ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ ਦੇ ਅਰਸ਼ਦੀਪ ਸਿੰਘ ਦੇ ‘ਦੋ ਉੱਲੂਆਂ` ਨੇ ਜਿੱਤਿਆ ਕੌਮਾਂਤਰੀ ਇਨਾਮ

ਕਪੂਰਥਲਾ ਦਾ ਅਰਸ਼ਦੀਪ ਸਿੰਘ ਆਪਣੀ ਜੇਤੂ ਤਸਵੀਰ ਨਾਲ

ਕਪੂਰਥਲਾ ਦੇ ਅਰਸ਼ਦੀਪ ਸਿੰਘ ਵੱਲੋਂ ਇੱਕ ਪਾਈਪ `ਚ ਬੈਠੇ ਦੋ ਉੱਲੂਆਂ ਦੀ ਖਿੱਚੀ ਗਈ ਤਸਵੀਰ ਨੇ ਕੌਮਾਂਤਰੀ ਪੁਰਸਕਾਰ ਜਿੱਤਿਆ ਹੈ। ਉਸ ਨੇ ਇਹ ਇਨਾਮ 10 ਸਾਲ ਤੇ ਉਸ ਤੋਂ ਘੱਟ ਉਮਰ-ਵਰਗ `ਚ ਜਿੱਤਿਆ ਹੈ।


ਲੰਦਨ (ਇੰਗਲੈਂਡ) ਸਥਿਤ ‘ਨੈਸ਼ਨਲ ਹਿਸਟਰੀ ਮਿਊਜ਼ੀਅਮ` (ਰਾਸ਼ਟਰੀ ਇਤਿਹਾਸ ਅਜਾਇਬਘਰ) ਕਰਵਾਏ ਗਏ ਇੱਕ ਅੰਤਰਰਾਸ਼ਟਰੀ ਮੁਕਾਬਲੇ `ਚ ਅਰਸ਼ਦੀਪ ਸਿੰਘ ਨੇ ਸਾਲ 2018 ਲਈ ‘ਵਾਈਲਡਲਾਈਫ਼ ਫ਼ੋਟੋਗ੍ਰਾਫ਼ਰ` (ਜੰਗਲੀ-ਜੀਵਾਂ ਦਾ ਫ਼ੋਟੋਗ੍ਰਾਫ਼ਰ) ਦਾ ਪੁਰਸਕਾਰ ਜਿੱਤਿਆ ਹੈ।


ਮਾਣਮੱਤੇ ਅਰਸ਼ਦੀਪ ਸਿੰਘ ਨੇ ਫ਼ੇਸਬੁੱਕ `ਤੇ ਆਪਣਾ ਬਾਕਾਇਦਾ ਇੱਕ ਪੰਨਾ ਬਣਾਇਆ ਹੋਇਆ ਹੈ। ਇਸ ਪੰਨੇ `ਤੇ ਜਿੱਥੇ ਉਸ ਨੇ ਆਪਣੀ ਇਹ ਜੇਤੂ ਤਸਵੀਰ ਅਪਲੋਡ ਕੀਤੀ ਹੋਈ ਹੈ, ਉੱਥੇ ਉਸ ਨੇ ਸਾਰੇ ਜੱਜਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਤੇ ਕਈ ਹੋਰਨਾਂ ਦਾ ਵੀ ਧੰਨਵਾਦ ਕੀਤਾ ਹੈ।


ਧੰਨਵਾਦ ਕਰਦਾ ਹੋਇਆ ਅਰਸ਼ਦੀਪ ਲਿਖਦਾ ਹੈ ਕਿ ਪਰਿਵਾਰਕ ਸਹਿਯੋਗ ਤੋਂ ਬਿਨਾਉਸ ਲਈ ਤਸਵੀਰ ਖਿੱਚਣਾ ਸੰਭਵ ਨਹੀਂ ਸੀ। ਉਸ ਨੇ ਆਪਣੇ ਮਾਪਿਆਂ ਵੱਲੋਂ ਲਗਾਤਾਰ ਪ੍ਰੇਰਨਾ ਮਿਲਦੇ ਰਹਿਣ ਲਈ ਵੀ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਉਸ ਨੇ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਤੇ ਆਪਣੀ ਭੈਣ ਨੂੰ ਵੀ ਯਾਦ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ।


ਇਸ ਤੋਂ ਉਸ ਨੇ ਪਰਾਗ ਅੰਕਲ, ਸੰਗੀਤਾ ਆਂਟੀ, ਡਾ. ਅੰਕਲ, ਜਸਪਾਲ ਸਿੰਘ ਮਠਾੜੂ ਤੇ ਬਲਜੀਤ ਅੰਕਲ ਵੱਲੋਂ ਮਿਲੇ ‘ਸੱਚੇ ਸਹਿਯੋਗ ਤੇ ਪਿਆਰ` ਦਾ ਵੀ ਖ਼ਾਸ ਤੌਰ `ਤੇ ਜਿ਼ਕਰ ਕੀਤਾ ਹੈ।


ਅਰਸ਼ਦੀਪ ਸਿੰਘ ਨੂੰ ਜੰਗਲੀ ਜੀਵਾਂ ਨਾਲ ਖ਼ਾਸ ਪ੍ਰੇਮ ਜਾਪਦਾ ਹੈ ਕਿਉਂਕਿ ਉਸ ਨੇ ਹੋਰ ਵੀ ਕਈ ਜੰਗਲੀ ਜੀਵਾਂ ਦੀਆਂ ਤਸਵੀਰਾਂ ਆਪਣੇ ਫ਼ੇਸਬੁੱਕ ਅਕਾਊਂਟ `ਤੇ ਅਪਲੋਡ ਕੀਤੀਆਂ ਹੋਈਆਂ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapurthala Arshdeep Singh wins International Award