ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ੈਰ-ਕਾਨੂੰਨੀ ਤਰੀਕੇ ਵਿਦੇਸ਼ ਭੇਜਣ ਵਾਲੇ ਕਾਂਗਰਸੀ ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ

ਗ਼ੈਰ-ਕਾਨੂੰਨੀ ਤਰੀਕੇ ਵਿਦੇਸ਼ ਭੇਜਣ ਵਾਲੇ ਕਾਂਗਰਸੀ ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ

ਅਮਰੀਕਾ `ਚ ਗ਼ੈਰ-ਕਾਨੂੰਨੀ ਤਰੀਕੇ ਦਾਖ਼ਲ ਹੋਣ ਦਾ ਜਤਨ ਕਰਨ ਵਾਲੇ ਦੋਆਬਾ ਖੇਤਰ ਦੇ ਦੋ ਨੌਜਵਾਨਾਂ ਦੀ ਮੌਤ ਦੇ ਪੰਜ ਦਿਨਾਂ ਪਿੱਛੋਂ ਪੁਲਿਸ ਨੇ ਕਪੂਰਥਲਾ ਦੇ ਇੱਕ ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ ਕੀਤਾ ਹੈ।


ਮੁਲਜ਼ਮ ਦੀ ਸ਼ਨਾਖ਼ਤ ਕੁਲਵਿੰਦਰ ਸਿੰਘ ਬੱਬਲ ਵਜੋਂ ਹੋਈ ਹੈ, ਜੋ ਇੱਕ ਕਾਂਗਰਸੀ ਆਗੂ ਵੀ ਹੈ। ਉਹ ਮੂਲ ਰੂਪ ਵਿੱਚ ਟਾਂਡਾ (ਹੁਸਿ਼ਆਰਪੁਰ) ਦਾ ਰਹਿਣ ਵਾਲਾ ਹੈ ਤੇ ਭੁਲੱਥ ਹਲਕੇ ਤੋਂ ਟਿਕਟ ਦਾ ਚਾਹਵਾਨ ਵੀ ਰਿਹਾ ਹੈ।


ਉਹ ਪਹਿਲੀ ਵਾਰ ਦਸੰਬਰ 2016 `ਚ ਥੋੜ੍ਹੀ ਚਰਚਾ ਦਾ ਵਿਸ਼ਾ ਬਣਿਆ ਸੀ, ਜਦੋਂ ਉਸ ਦਾ ਨਡਾਲਾ ਕਸਬੇ `ਚ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਧੜੇ ਨਾਲ ਝਗੜਾ ਹੋ ਗਿਆ ਸੀ।


18 ਸਾਲਾ ਮ੍ਰਿਤਕ ਨੌਜਵਾਨ ਦਵਿੰਦਰਪਾਲ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ, ਵਾਸੀ ਬੇਗੋਵਾਲ ਦੀ ਸਿ਼ਕਾਇਤ `ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸ੍ਰੀ ਸੁਖਵਿੰਦਰ ਸਿੰਘ ਨੂੰ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਇੱਕ ਰਿਸ਼ਤੇਦਾਰ ਤੋਂ ਮੰਗਲਵਾਰ ਨੂੰ ਮਿਲੀ ਸੀ। ਦੂਜੇ ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਗੌਰਵ (20) ਵਜੋਂ ਹੋਈ ਹੈ, ਜੋ ਨਵਾਂਸ਼ਹਿਰ ਜਿ਼ਲ੍ਹੇ ਦੇ ਸ਼ਹਿਰ ਬੰਗਾ ਦਾ ਰਹਿਣ ਵਾਲਾ ਸੀ।


ਦਵਿੰਦਰਪਾਲ ਤੇ ਗੌਰਵ ਨੇ ਅਮਰੀਕਾ `ਚ ਦਾਖ਼ਲ ਹੋਣ ਦਾ ਗ਼ੈਰ-ਕਾਨੂੰਨੀ ਰਾਹ ਅਪਣਾਇਆ ਸੀ। ਉਹ ਪਹਿਲਾਂ ਗ੍ਰੀਸ, ਫਿਰ ਇਟਲੀ ਤੇ ਸਪੇਨ ਹੁੰਦੇ ਹੋਏ ਹਵਾਈ ਜਹਾਜ਼ ਰਾਹੀਂ ਮੈਕਸੀਕੋ ਗਏ ਸਨ। ਉਨ੍ਹਾਂ ਦੋਵਾਂ ਨਾਲ ਇੱਕ ਪੰਜਾਬੀ ਕੁੜੀ ਵੀ ਗਈ ਸੀ, ਜਿਸ ਦੀ ਹਾਲੇ ਸ਼ਨਾਖ਼ਤ ਨਹੀਂ ਹੋ ਸਕੀ।


ਸ੍ਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਸਥਾਨਕ ਟ੍ਰੈਵਲ ਏਜੰਟ ਨੂੰ 24 ਲੱਖ ਰੁਪਏ ਅਦਾ ਕੀਤੇ ਸਨ, ਜਿਸ ਨੇ ਭਰੋਸਾ ਦਿਵਾਇਆ ਸੀ ਕਿ ਦਵਿੰਦਰਪਾਲ ਸਹੀ-ਸਲਾਮਤ ਅਮਰੀਕਾ ਪੁੱਜ ਜਾਵੇਗਾ। ਇਹ ਤਿੰਨੇ ਬੀਤੀ 13 ਜੂਨ ਨੂੰ ਪੰਜਾਬ ਲਈ ਰਵਾਨਾ ਹੋਏ ਸਨ ਤੇ 1 ਜੁਲਾਈ ਨੂੰ ਮੈਕਸੀਕੋ ਪੁੱਜੇ ਸਨ।


ਦੱਖਣੀ ਅਮਰੀਕਾ ਦੀਆਂ ਕਈ ਜੇਲ੍ਹਾਂ ਵਿੰਚ ਘੱਟੋ-ਘੱਟ 100 ਭਾਰਤੀ ਨੌਜਵਾਨ ਸੜ ਰਹੇ ਹਨ, ਜਿਨ੍ਹਾਂ ਵਿੱਚੋਂ ਜਿ਼ਆਦਾਤਰ ਪੰਜਾਬੀ ਹਨ। ਉਹ ਸਾਰੇ ਮੈਕਸੀਕੋ ਦੇ ਗ਼ੈਰ-ਕਾਨੂੰਨੀ ਰਸਤੇ ਤੋਂ ਅਮਰੀਕਾ `ਚ ਦਾਖ਼ਲ ਹੋਣਾ ਚਾਹੁੰਦੇ ਸਨ।


ਬੇਗੋਵਾਲ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਟ੍ਰੈਵਲ ਏਜੰਟ ਹਾਲੇ ਫ਼ਰਾਰ ਹੈ ਤੇ ਪੁਲਿਸ ਉਸ ਦੀ ਭਾਲ਼ ਲਈ ਕਈ ਥਾਵਾਂ `ਤੇ ਛਾਪੇ ਮਾਰ ਚੁੱਕੀ ਹੈ।


ਇਸ ਦੌਰਾਨ ਨਵਾਂਸ਼ਹਿਰ ਦੇ ਐੱਸਐੱਸਪੀ ਦੀਪਕ ਹਿਲੋਰੀ ਨੇ ਦੱਸਿਆ ਕਿ ਗੌਰਵ ਦੇ ਪਰਿਵਾਰ ਨੇ ਹਾਲੇ ਪੁਲਿਸ ਤੱਕ ਪਹੁੰਚ ਨਹੀਂ ਕੀਤੀ। ਉਨ੍ਹਾਂ ਨੂੰ ਸਿ਼ਕਾਇਤ ਦਰਜ ਕਰਵਾਉਣ ਲਈ ਆਖਿਆ ਗਿਆ ਸੀ, ਤਾਂ ਜੋ ਮੁਲਜ਼ਮ ਖਿ਼ਲਾਫ਼ ਕੇਸ ਦਾਇਰ ਕੀਤਾ ਜਾ ਸਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapurthala travel agent booked sending US illegally