ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ ਦੀ ਹੈ ਪੰਜਾਬ `ਵਰਸਿਟੀ `ਚ ਇਤਿਹਾਸ ਰਚਣ ਵਾਲੀ ਕਨੂਪ੍ਰਿਆ

ਤਰਨ ਤਾਰਨ ਦੀ ਹੈ ਪੰਜਾਬ `ਵਰਸਿਟੀ `ਚ ਇਤਿਹਾਸ ਰਚਣ ਵਾਲੀ ਕਨੂਪ੍ਰਿਆ

ਅੱਜ ਐੱਸਐੱਫ਼ਐੱਸ (ਸਟੂਡੈਂਟਸ ਫ਼ਾਰ ਸੁਸਾਇਟੀ) ਦੀ ਉਮੀਦਵਾਰ ਕਨੂਪ੍ਰਿਆ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਚੋਣ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਯੂਨੀਵਰਸਿਟੀ `ਚ ਪਹਿਲੀ ਵਾਰ ਕੋਈ ਕੁੜੀ ਸਟੂਡੈਂਟਸ ਕੌਂਸਲ ਦੀ ਪ੍ਰਧਾਨ ਬਣੀ ਹੈ।


ਪੰਜਾਬ ਦੇ ਤਰਨ ਤਾਰਨ ਜਿ਼ਲ੍ਹੇ ਦੇ ਸ਼ਹਿਰ ਪੱਟੀ ਦੀ ਜੰਮਪਲ਼ ਕਨੂਪ੍ਰਿਆ (22) ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ `ਚ ਐੱਮਐੱਸਸੀ ਦੂਜੇ ਵਰ੍ਹੇ ਦੀ ਵਿਦਿਆਰਥਣ ਹੈ। ਕਨੂਪ੍ਰਿਆ ਦੇ ਪਿਤਾ ਪਵਨ ਕੁਮਾਰ ਇੱਕ ਨਿਜੀ ਵਪਾਰੀ ਹਨ ਤੇ ਉਨ੍ਹਾਂ ਦੀ ਮਾਂ ਚੰਦਰ ਸੁਧਾ ਰਾਣੀ ਇੱਕ ਏਐੱਨਐੱਮ ਹਨ। ਕਨੂਪ੍ਰਿਆ ਦੀ ਮੁਢਲੀ ਸਿੱਖਿਆ ਪੱਟੀ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ `ਚ ਸੰਪੰਨ ਹੋਈ ਸੀ।


ਕਨੂਪ੍ਰਿਆ ਬਹੁਤ ਵਧੀਆ ਫ਼ੋਟੋਗ੍ਰਾਫ਼ਰ ਹੈ। ਚੋਣ ਜਿੱਤਣ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਜਿੱਥੇ ਕੁੜੀਆਂ ਦੇ ਹੋਸਟਲ ਲਈ ਕੰਮ ਕਰੇਗੀ, ਉੱਥੇ ਉਹ ਨਿਜੀਕਰਨ ਦਾ ਵੀ ਵਿਰੋਧ ਕਰੇਗੀ।

 


ਐੱਸਐੱਫ਼ਐੱਸ (ਸਟੂਡੈਂਟਸ ਫ਼ਾਰ ਸੁਸਾਇਟੀ)
ਸਟੂਡੈਂਟਸ ਫ਼ਾਰ ਸੁਸਾਇਟੀ - ਐੱਸਐੱਫ਼ਐੱਸ (ਸਮਾਜ ਲਈ ਵਿਦਿਆਰਥੀ) ਨਾਂਅ ਦੀ ਇਸ ਜੱਥੇਬੰਦੀ ਦੀ ਸਥਾਪਨਾ ਸਤੰਬਰ 2010 `ਚ ਚੰਡੀਗੜ੍ਹ ਵਿਖੇ ਹੋਈ ਸੀ। ਇਸੇ ਗੁੱਟ ਵੱਲੋਂ ਚੋਣ ਲੜਦਿਆਂ ਕਨੂਪ੍ਰਿਆ ਨੇ ਹੁਣ ਇਤਿਹਾਸ ਰਚਿਆ ਹੈ। ਇਸ ਸਮੂਹ ਨੇ ਪ੍ਰਧਾਨਗੀ ਦੇ ਅਹੁਦੇ ਲਈ ਸਦਾ ਮਹਿਲਾ ਉਮੀਦਵਾਰ ਨੂੰ ਹੀ ਪਹਿਲ ਦਿੱਤੀ ਹੈ। ਇਹ ਸਮੂਹ ਵੱਖੋ-ਵੱਖਰੀਆਂ ਕਿਤਾਬਾਂ ਤੇ ਪ੍ਰਮੁੱਖ ਸਮਾਜਕ ਮੁੱਦਿਆਂ `ਤੇ ਵਿਚਾਰ-ਵਟਾਂਦਰਾ ਕਰਨ ਲਈ ਕਾਇਮ ਕੀਤਾ ਗਿਆ ਸੀ। ਇਸ ਨੇ ਯੂਨੀਵਰਸਿਟੀ `ਚ ਮੁੱਖਧਾਰਾ ਦੀਆਂ ਸਿਆਸੀ ਪਾਰਟੀਆਂ ਵੱਲੋਂ ਮਨੁੱਖੀ ਤਾਕਤ ਤੇ ਧਨ ਦੀ ਵਰਤੋਂ ਰਾਹੀਂ ਕੀਤੀ ਜਾ ਰਹੀ ਸਿਆਸਤ ਨੂੰ ਮੁੱਢੋਂ ਰੱਦ ਕੀਤਾ।


ਵਿਦਿਆਰਬੀਆਂ ਦੇ ਇਸ ਗੁੱਟ ਨੇ ਸਦਾ ਡਫ਼ਲੀਆਂ ਲੈ ਕੇ ਗਾਉਂਦੇ ਤੇ ਨਾਅਰੇ ਲਾਉਂਦਿਆਂ ਆਪਣਾ ਪ੍ਰਚਾਰ ਕਰਨ ਨੂੰ ਪਹਿਲ ਦਿੱਤੀ; ਜਦ ਕਿ ਦੂਜੀਆਂ ਪਾਰਟੀਆਂ ਨੇ ਸਦਾ ਕਾਰਾਂ ਵਿੱਚ ਹੀ ਚੋਣ-ਰੈਲੀਆਂ ਕੀਤੀਆਂ।


ਐੱਸਐੱਫ਼ਐੱਸ ਨੇ ਸਦਾ ਆਪਣੇ ਨੁੱਕੜ ਨਾਟਕਾਂ ਰਾਹੀਂ ਹੋਰਨਾਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ, ਬੈਨਰਾਂ, ਸਟਿੱਕਰਾਂ, ਡਿਸਕੋ ਪਾਰਟੀਆਂ, ਕਾਰ ਰੈਲੀਆਂ, ਪਹਾੜੀ ਸਥਾਨਾਂ ਦੇ ਦੌਰਿਆਂ, ਮੁਫ਼ਤ ਡਿਨਰ ਪਾਰਟੀਆਂ, ਆਨਲਾਈਨ ਮੁਹਿੰਮਾਂ ਆਦਿ `ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ।

 

ਹੁਣ ਤੱਕ ਇਸ ਵਿਦਿਆਰਥੀ ਗੁੱਟ ਨੇ ਸਦਾ ਪ੍ਰਮੁੱਖ ਭਖਵੇਂ ਮੁੱਦਿਆਂ ਦੇ ਦਮ `ਤੇ ਚੋਣ ਲੜੀ ਹੈ; ਜਿਵੇਂ ਸਾਲ 2012 `ਚ ਇਸ ਨੇ ਕੈਂਪਸ `ਚ ਜਿਨਸੀ ਸ਼ੋਸ਼ਣ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਸੀ। ਇਸ ਤੋਂ ਇਲਾਵਾ ਹੋਸਟਲਾਂ `ਚ ਸਾਫ਼-ਸੁਥਰਾ ਭੋਜਨ ਨਾ ਮਿਲਣ ਦਾ ਵਿਰੋਧ ਕੀਤਾ ਸੀ ਤੇ ਕੈਂਪਸ `ਚ ਚਾਰ-ਪਹੀਆ ਵਾਹਨਾਂ ਦੇ ਦਾਖ਼ਲ ਹੋਣ ਦਾ ਵਿਰੋਧ ਕੀਤਾ ਸੀ।


ਸਾਲ 2016 ਦੀਆਂ ‘ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ` ਚੋਣਾਂ ਦੌਰਾਨ ਐੱਸਐੱਫ਼ਐੱਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਸੀ। ਉਸ ਦੇ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ 2494 ਵੋਟਾਂ ਮਿਲੀਆਂ ਸਨ ਤੇ ਉਹ ਤੀਜੇ ਸਥਾਨ `ਤੇ ਰਹੇ ਸਨ।   

ਤਰਨ ਤਾਰਨ ਦੀ ਹੈ ਪੰਜਾਬ `ਵਰਸਿਟੀ `ਚ ਇਤਿਹਾਸ ਰਚਣ ਵਾਲੀ ਕਨੂਪ੍ਰਿਆ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kanupriya belongs to Tarn Tarn