ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਢੀ ਖੇਤਰ ਦੇ ਕਿਸਾਨਾਂ ਨੂੰ ਖੇਤਾਂ ’ਚ ਤਾਰਬੰਦੀ ਕਰਨ ’ਤੇ ਮਿਲੇਗੀ 50 ਫੀਸਦੀ ਸਬਸਿਡੀ

ਕੰਢੀ ਖੇਤਰ ਦੇ ਖੇਤਾਂ ’ਚ ਤਾਰਬੰਦੀ ਕਰਨ ’ਤੇ ਮਿਲੇਗੀ 50 ਫੀਸਦੀ ਸਬਸਿਡੀ

ਕੰਢੀ ਖੇਤਰ ਦੇ ਕਿਸਾਨਾ ਦੀਆਂ ਫਸਲਾਂ ਜੰਗਲੀ ਜਾਨਵਰਾਂ ਦੇ ਨੁਕਸਾਨ ਤੋਂ ਫਸਲਾਂ ਨੂੰ ਬਚਾਉਣ ਵਾਸਤੇ ਖੇਤਾਂ ਦੀ ਤਾਰਬੰਦੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਬਸਿਡੀ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਆਪਣੇ ਵਾਹੀਯੋਗ ਖੇਤਾਂ ਦੀ ਤਾਰਬੰਦੀ ਕਰਨ ’ਤੇ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ।


ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਕੰਢੀ ਖੇਤਰ ਦੇ ਕਿਸਾਨਾਂ ਨੂੰ ਤਾਰਬੰਦੀ ਕਰਨ ਲਈ 50 ਫੀਸਦੀ ਜਦਕਿ ਕਿਸਾਨਾਂ ਵਲੋਂ ਸੈਲਫ਼-ਹੈਲਪ ਗਰੁੱਪ ਬਣਾ ਕੇ ਕੀਤੀ ਗਈ ਤਾਰਬੰਦੀ ਲਈ 60 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਡੇਦਾਰ ਤਾਰ, ਲੱਕੜ ਦੀਆਂ ਬੱਲੀਆਂ ਜਾਂ ਲੱਕੜ ਦੇ ਫੈਂਸਪੋਸਟਾਂ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ 125 ਰੁਪਏ ਪ੍ਰਤੀ ਮੀਟਰ ਜਦਕਿ ਕਿਸਾਨਾਂ ਦੇ ਸੈਲਫ਼-ਹੈਲਪ ਗਰੱਪਾਂ ਨੂੰ ਵੱਧ ਤੋਂ ਵੱਧ 150 ਰੁਪਏ ਪ੍ਰਤੀ ਮੀਟਰ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਡੇਦਾਰ ਤਾਰ, ਸੀਮਿੰਟ ਜਾਂ ਐਂਗਲ ਆਇਰਨ ਦੀ ਫੈਂਸਪੋਸਟ ਲਈ ਕਿਸਾਨਾਂ ਨੂੰ 175 ਰੁਪਏ ਪ੍ਰਤੀ ਮੀਟਰ ਅਤੇ ਕਿਸਾਨਾਂ ਦੇ ਸੈਲਫ਼-ਹੈਲਪ ਗਰੱਪਾਂ ਨੂੰ 210 ਰੁਪਏ ਪ੍ਰਤੀ ਮੀਟਰ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।


    
ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਪ੍ਰਤੀ ਕਿਸਾਨ ਤਾਰਬੰਦੀ ਦੀ ਜ਼ਿਆਦਾ ਤੋਂ ਜ਼ਿਆਦਾ ਮਨਜ਼ੂਰਸ਼ੁਦਾ ਸੀਮਾ ਛੋਟੇ ਕਿਸਾਨਾਂ (2.5 ਏਕੜ) ਲਈ 400 ਰਨਿੰਗ ਮੀਟਰ, ਦਰਮਿਆਨੇ ਕਿਸਾਨਾਂ ਲਈ (2.5-5.0 ਏਕੜ) ਲਈ 600 ਰਨਿੰਗ ਮੀਟਰ, ਵੱਡੇ ਕਿਸਾਨਾਂ (5.0 ਏਕੜ ਤੋਂ ਵੱਧ) ਲਈ 1000 ਰਨਿੰਗ ਮੀਟਰ ਅਤੇ ਸੈਲਫ਼-ਹੈਲਪ ਗਰੁੱਪ ਕਿਸਾਨਾਂ ਲਈ 2000 ਰਨਿੰਗ ਮੀਟਰ ਮਿੱਥੀ ਗਈ ਹੈ।

 

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਦਿੱਤੀ ਜਾਣ ਵਾਲੀ ਸਬਸਿਡੀ ਲਈ ਉਨ੍ਹਾਂ ਕਿਸਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਨ੍ਹਾਂ ਦੀ ਖੇਤੀਯੋਗ ਜ਼ਮੀਨ ਜੰਗਲ ਨਾਲ ਲਗਦੀ ਹੋਵੇ ਅਤੇ ਉਸ ਜ਼ਮੀਨ ’ਤੇ ਖੇਤੀ ਹੋ ਰਹੀ ਹੋਵੇ। ਉਨ੍ਹਾਂ ਦੱਸਿਆ ਕਿ ਬੰਜਰ ਅਤੇ ਗ਼ੈਰ-ਖੇਤੀਯੋਗ ਜ਼ਮੀਨਾਂ ’ਤੇ ਇਹ ਸਕੀਮ ਲਾਗੂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਰੂਪਨਗਰ, ਐਸ.ਏ.ਐਸ. ਨਗਰ, ਦਸੂਹਾ, ਪਠਾਨਕੋਟ, ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਦੇ ਕੰਡੀ ਖੇਤਰ ਦੇ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KANDI AREA FARMERS WILL GET 50 PERCENT SUBSIDY UPON FENCING OF THEIR AGRICULTURAL FIELDS