ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਸ਼ਰਮਾ ਨੂੰ ਮਿਲਿਆ ਹਾਲੀਵੁੱਡ ਦਾ ਵੱਡਾ ਪ੍ਰੋਜੈਕਟ

ਕਪਿਲ ਸ਼ਰਮਾ ਨੂੰ ਮਿਲਿਆ ਹਾਲੀਵੁੱਡ ਦਾ ਵੱਡਾ ਪ੍ਰੋਜੈਕਟ

ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਨੂੰ ਹਾਲੀਵੁੱਡ ਦਾ ਇੱਕ ਵੱਡਾ ਪ੍ਰੋਜੈਕਟ ਮਿਲਿਆ ਹੈ। ਇੱਕ ਤਾਜ਼ਾ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਬਾਲੀਵੁੱਡ ਤੋਂ ਬਾਅਦ ਹੁਣ ਹਾਲੀਵੁੱਡ ਦੇ ਇੱਕ ਪ੍ਰੋਜੈਕਟ ‘ਐਂਗਰੀ ਬਰਡ–2’ ਦਾ ਹਿੱਸਾ ਬਣਨ ਜਾ ਰਹੇ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਕਪਿਲ ਸ਼ਰਮਾ ਨੂੰ ਹੁਣ ਹਾਲੀਵੁੱਡ ਦੀ ਐਨੀਮੇਸ਼ਨ ਫ਼ਿਲਮ ‘ਐਂਗਰੀ ਬਰਡ–2’ ਵਿੱਚ ਲੀਡ ਰੋਲ ਰੇਡ ਨੂੰ ਆਪਣੀ ਆਵਾਜ਼ ਦੇਣ ਦਾ ਮੌਕਾ ਮਿਲਿਆ ਹੈ।

 

 

ਪਿੰਕਵਿਲਾ ਦੀ ਇੱਕ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਹੁਣ ਹਿੰਦੀ ਸੰਸਕਰਣ ਵਿੱਚ ਰੇਡ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦੇਣਗੇ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਪਰ ਹਿੰਦੀ ਦਾ ਟ੍ਰੇਲਰ ਆਉਣਾ ਹਾਲੇ ਬਾਕੀ ਹੈ।

 

 

ਕਪਿਲ ਸ਼ਰਮਾ ਜਿੱਥੇ ਕਾਮੇਡੀ ਦੇ ਬਾਦਸ਼ਾਹ ਮੰਨੇ ਜਾਂਦੇ ਹਨ, ਉੱਥੇ ਉਹ ਚੰਗੇ ਗਾਇਕ ਵੀ ਹਨ। ਉਨ੍ਹਾਂ ਨੂੰ ਸ਼ੋਅ ਵਿੱਚ ਆਉਣ ਵਾਲੇ ਸੰਗੀਤਕਾਰਾਂ ਨੇ ਗੀਤ ਗਾਉਣ ਦੀ ਪੇਸ਼ਕਸ਼ ਵੀ ਕੀਤੀ ਹੈ।

 

 

ਕਪਿਲ ਸ਼ਰਮਾ ਕਈ ਵਾਰ ਫ਼ਿਲਮੀ ਸਿਤਾਰਿਆਂ ਦੀ ਨਕਲ ਲਾਹੁੰਦੇ ਵੀ ਵਿਖਾਈ ਦਿੰਦੇ ਹਨ। ਹੁਣ ਇਸੇ ਪ੍ਰਤਿਭਾ ਰਾਹੀਂ ਉਹ ਇਸ ਹਾਲੀਵੁੱਡ ਪ੍ਰੋਜੈਕਟ ਵਿੱਚ ਵੀ ਅੱਗੇ ਵਧਣਗੇ।

 

 

ਇਹ ਫ਼ਿਲਮ ਸਾਲ 2016 ਦੌਰਾਨ ਆਈ ‘ਐਂਗਰੀ ਬਰਡ’ ਦਾ ਦੂਜਾ ਭਾਗ ਭਾਵ ਸੀਕੁਅਲ ਹੈ। ਇਸ ਨੂੰ ਥਿਓਰਪ ਵੈਨ ਓਰਮਨ ਨੇ ਨਿਰਦੇਸ਼ਿਤ ਕੀਤਾ ਹੈ। ਇਸ ਸੁਪਰ–ਹਿੱਟ ਫ਼ਿਲਮ ਦੀ ਕਹਾਣੀ ਦੇ ਲੇਖਕ ਪੀਟਰ ਐਕਰਮੈਨ, ਏਅਰ ਪੋਡੇਲ, ਜੋਨਾਥਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Sharma gets Hollywood s big project