ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਪੂਰਥਲਾ ਦੀ ਜਿਓਤੀ ਦੁਬਈ ’ਚ ਫਸੀ

​​​​​​​ਕਪੂਰਥਲਾ ਦੀ ਜਿਓਤੀ ਦੁਬਈ ’ਚ ਫਸੀ

ਪੰਜਾਬ ਦੇ ਕਪੂਰਥਲਾ ’ਚ ਰਹਿੰਦੀ ਰਹੀ ਜਿਓਤੀ ਇਸ ਵੇਲੇ ਦੁਬਈ ’ਚ ਵਿੱਚ ਫਸੀ ਹੋਈ ਹੈ। ਉਸ ਬਾਰੇ ਸਭ ਨੂੰ ਜਾਣਕਾਰੀ ਉਸੇ ਦੀ ਇੱਕ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਹੋਈ ਹੈ। ਜਿਓਤੀ ਨੂੰ ਕਥਿਤ ਤੌਰ ’ਤੇ ਕਪੂਰਥਲਾ ਦੀ ਇੱਕ ਮਹਿਲਾ ਟ੍ਰੈਵਲ ਏਜੰਟ ਨੇ ਦੁਬਈ ਭੇਜਿਆਸੀ।

 

 

ਉਸ ਵਿਡੀਓ ਵਿੱਚ ਜਿਓਤੀ ਇਹ ਕਹਿੰਦੀ ਦਿਸਦੀ ਹੈ – ‘ਪਲੀਜ਼ ਮੈਨੂੰ ਘਰੇ ਪਹੁੰਚਾ ਦੇਵੋ, ਨਹੀਂ ਤਾਂ ਮੈਂ ਮਰ ਜਾਣੈ ਕੁਝ ਖਾ ਕੇ। ਮੈਂ ਦੋ ਲੱਖ ਨਹੀਂ ਦੇ ਸਕਦੀ।’

 

 

ਵਿਡੀਓ ’ਚ ਰੋਂਦਿਆਂ ਜਿਓਤੀ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਭਾਰਤ ਪਹੁੰਚਾਇਆ ਜਾਵੇ ਕਿਉਂਕਿ ਉੱਥੇ ਉਸ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ।

 

 

ਇਸ 1.04 ਮਿੰਟ ਦੀ ਵਿਡੀਓ ਵਿੱਚ ਜਿਓਤੀ ਨੇ ਕਪੂਰਥਲਾ ਦੇ ਸੰਤਪੁਰਾ ’ਚ ਨਿਵਾਸੀ ਮਹਿਲਾ ਟ੍ਰੈਵਲ ਏਜੰਟ ਸੀਮਾ ਤੇ ਉਸ ਦੇ ਪਤੀ ਰਾਜਕੁਮਾਰ ਰਾਹੀਂ ਦੁਬਈ ਵਿੱਚ ਘਰੇਲੂ ਨੌਕਰਾਣੀ ਵਜੋਂ ਭੇਜਣ ਦੀ ਗੱਲ ਆਖੀ ਹੈ।

 

 

ਜਿਓਤੀ ਨੂੰ ਦੁਬਈ ’ਚ ਖਾਣਾ ਢੰਗ ਸਿਰ ਨਹੀਂ ਦਿੱਤਾ ਜਾਂਦਾ ਪਰ ਕੰਮ ਉਸ ਤੋਂ ਸਾਰਾ ਦਿਨ ਲਿਆ ਜਾਂਦਾ ਹੈ। ਉਸ ਨੇ ਤਰਲੇ–ਮਿੰਨਤਾਂ ਕਰ ਕੇ ਵੀਜ਼ਾ ਰੱਦ ਕਰਵਾਇਆ ਸੀ। ਪਰ ਹੁਣ ਉਸ ਨੂੰ ਸਰਕਾਰੀ ਦਫ਼ਤਰ ਵਿੱਚ ਕੈਦ ਕਰ ਕੇ ਰੱਖਿਆ ਗਿਆ ਹੈ ਤੇ ਉਸ ਤੋਂ ਦੋ ਲੱਖ ਰੁਪਏ ਮੰਗੇ ਜਾ ਰਹੇ ਹਨ।

 

 

ਉਹ ਪਿਛਲੇ ਚਾਰ ਦਿਨਾਂ ਤੋਂ ਦਫ਼ਤਰ ਵਿੱਚ ਹੀ ਕੈਦ ਹੈ। ਇੱਧਰ ਕਪੂਰਥਲਾ ’ਚ ਧੀ ਦਾ ਦੁੱਖ ਦੇਖਣ ਤੋਂ ਬਾਅਦ ਮਾਂ ਸੁਦੇਸ਼ ਰਾਣੀ ਮੁਹੱਲਾ ਸ਼ੇਰਗੜ੍ਹ ਨੇ ਕਪੂਰਥਲਾ ਦੇ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਧੀ ਨੂੰ ਵਾਪਸ ਲਿਆਉਣ ਤੇ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapurthala s Jyoti stranded in Dubai