ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ: ਲੋਕਾਂ ਵਿਚਾਲੇ ਢੁਕਵੀਂ ਦੂਰੀ ਬਣਾਈ ਰੱਖਣ ਲਈ ਲਗਾਏ ਦਾਇਰੇ

ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਦੀ ਇਕ-ਦੂਜੇ ਤੋਂ ਢੁਕਵੀਂ ਦੂਰੀ ਬਣਾਏ ਰੱਖਣਾ ਯਕੀਨੀ ਬਣਾਉਣ ਲਈ ਕਪੂਰਥਲਾ ਪ੍ਰਸ਼ਾਸਨ ਵੱਲੋਂ ਕਈ ਕਦਮ ਉਠਾਏ ਗਏ ਹਨ।

 

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਚ ਕਰਫਿਊ ਪਾਸ ਬਣਾਉਣ ਲਈ ਆਉਂਦੇ ਲੋਕਾਂ ਵਿਚ ਢੁਕਵੀਂ ਦੂਰੀ ਬਣਾਉਣ ਲਈ ਦਾਇਰੇ ਲਗਾ ਦਿੱਤੇ ਗਏ ਹਨ।

 

ਇਸੇ ਤਰਾਂ ਕੈਮਿਸਟਾਂ ਦੀਆਂ ਦੁਕਾਨਾਂ, ਜਿਥੇ ਕਿ ਸਵੇਰ ਵੇਲੇ ਤਿੰਨ ਘੰਟੇ ਦੀ ਛੋਟ ਦੌਰਾਨ ਭੀੜ ਲੱਗ ਜਾਂਦੀ ਸੀ, ਦੇ ਬਾਹਰ ਵੀ ਅਜਿਹੇ ਦਾਇਰੇ ਲਗਾਏ ਗਏ ਹਨ।  ਜ਼ਿਲਾ ਪ੍ਰਸ਼ਾਸਨ ਦੇ ਇਸ ਕਦਮ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapurthala: Circles to maintain the proper distance between people