ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਰਤਾਰਪੁਰ ਸਾਹਿਬ ਲਾਂਘਾ: ਕਿਸਾਨਾਂ ਨੂੰ ਮਿਲ ਰਿਹੈ 25 ਲੱਖ ਰੁ. ਪ੍ਰਤੀ ਏਕੜ ਮੁਆਵਜ਼ਾ

​​​​​​​ਕਰਤਾਰਪੁਰ ਸਾਹਿਬ ਲਾਂਘਾ: ਕਿਸਾਨਾਂ ਨੂੰ ਮਿਲ ਰਿਹੈ 25 ਲੱਖ ਰੁ. ਪ੍ਰਤੀ ਏਕੜ ਮੁਆਵਜ਼ਾ

––  ਭਾਰਤ ਵੱਲੋਂ ਡੇਰਾ ਬਾਬਾ ਨਾਨਕ ’ਚ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸ਼ੁਰੂ

––  ‘ਲਾਂਘੇ ਲਈ ਕਿਸਾਨ ਸਰਕਾਰ ਨੂੰ ਆਪੇ ਦੇ ਰਹੇ ਆਪਣੀਆਂ ਜ਼ਮੀਨਾਂ’

 

 

ਭਾਰਤ ਨੇ ਅੱਜ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ‘ਇੰਟੈਗ੍ਰੇਟਡ ਚੈੱਕ ਪੋਸਟ’ (ICP) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸੇ ਸਥਾਨ ਤੋਂ ਮਿਲਣ ਵਾਲੇ ਲਾਂਘੇ ਰਾਹੀਂ ਸ਼ਰਧਾਲੂ ਪਾਕਿਸਤਾਨ ’ਚ ਨਾਰੋਵਾਲ ਜ਼ਿਲ੍ਹੇ ਵਿੱਚ ਕਰਤਾਰਪੁਰ ਸਾਹਿਬ ਸਥਿਤ ਗੁਰੂਘਰ ਦੇ ਦਰਸ਼ਨ ਸਕਿਆ ਕਰਨਗੇ। ਦਰਅਸਲ, ਇਸੇ ਵਰ੍ਹੇ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈ ਤੇ ਲਾਂਘੇ ਦਾ ਕੰਮ ਉਸ ਤੋਂ ਪਹਿਲਾਂ–ਪਹਿਲਾਂ ਮੁਕੰਮਲ ਕੀਤੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ।

 

 

ICP ਅਟਾਰੀ ਦੇ ਮੈਨੇਜਰ ਸੁਖਦੇਵ ਸਿੰਘ, ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਗੁਰਸਿਮਰਨ ਸਿੰਘ ਦੀ ਅਗਵਾਈ ਹੇਠ ‘ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ’ (LPAI) ਦੀ ਟੀਮ ਦੇ ਅਧਿਕਾਰੀ ਲਾਂਘੇ ਵਾਲੀ ਥਾਂ ਉੱਤੇ ਪੁੱਜੇ ਤੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਚੇਤੇ ਰਹੇ ਕਿ ਲਾਂਘੇ ਲਈ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਲਈ ਸਮਰੱਥ ਅਧਿਕਾਰੀ ਐੱਸਡੀਐੱਮ ਹੀ ਹਨ।

 

 

ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਐੱਸਡੀਐੱਮ ਨੇ ਕਿਸਾਨਾਂ ਨਾਲ ਇੱਕ ਮੀਟਿੰਗ ਵੀ ਕੀਤੀ ਤੇ ਉਨ੍ਹਾਂ ਨੂੰ ਉਸਾਰੀ ਦੀ ਸ਼ੁਰੂਆਤ ਬਾਰੇ ਦੱਸਿਆ। ਉਨ੍ਹਾਂ ਨੂੰ ਇਸ ਉਸਾਰੀ ਦੀ ਅਹਿਮੀਅਤ ਬਾਰੇ ਦੱਸਿਆ ਗਿਆ। ਪੰਜਾਬ ਸਰਕਾਰ ਨੇ ਹਾਲੇ ਤੱਕ ਕਿਸੇ ਕਿਸਾਨ ਦੀ ਕੋਈ ਜ਼ਮੀਨ ਅਕਵਾਇਰ ਨਹੀਂ ਕੀਤੀ ਹੈ।

 

 

ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇੱਥੇ ਕੁੱਲ 50 ਏਕੜ ਇਲਾਕੇ ਉੱਤੇ ਉਸਾਰੀ ਹੋਣੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਲਈ ਫ਼ੰਡਾਂ ਦੀ ਬਿਲਕੁਲ ਵੀ ਘਾਟ ਨਹੀਂ ਹੈ, ਜਿਸ ਕਾਰਨ ਉਸਾਰੀ ਦੇ ਕੰਮ ਸਮੇਂ ਸਿਰ ਨਿੱਬੜ ਜਾਣਗੇ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਪਾਕਿਸਤਾਨ ਤੇ ਭਾਰਤ ਦੀਆਂ ਤਕਨੀਕੀ ਟੀਮਾਂ ਵੀ ਸਰਹੱਦ ਉੱਤੇ ਸਿਰਫ਼–ਰੇਖਾ ਉੱਤੇ ਪੁੱਜਣਗੇ ਤੇ ਲਾਂਘੇ ਦੀ ਉਸਾਰੀ ਸਮੇਂ ਸਿਰ ਮੁਕੰਮਲ ਕਰਨ ਬਾਰੇ ਹਰ ਪੱਖੋਂ ਉਸ ਦੀਆਂ ਵਾਧਾਂ–ਘਾਟਾਂ ਬਾਰੇ ਵਿਚਾਰ–ਚਰਚਾ ਕਰਨਗੇ।

 

 

ਡੇਰਾ ਬਾਬਾ ਨਾਨਕ ਬਣਨ ਵਾਲੀ ICP ਦੀ ਸਮਰੱਥਾ ਇੱਕ ਦਿਨ ਵਿੱਚ 5,000 ਸ਼ਰਧਾਲੂਆਂ ਦੀ ਆਮਦ ਲਈ ਪੂਰੀ ਤਰ੍ਹਾਂ ਵਾਜਬ ਹੋਵੇਗੀ।

​​​​​​​ਕਰਤਾਰਪੁਰ ਸਾਹਿਬ ਲਾਂਘਾ: ਕਿਸਾਨਾਂ ਨੂੰ ਮਿਲ ਰਿਹੈ 25 ਲੱਖ ਰੁ. ਪ੍ਰਤੀ ਏਕੜ ਮੁਆਵਜ਼ਾ

 

ਇਸ ਦੌਰਾਨ SDM ਸ੍ਰੀ ਗੁਰਸਿਮਰਨ ਸਿੰਘ ਨੇ ਦੱਸਿਆ ਕਿ – ‘ਭਾਵੇਂ ਹਾਲੇ ਤੱਕ ਕਿਸਾਨਾਂ ਦੀ ਜ਼ਮੀਨ ਸਰਕਾਰ ਵੱਲੋਂ ਅਕਵਾਇਰ ਨਹੀਂ ਕੀਤੀ ਗਈ ਹੈ ਪਰ ਕਿਸਾਨਾਂ ਨੇ ਆਪੋ–ਆਪਣੀਆਂ ਜ਼ਮੀਨਾਂ ਦਾ ਕਬਜ਼ਾ ‘ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ’ (LPAI) ਨੂੰ ਆਪਣੀ ਮਰਜ਼ੀ ਨਾਲ ਆਪੇ ਹੀ ਦੇ ਦਿੱਤਾ ਹੈ। ਮੈਂ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਤੇ ਉਨ੍ਹਾਂ ਨੂੰ ਜ਼ਮੀਨਾਂ ਦੀਆਂ ਤੈਅਸ਼ੁਦਾ ਸਰਕਾਰੀ ਦਰਾਂ ਬਾਰੇ ਦੱਸ ਦਿੱਤਾ ਸੀ ਤੇ ਕਿਸਾਨ ਉਸ ਉੱਤੇ ਸਹਿਮਤ ਹੋ ਗਏ।’

 

 

ਐੱਸਡੀਐੱਮ ਮੁਤਾਬਕ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨਾਂ ਅਕਵਾਇਰ ਕਰਨ ਲਈ 25 ਲੱਖ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣਾ ਹੈ। ਚੇਤੇ ਰਹੇ ਕਿ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ਉੱਤੇ ਬੀਤੀ 14 ਮਾਰਚ ਨੂੰ ਅਟਾਰੀ–ਵਾਹਗਾ ਬਾਰਡਰ ’ਤੇ ਮੀਟਿੰਗ ਕੀਤੀ ਸੀ।

 

 

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਲਾਂਘੇ ਦਾ ਕੰਮ 40% ਮੁਕੰਮਲ ਹੋ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kartarpur Sahib Corridor Farmers are getting Rs 25 Lakh per acre compensation