ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ਾ ਪੀੜਤਾਂ ਨਾਲ ਖਚਾਖਚ ਭਰੀ ਕਪੂਰਥਲਾ ਜੇਲ੍ਹ

ਨਸ਼ਾ ਪੀੜਤਾਂ ਨਾਲ ਖਚਾਖਚ ਭਰੀ ਕਪੂਰਥਲਾ ਜੇਲ੍ਹ

ਪੰਜਾਬ ਪੁਲਿਸ ਵੱਲੋਂ ਨਸਿ਼ਆਂ ਤੇ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਕਾਰਨ ਕਪੂਰਥਲਾ ਦੀ ਆਧੁਨਿਕ ਜੇਲ੍ਹ ਖਚਾਖਚ ਭਰ ਗਈ ਹੈ ਕਿਉਂਕਿ ਨਵੇਂ ਕੈਦੀਆਂ `ਚੋਂ ਬਹੁਤੇ ਨਸ਼ਾ ਪੀੜਤ ਹਨ।


ਇਸ ਜੇਲ੍ਹ ਦੀ ਸਮਰੱਥਾ 2,690 ਹੈ ਪਰ ਸੋਮਵਾਰ ਨੂੰ ਇਸ ਵਿੱਚ 2,948 ਕੈਦੀ ਬੰਦ ਹਨ। ਇਸ ਕਾਰਨ ਜੇਲ੍ਹ ਅਧਿਕਾਰੀਆਂ ਨੂੰ ਸਭ ਕੁਝ ਵਿਵਸਥਿਤ ਕਰਨ ਵਿੱਚ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜੇਲ੍ਹ ਵਿੱਚ ਪਹਿਲਾਂ ਹੀ ਸਟਾਫ਼ ਦੀ ਘਾਟ ਹੈ ਪਰ ਇਸ ਵੇਲੇ ਇਸ ਵਿੱਚ ਰੋਜ਼ਾਨਾ ਔਸਤਨ 26 ਕੈਦੀ ਆ ਰਹੇ ਹਨ, ਜਿਹੜੇ ਜਿ਼ਆਦਾਤਰ ਨਸਿ਼ਆਂ ਨਾਲ ਸਬੰਧਤ ਮਾਮਲਿਆਂ ਕਾਰਨ ਅੰਦਰ ਹੋਏ ਹਨ।


ਪਿਛਲੇ 23 ਦਿਨਾਂ ਦੌਰਾਨ ਜਲੰਧਰ ਤੇ ਕਪੂਰਥਲਾ ਪੁਲਿਸ ਨੇ 590 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ `ਚੋਂ ਨਸਿ਼ਆਂ ਦੇ ਸਮੱਗਲਰ ਹੀ ਹਨ। ਅੱਗੇ ਉਨ੍ਹਾਂ ਵਿੱਚੋਂ ਵੀ 80% ਕੈਦੀਆਂ ਨੂੰ ਨਸਿ਼ਆਂ ਦੀ ਲਤ ਲੱਗੀ ਹੋਈ ਹੈ। ਜੇਲ੍ਹ ਵਿੱਚ ਬੰਦ ਇੱਕ ਕੈਦੀ ਐੱਚਆਈਵੀ ਪਾਜਿ਼ਟਿਵ (ਏਡਜ਼ ਪੀੜਤ) ਨਿੱਕਲਿਆ ਤੇ ਇੱਕ ਹੈਪੇਟਾਇਟਿਸ ਸੀ ਤੋਂ ਪੀੜਤ ਦਾ ਕੇਸ ਸਾਹਮਣੇ ਆਇਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapurthala jail is full due to drug peddlers