਥੇ ਦਵਾਈਆਂ ਦੀਆਂ ਦੁਕਾਨਾਂ ਉੱਤੇ ਉਹ ਦਵਾਈ ਨਹੀਂ ਮਿਲ ਰਹੀ ਜਿਸ ਨੂੰ ਡਾਕਟਰ ਨੇ ਲੈਣ ਲਈ ਕਿਹਾ ਹੈ। ਮੈਂ ਸਰਕਾਰ ਨੂੰ ਛੇਤੀ ਤੋਂ ਛੇਤੀ ਇਥੋਂ ਕੱਢਣ ਦੀ ਅਪੀਲ ਕੀਤੀ ਹੈ।

 

 

 

 

ਸਤਬੀਰ ਸਿੰਘ ਦੇ ਪੁੱਤਰ ਕਮਲਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਕਿਹਾ ਕਿ ਮੇਰੇ ਪਿਤਾ ਜੀ, ਮਾਂ ਅਤੇ ਤਿੰਨ ਹੋਰ ਲੋਕ ਜੋ 10 ਮਾਰਚ ਨੂੰ ਉਥੋਂ ਦੇ ਕਈ ਗੁਰਦਵਾਰਿਆਂ ਵਿੱਚ ਦਰਸ਼ਨ ਕਰਨ ਗਏ ਸਨ, ਉਹ ਸਾਰੇ ਕੋਵਿਡ -19 ਲੌਕਡਾਊਨ ਦੇ ਚੱਲਦਿਆਂ ਉਥੇ ਫਸ ਗਏ ਹਨ। ਮੈਂ ਸਰਕਾਰ ਤੋਂ ਅਪੀਲ ਕਰਦਾ ਹਾਂ ਕਿ ਉਨ੍ਹਾਂ ਨੂੰ ਜਿੰਨਾ ਛੇਤੀ ਸੰਭਵ ਹੋ ਸਕੇ ਵਾਪਸ ਲਿਆਂਦਾ ਜਾਵੇ।
 

ਪਾਕਿ ਤੋਂ ਆਏ ਸ਼ੱਕੀ ਕਬੂਤਰ ਨੂੰ ਜੰਮੂ-ਕਸ਼ਮੀਰ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਫੜਿਆ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਜਾਸੂਸੀ ਲਈ ਪਾਕਿਸਤਾਨ ਵਿੱਚ ਸ਼ੱਕੀ ਤੌਰ 'ਤੇ ਸਿੱਖਿਅਤ ਇੱਕ ਕਬੂਤਰ ਫੜਿਆ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਬੂਤਰ ਕੋਡ ਦੀ ਭਾਸ਼ਾ ਵਾਲਾ ਸੰਦੇਸ਼ ਲੈ ਕੇ ਜਾ ਰਿਹਾ ਸੀ। ਹੀਰਾਨਗਰ ਸੈਕਟਰ ਦੇ ਮੰਨਿਆਰੀ ਪਿੰਡ ਦੇ ਵਸਨੀਕਾਂ ਨੇ ਪਾਕਿਸਤਾਨ ਤੋਂ ਇਸ ਪਾਸੇ ਉੱਡਣ ਤੋਂ ਤੁਰੰਤ ਬਾਅਦ ਇਸ ਨੂੰ ਫੜ ਲਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamaljit Singh Son of Stranded Satbir Singh in Pakistan dueo to lockdown requested government to bring back his father