ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਾਸ ਰਿਪੋਰਟ- ਕਾਕਾਸ਼ਾਹੀ ਤੇ ਫੁਕਰੇਬਾਜ਼ੀ ਦੀ ਹਾਰ ਤੇ SFS ਦੀ ਜਿੱਤ

22 ਸਾਲਾ ਕਨੂਪ੍ਰਿਆ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀਯੂਸੀਐਸਸੀ) ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ ਹੈ

22 ਸਾਲਾ ਕਨੂਪ੍ਰਿਆ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀਯੂਸੀਐਸਸੀ) ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ ਹੈ। ਖੱਬੇ ਪੱਖੀ ਵਿਦਿਆਰਥੀ ਵਿੰਗ ਸਟੂਡੈਂਟਸ ਫਾਰ ਸੁਸਾਇਟੀ (ਐਸਐਫਐਸ) ਦੀ ਮੈਂਬਰ ਕਨੂਪ੍ਰਿਆਨੇ ਅਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.), ਵਿਦਿਆਰਥੀ ਸੰਗਠਨ ਆਫ ਇੰਡੀਆ (SOI), ਭਾਰਤੀ ਰਾਸ਼ਟਰੀ ਵਿਦਿਆਰਥੀ ਯੂਨੀਅਨ (ਐਨ.ਐਸ.ਯੂ.ਆਈ.), ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਪੂਸੂ) ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਉਮੀਦਵਾਰਾਂ ਨੂੰ ਮਾਤ ਦਿੱਤੀ।

 

15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀ.ਯੂ.ਸੀ.ਐਸ. ਸੀ) ਦੇ ਚਾਰ ਅਹੁਦੇਦਾਰਾਂ ਦੀ ਚੋਣ ਕਰਨ ਲਈ ਵੀਰਵਾਰ ਨੂੰ ਵੋਟਿੰਗ ਕੀਤੀ। ਇਸੇ ਦਰਮਿਆਨ ਇਹ ਇਲਜ਼ਾਮ ਵੀ ਲੱਗੇ ਕਿ ਅਧਿਕਾਰੀ ਚੋਣ ਉਲੰਘਣਾ ਲਈ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਵਿਰੁੱਧ ਕਾਰਵਾਈ ਕਰਨ 'ਚ ਨਾਕਾਮ ਰਹੇ।

 

ਸਟੂਡੈਂਟਸ ਫਾਰ ਸੁਸਾਇਟੀ (ਐਸਐਫਐਸ) ਦੀ ਇਕਲੌਤੀ  ਉਮੀਦਵਾਰ ਕਨੂਪ੍ਰਿਆ ਸਮੇਤ ਪ੍ਰਧਾਨ ਤੇ ਉਪ-ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਕੁੱਲ 21 ਉਮੀਦਵਾਰ ਮੈਦਾਨ ਵਿੱਚ ਸਨ। ਛੇ ਉਮੀਦਵਾਰ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਲੜ ਰਹੇ ਸਨ।

 

 43,000 ਵਿਦਿਆਰਥੀਆਂ ਨੇ ਸ਼ਹਿਰ ਦੇ ਨੌ ਕਾਲਜਾਂ ਦੀਆਂ ਵਿਦਿਆਰਥੀ ਕੌਂਸਲਾਂ ਵਿੱਚ ਆਪਣੇ ਪ੍ਰਤੀਨਿਧਾਂ ਦੀ ਵੀ ਚੋਣ ਕੀਤੀ। ਹਾਲਾਂਕਿ, ਵਿਦਿਆਰਥੀ ਪਾਰਟੀਆਂ ਨੂੰ ਇਸ ਸਾਲ ਘੱਟ ਮਤਦਾਨ ਦਾ ਡਰ ਸੀ, ਕਿਉਂਕਿ ਪਿਛਲੇ ਇਕ ਹਫ਼ਤੇ ਦੀਆਂ ਛੁੱਟੀਆਂ ਦੇ ਕਾਰਨ ਯੂਨੀਵਰਸਿਟੀ ਬੰਦ ਰਹੀ ਸੀ।

 

ਸਕੱਤਰ ਅਤੇ ਸੰਯੁਕਤ ਸਕੱਤਰ ​​​​​​ਦੇ ਅਹੁਦੇ ਲਈ ਹੋਈ ਚੋਣ ਵਿੱਚ NOTA ਦਾ ਜਲਵਾ

 

ਸਿਆਸੀ ਪਾਰਟੀਆਂ ਲਈ ਖਾਸ ਤੌਰ 'ਤੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਇੱਕ ਗੱਲ ਚਿੰਤਾਜਨਕ ਸਾਬਿਤ ਹੋ ਸਕਦੀ ਹੈ, ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀਯੂਸੀਐਸਸੀ) ਦੀਆਂ ਚੋਣਾਂ ਵਿੱਚ ਕੋਈ ਵੀ ਪਸੰਦ ਨਹੀਂ (NOTA) ਨੂੰ ਵੋਟ ਪਾਉਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

 

ਸਾਲ 2016 ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿੱਚ  NOTA ਪੇਸ਼ ਕੀਤਾ ਗਿਆ ਸੀ,  NOTA  ਵੋਟਰਾਂ ਨੂੰ ਸਾਰੇ ਉਮੀਦਵਾਰਾਂ ਨੂੰ ਨਾਪਸੰਦ ਕਰਨ ਦੀ ਤਾਕਤ ਦਿੰਦਾ ਹੈ।

 

ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਪਦ ਲਈ NOTA ਦੇ ਪੱਖ ਦੇ ਪੱਖ ਵਿੱਚ ਪਈਆਂ ਵੋਟਾਂ ਦੀ ਗਿਣਤੀ ਜਿੱਤ ਦੇ ਫ਼ਰਕ ਨਾਲੋਂ ਜ਼ਿਆਦਾ ਹੈ। ਸਕੱਤਰ ਦੇ ਅਹੁਦੇ ਲਈ, 990 ਵੋਟਾਂ (10.51%) NOTA ਦੇ ਹੱਕ ਵਿਚ ਸਨ, ਜੋ 333 ਜਿੱਤ ਦੇ ਫਰਕ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਦੂਜੇ ਪਾਸੇ ਸੰਯੁਕਤ ਸਕੱਤਰ ਦਾ ਪਦ ਜਿੱਤਣ ਵਾਲੇ ਉਮੀਦਵਾਰ ਨੂੰ 2,357 ਵੋਟਾਂ ਪਈਆਂ। ਸਯੁੰਕਤ ਸਕੱਤਰ ਪਦ ਲਈ ਜਿੱਤ ਦਾ ਫਰਕ ਸਿਰਫ 100 ਤੋਂ ਵੱਧ ਵੋਟਾਂ ਹੈ, ਜਦੋਂ ਕਿ 879 (9.39%) ਵੋਟਾਂ NOTA ਨੂੰ ਮਿਲਿਆ। ਪ੍ਰਧਾਨ ਅਤੇ ਉਪ-ਪ੍ਰਧਾਨ ਦੇ ਪਦ ਦੀ ਚੋਣ ਵਿੱਚ 209 (2.20%) ਅਤੇ 667 (7%) ਵਿਦਆਰਥੀਆਂ ਨੇ ਨੋਟਾ ਦੀ ਚੋਣ ਕੀਤੀ।

 

ਦਿਲਚਸਪ ਗੱਲ ਇਹ ਹੈ ਕਿ NOTA ਨੂੰ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਭਾਗ (ਯੂਆਈਈਟੀ) ਅਤੇ ਯੂਨੀਵਰਸਿਟੀ ਆਫ਼ ਲੀਗਲ ਸਟੱਡੀਜ਼ (ਯੂਆਈਐਲਐਸ) ਵਿਭਾਗਾਂ ਵਿਚ ਜ਼ਿਆਦਾ ਪਸੰਦ ਕੀਤਾ ਗਿਆ। ਸੰਯੁਕਤ ਸਕੱਤਰ ਦੇ ਅਹੁਦੇ 'ਤੇ NOTA ਲਈ ਪਈਆਂ 879 ਵੋਟਾਂ ਵਿੱਚੋਂ 100 ਯੂਆਈਐਲਐਸ ਅਤੇ ਯੂਆਈਆਈਟੀ 'ਚੋਂ 104 ਪਈਆਂ ਸਨ। ਸਕੱਤਰ ਦੇ ਅਹੁਦੇ 'ਤੇ 990 NOTA ਵੋਟਾਂ ਵਿੱਚੋਂ 188 ਯੂਆਈਐੱਲਐਸ ਅਤੇ 92 ਯੂਆਈਈਟੀ ਵਿੱਚੋਂ ਸਨ।

 

ਨਵੀਂ ਵਿਦਿਆਰਥੀ ਸਭਾ

ਪ੍ਰਧਾਨ

ਨਾਮ- ਕਨੂਪ੍ਰਿਆ (22)

ਪਾਰਟੀ- ਸਟੂਡੈਂਟਸ ਫਾੱਰ ਸੁਸਾਇਟੀ

ਵਿਭਾਗ: ਜ਼ੂਲੋਜੀ

ਵੋਟ ਮਿਲੇ: 2802

ਜਿੱਤ ਦਾ ਫ਼ਰਕ: 719

ਉਪ ਪ੍ਰਧਾਨ

ਨਾਮ- ਦਲੇਰ ਸਿੰਘ ( 21)

ਪਾਰਟੀ- SOI ਗਠਜੋੜ

ਵਿਭਾਗ: ਭੂ-ਵਿਗਿਆਨ

ਵੋਟ ਮਿਲੇ: 3,155

ਜਿੱਤ ਦਾ ਫ਼ਰਕ: 928

 

ਸਕੱਤਰ

ਨਾਮ- ਅਮਰਿੰਦਰ ਸਿੰਘ, (20)

ਪਾਰਟੀ- ਗਠਜੋੜ

ਵਿਭਾਗ: ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ

ਵੋਟ ਮਿਲੇ: 2,742

ਜਿੱਤ ਦਾ ਫ਼ਰਕ: 333

 

ਜੁਆਇੰਟ ਸਕੱਤਰ

ਨਾਮ- ਵਿਪੁਲ ਅਤਰ (19)

ਪਾਰਟੀ- ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ - NSUI

ਵਿਭਾਗ: ਯੂਆਈਈਟੀ

ਵੋਟ ਮਿਲੇ: 2,357

ਜਿੱਤ ਦਾ ਫਰਕ: 83

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kanupriya has been elected the first woman president of Panjab University full result of pu polls