ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ ਦੀ ਔਰਤ ਨੂੰ SC ਕਮਿਸ਼ਨ ਨੇ ਦੁਆਈ ਝੂਠੀਆਂ ਸ਼ਿਕਾਇਤਾਂ ਤੋਂ ਨਿਜਾਤ

ਕਪੂਰਥਲਾ ਜ਼ਿਲੇ ਦੀ ਵਸਨੀਕ ਇਕ ਦਲਿਤ ਵਿਧਵਾ ਮਹਿਲਾ ਨੂੰ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਝੂਠੀਆਂ ਸਿਕਾਇਤਾਂ ਤੋਂ ਨਿਜਾਤ ਮਿਲ ਗਈ ਹੈ।

 

ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਚੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਅੰਜੂ ਲ਼ੂਥਰਾ ਪਤਨੀ ਸਵਰਗੀ ਕ੍ਰਿਸ਼ਨ ਗੋਪਾਲ ਵਾਸੀ ਗਲੀ ਨੰ: 01, ਪ੍ਰੀਤ ਨਗਰ, ਫਗਵਾੜਾਂ ਨੇ ਲ਼ਿਖਤੀ ਸ਼ਿਕਾਇਤ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਕੋਲ ਕੀਤੀ ਸੀ ਕਿ ਸਤਨਾਮਪੁਰਾ(ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਲੋਂ ਉਸ ਖ਼ਿਲਾਫ਼ ਝੁਠੀਆ ਸਿਕਾਇਤ ਦੇ ਕੇ ਉਸਦੇ ਮਾਣ ਇੱਜਤ ਨੂੰ ਸੱਟ ਮਾਰਨ ਦੇ ਨਾਲ ਨਾਲ ਖੱਜਲ਼ ਖੂਆਰ ਕੀਤਾ ਜਾ ਰਿਹਾ ਸੀ।

 

ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਿਕਾਇਤਾਂ ਪੁਲਿਸ ਜਾਂਚ ਵਿੱਚ ਝੂਠੀਆ ਪਾਂਈਆ ਗਈਆਂ ਅਤੇ ਜ਼ਿਲ੍ਹਾ ਅਟਾਰਨੀ ਨੇ ਇਸ ਮਾਮਲੇ ਵਿੱਚ ਝੂਠੀਆ ਸਿਕਾਇਤਾਂ ਕਰਨ ਵਾਲਿਆਂ ਵਿਰੁਧ ਐਸ.ਸੀ. ਐਕਟ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪ੍ਰੰਤੂ ਦੋ ਸਾਲ ਬੀਤ ਜਾਣ ਤੇ ਵੀ ਕਪੂਰਥਲਾ ਪੁਲਿਸ ਵਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ।

 

ਉਨਾਂ ਦੱਸਿਆ ਕਿ ਸਿਕਾਇਤ ਕਰਤਾ ਦੀ ਸਿਕਾਇਤ ਦਾ ਨਿਪਟਾਰਾ ਕਰਨ ਲਈ ਐਸ.ਸੀ ਕਮਿਸ਼ਨ ਦੇ ਮੈਬਰ ਗਿਆਨ ਚੰਦ ਦੀਵਾਲੀ ਨੂੰ ਇਸ ਮਾਮਲੇ ਦੀ ਪੜਤਾਲ ਸੌਪੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਤਿੰਨ ਐਸ.ਪੀ ਰੈਂਕ ਦੇ ਅਧਿਕਾਰੀਆਂ ਦੀ ਸਿੱਟ ਬਣਾਵਾ ਕੇ ਜਾਂਚ ਮੁਕੰਮਲ ਕਰਵਾਈ ਗਈ।

 

ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਅੰਜੂ ਲੂਥਰਾ ਦੀ ਸਿਕਾਇਤ ਦਰੁਸਤ ਹੈ ਜਿਸ ਤੇ ਕਮਿਸ਼ਨ ਨੇ ਸਬੰਧਤ ਵਿਅਕਤੀਆਂ ਖ਼ਿਲਾਫ਼ ਐਸ.ਸੀ.ਐਕਟ ਅਧੀਨ ਮਾਮਲਾ ਦਰਜ ਕਰਨ ਦੇ ਹੁਕਮ ਜ਼ਿਲ੍ਹਾ ਪੁਲਿਸ ਕਪੂਰਥਲਾ ਨੂੰ ਦੇ ਦਿੱਤੇ।

 

ਜ਼ਿਲ੍ਹਾ ਪੁਲਿਸ ਕਪੂਰਥਲਾ ਵਲੋਂ ਸਤਨਾਮਪੁਰਾ(ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਿਰੁਧ ਐਸ.ਸੀ./ਐਸ.ਟੀ ( ਪ੍ਰੀਵੈਨਸ਼ਨ ਆਫ ਐਟਰੋਸਿਟੀ) ਐਕਟ ਦੀ ਧਾਰਾ 3(1)(9) ਅਤੇ ਆਈ.ਪੀ.ਸੀ. ਦੀ ਧਾਰਾ 182 ਅਧੀਨ ਮਾਮਲਾ ਦਰਜ ਕਰ ਲਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapurthala woman free from false complaints help by SC commission