ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਪੂਰਥਲਾ ਦੀ 13 ਸਾਲਾ ਬੱਚੀ ਨਾਲ ਛੇ ਮਹੀਨੇ ਕਰਦਾ ਰਿਹਾ ਬਲਾਤਕਾਰ, ਗ੍ਰਿਫ਼ਤਾਰ

​​​​​​​ਕਪੂਰਥਲਾ ਦੀ 13 ਸਾਲਾ ਬੱਚੀ ਨਾਲ ਛੇ ਮਹੀਨੇ ਕਰਦਾ ਰਿਹਾ ਬਲਾਤਕਾਰ, ਗ੍ਰਿਫ਼ਤਾਰ

13 ਸਾਲਾ ਬੱਚੀ ਨਾਲ ਲਗਾਤਾਰ 6 ਮਹੀਨੇ ਬਲਾਤਕਾਰ ਕਰਦੇ ਰਹੇ 30 ਸਾਲਾ ਵਿਅਕਤੀ ਨੂੰ ਕਪੂਰਥਲਾ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਸ ਨਾਬਾਲਗ਼ ਬੱਚੀ ਦੇ ਢਿੱਡ ਵਿੱਚ ਦਰਦ ਉੱਠਿਆ।

 

 

ਸਰਕਾਰੀ ਹਸਪਤਾਲ ’ਚ ਜਾ ਕੇ ਜਦੋਂ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ, ਤਾਂ ਪਤਾ ਲੱਗਾ ਕਿ ਉਹ ਛੇ ਮਹੀਨਿਆਂ ਦੀ ਗਰਭਵਤੀ ਹੈ।

 

 

ਹਸਪਤਾਲ ਅਧਿਕਾਰੀਆਂ ਨੇ ਤਦ ਪੁਲਿਸ ਨੂੰ ਸੁਚਿਤ ਕੀਤਾ ਤੇ ਫਿਰ ਪੀੜਤ ਕੁੜੀ ਦੇ ਬਿਆਨ ਹਸਪਤਾਲ ’ਚ ਹੀ ਦਰਜ ਕੀਤੇ ਗਏ।

 

 

ਪੁਲਿਸ ਮੁਤਾਬਕ ਮੁਲਜ਼ਮ ਪਿੰਡ ਭੂਈ ਦਾ ਨਿਵਾਸੀ ਹੈ ਤੇ ਦੋ ਬੱਚਿਆਂ ਦਾ ਪਿਓ ਹੈ। ਉਹ ਪਿਛਲੇ ਛੇ ਮਹੀਨਿਆਂ ਤੋਂ ਬੱਚੀ ਨਾਲ ਜਬਰ–ਜਨਾਹ ਕਰਦਾ ਆ ਰਿਹਾ ਸੀ ਤੇ ਉਸ ਨੂੰ ਹਰ ਵਾਰ ਡਰਾ–ਧਮਕਾ ਕੇ ਚੁੱਪ ਕਰਵਾ ਦਿੰਦਾ ਸੀ। ਉਹ ਉਸ ਨੂੰ ਆਖਦਾ ਸੀ ਕਿ ਜੇ ਕਿਸੇ ਨੂੰ ਇਸ ਬਾਰੇ ਦੱਸਿਆ, ਤਾਂ ਭੈੜੇ ਨਤੀਜੇ ਭੁਗਤਣੇ ਪੈਣਗੇ।

 

 

ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਲ ਭਲਾਈ ਕਮੇਟੀ ਨੂੰ ਪੀੜਤ ਲੜਕੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ।

 

 

ਇਸ ਦੇ ਨਾਲ ਹੀ ਪੀੜਤ ਲੜਕੀ ਨੂੰ ਵਿੱਤੀ ਸਹਾਇਤਾ ਦੇਣ ਦੇ ਇੰਤਜ਼ਾਮ ਕਰਨ ਲਈ ਵੀ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਨੂੰ ਹਦਾਇਤ ਜਾਰੀ ਕੀਤੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapurthala s 13 year old girl raped for six months accused held