ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਨਪੁਰ ਸਿੱਖ ਕਤਲੇਆਮ ਦੇ ਪੀੜਤ ਨੇ ਲੁਧਿਆਣਾ ’ਚ ਸੁਣਾਇਆ ਆਪਣਾ ਦਰਦ

ਕਾਨਪੁਰ ਸਿੱਖ ਕਤਲੇਆਮ ਦੇ ਪੀੜਤ ਨੇ ਲੁਧਿਆਣਾ ’ਚ ਸੁਣਾਇਆ ਆਪਣਾ ਦਰਦ

ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਪ੍ਰਾਪਰਟੀ ਡੀਲਰ ਹਰਚਰਨ ਸਿੰਘ ਚੰਨੀ (59) ਨਵੰਬਰ 1984 ਸਿੱਖ ਕਤਲੇਆਮ ਦੇ ਦਰਦ ਨੂੰ ਹਾਲੇ ਤੱਕ ਭੁਲਾ ਨਹੀਂ ਸਕੇ ਹਨ। ਤਦ ਸ੍ਰੀ ਚੰਨੀ 23 ਸਾਲਾਂ ਦੇ ਸਨ, ਜਦੋਂ ਉਸ ਕਤਲੇਆਮ ’ਚ ਉਨ੍ਹਾਂ ਆਪਣੇ ਵੱਡੇ ਭਰਾ ਨੂੰ ਗੁਆ ਦਿੱਤਾ ਸੀ। ਵੱਡੇ ਭਰਾ ਦੀ ਉਮਰ ਤਦ 27 ਸਾਲ ਸੀ, ਜਦੋਂ ਉਹ ਕਾਨਪੁਰ ਸਿੱਖ ਕਤਲੇਆਮ ਦੀ ਭੇਟ ਚੜ੍ਹ ਗਏ ਸਨ। ਉਸ ਦੁਖਾਂਤ ਤੋਂ ਬਾਅਦ ਪਰਿਵਾਰ ਨੂੰ ਪੰਜਾਬ ਆ ਕੇ ਵੱਸਣਾ ਪਿਆ।

 

 

ਲੁਧਿਆਣਾ ’ਚ ਆਉਂਦੇ ਸਾਰ ਸੈਟਲ ਹੋਣਾ ਉਨ੍ਹਾਂ ਦੇ ਪਰਿਵਾਰ ਲਈ ਕੋਈ ਬਹੁਤਾ ਸੁਖਾਲ਼ਾ ਨਹੀਂ ਸੀ। ਉਨ੍ਹਾਂ ਨੂੰ 45 ਦਿਨ ਇੱਕ ਕੈਂਪ ਵਿੱਚ ਬਿਤਾਉਣੇ ਪਏ ਸਨ ਤੇ ਫਿਰ ਉਹ ਇੱਕ ਆਰਜ਼ੀ ਇਮਾਰਤ ਵਿੱਚ ਆ ਕੇ ਟਿਕ ਗਏ ਸਨ। ਸ੍ਰੀ ਚੰਨੀ ਦੱਸਦੇ ਹਨ ਕਿ ਕਿਸੇ ਪਾਸਿਓਂ ਕਿਸੇ ਵੀ ਮਦਦ ਦੀ ਕੋਈ ਆਸ ਨਹੀਂ ਸੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਪੀੜਤ ਪਰਿਵਾਰ ਹਾਲੇ ਵੀ ਮੁਆਵਜ਼ਿਆਂ ਲਈ ਹਾਲੇ ਵੀ ਸੰਘਰਸ਼ ਕਰ ਰਹੇ ਹਨ।

 

 

ਸ੍ਰੀ ਚੰਨੀ ਹੁਣ ‘ਪੰਜਾਬ ਦੰਗਾ ਪੀੜਤ ਵੈਲਫ਼ੇਅਰ ਐਸੋਸੀਏਸ਼ਨ’ ਦੇ ਪ੍ਰਧਾਨ ਵੀ ਹਨ। ਉਨ੍ਹਾਂ ਕਾਨਪੁਰ ਤੋਂ ਲੁਧਿਆਣਾ ਆਉਣ ਪਿੱਛੋਂ ਸਕ੍ਰੈਪ ਡੀਲਰ ਦਾ ਕੰਮ ਸ਼ੁਰੂ ਕੀਤਾ ਸੀ। ਹੌਲੀ–ਹੌਲੀ ਜੀਵਨ ਦੀ ਗੱਡੀ ਮੁੜ ਲੀਹ ’ਤੇ ਆਉਣ ਲੱਗੀ। ਕੁਝ ਵਰ੍ਹੇ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਟਾਈਲਾਂ ਦੀ ਇੱਕ ਦੁਕਾਨ ਖੁਲ੍ਹਵਾ ਕੇ ਦਿੱਤੀ ਸੀ।

 

 

ਸ੍ਰੀ ਚੰਨੀ ਦੀ 90 ਸਾਲਾ ਮਾਂ ਨੂੰ ਹਾਲੇ ਵੀ ਉਸ ਕਤਲੇਆਮ ਦੇ ਦ੍ਰਿਸ਼ ਡਰਾਉਂਦੇ ਹਨ। ਸ੍ਰੀ ਚੰਨੀ ਨੇ ਆਪਣੇ ਅੱਥਰੂ ਰੋਕਣ ਦੀ ਕੋਸ਼ਿਸ਼ ਕਰਦਿਆਂ ਦੱਸਿਆ,‘ਮੇਰੇ ਵੱਡੇ ਭਰਾ ਭਗਤ ਸਿੰਘ ਨੂੰ ਕਾਨਪੁਰ ਦੇ ਸਾਡੇ ਫ਼ਲੈਟ ਦੀ ਦੂਜੀ ਮੰਜ਼ਿਲ ਤੋਂ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਗਿਆ ਸੀ। ਹਮਲਾਵਰ ਉਨ੍ਹਾਂ ਨੂੰ ਤਦ ਤੱਕ ਕੁੱਟਮਾਰ ਕਰਦੇ ਰਹੇ ਸਨ; ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਏ ਤੇ ਕੁਝ ਚਿਰ ਪਿੱਛੋਂ ਉਨ੍ਹਾਂ ਦੀ ਮੌਤ ਹੋ ਗਈ।’

 

 

ਸ੍ਰੀ ਚੰਨੀ ਹੁਣ ਆਪਣੀ ਪਤਨੀ, ਪੁੱਤਰ ਤੇ ਦੋ ਧੀਆਂ ਨਾਲ ਲੁਧਿਆਣਾ ’ਚ ਹੀ ਸੈਟਲ ਹਨ। ‘ਮੇਰੇ ਵੱਡੇ ਭਰਾ ਦੀ ਵਿਧਵਾ ਮਨਜੀਤ ਕੌਰ ਤੇ ਉਨ੍ਹਾਂ ਦੇ ਬੱਚੇ ਸਾਡੇ ਨਾਲ ਹੀ ਰਹਿੰਦੇ ਹਨ। ਇਨ੍ਹਾਂ ਦੁਖਦਾਈ ਘਟਨਾਵਾਂ ਨੂੰ ਭਾਵੇਂ ਬਹੁਤ ਸਮਾਂ ਬੀਤ ਚੁੱਕਾ ਹੈ ਪਰ ਇਹ ਹਾਲੇ ਵੀ ਦਰਦ ਦਿੰਦੀਆਂ ਹਨ।’

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kanpur Sikh Masaccre victim told his woes in Ludhiana