ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਪਾਕਿ ਸਰਹੱਦ `ਤੇ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੁੱਲ੍ਹਣ ਦੇ ਆਸਾਰ

ਭਾਰਤ-ਪਾਕਿ ਸਰਹੱਦ `ਤੇ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੁੱਲ੍ਹਣ ਦੇ ਆਸਾਰ

ਇੰਝ ਜਾਪਦਾ ਹੈ ਕਿ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਭਾਰਤੀ ਕ੍ਰਿਕਟਰ ਦੋਸਤ ਨਵਜੋਤ ਸਿੰਘ ਸਿੱਧੂ ਦੀ ਮੰਗ `ਤੇ ਗ਼ੌਰ ਕਰਦਿਆਂ ਕਰਤਾਰਪੁਰ ਸਰਹੱਦ ਨੂੰ ਸਿੱਖ ਸ਼ਰਧਾਲੂਆਂ ਲਈ ਖੋਲ੍ਹਣ ਜਾ ਰਹੇ ਹਨ। ਪਾਕਿਸਤਾਨ ਦੇ ਸਰਕਾਰੀ ਗਲਿਆਰਿਆਂ `ਚ ਅਜਿਹੀਆਂ ਖ਼ਬਰਾਂ `ਤੇ ਪੂਰੇ ਜ਼ੋਰ-ਸ਼ੋਰ ਨਾਲ ਚਰਚਾ ਹੋ ਰਹੀ ਹੈ। ਅੱਜ ਅਜਿਹੀ ਚਰਚਾ ਨੂੰ ਉਸ ਵੇਲੇ ਹੋਰ ਬਲ ਮਿਲਿਆ, ਜਦੋਂ ਪਾਕਿਸਤਾਨ `ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਕੌਮਾਂਤਰੀ ਸਰਹੱਦ `ਤੇ ਸਥਿਤ ਕਰਤਾਰਪੁਰ ਸਾਹਿਬ ਦਾ ਦੌਰਾ ਕੀਤਾ। ਚੜ੍ਹਦੇ (ਭਾਰਤੀ) ਪੰਜਾਬ ਦੀ ਵਿਧਾਨ ਸਭਾ ਇਹ ਲਾਂਘਾ ਖੋਲ੍ਹਣ ਸਬੰਧੀ ਇੱਕ ਮਤਾ ਵੀ ਪਾਸ ਕਰ ਚੁੱਕੀ ਹੈ।


ਭਾਰਤ-ਪਾਕਿਸਤਾਨ ਸਰਹੱਦ `ਤੇ ਸਥਿਤ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਸਥਿਤ ਹੈ, ਜਿਸ ਦੇ ਦਰਸ਼ਨ ਕਰਨ ਲਈ ਭਾਰਤ `ਚ ਵੱਸਦੇ ਸਿੱਖ ਸ਼ਰਧਾਲੂ ਸਦਾ ਤਾਂਘਦੇ ਰਹਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਤਿ ਜੋਤ ਸਮਾਉਣ ਤੋਂ ਪਹਿਲਾਂ ਆਪਣਾ ਕੁਝ ਸਮਾਂ ਇੱਥੇ ਬਿਤਾਇਆ ਸੀ, ਜਿੱਥੇ ਇਹ ਗੁਰੂਘਰ ਸਥਾਪਤ ਹੈ।


ਦਰਅਸਲ, ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਜਸ਼ਨ ਹੁਣ ਸ਼ੁਰੂ ਹੋਣ ਵਾਲੇ ਹਨ। ਅਜਿਹੇ ਵੇਲੇ ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਦੇ ਗੁਰੂਘਰ ਨੂੰ ਸਿੱਖ ਸ਼ਰਧਾਲੂਆਂ ਲਈ ਖੋਲ੍ਹਣ ਦੀ ਪ੍ਰਵਾਨਗੀ ਦੇ ਸਕਦੀ ਹੈ।


ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਇਹ ਲਾਂਘਾ ਅਸਥਾਈ ਤੌਰ `ਤੇ ਖੋਲ੍ਹਣ ਬਾਰੇ ਉੱਚ-ਅਧਿਕਾਰੀ ਪੱਧਰ ਦੀ ਗੱਲਬਾਤ ਸ਼ੁਰੂ ਹੋ ਸਕਦੀ ਹੈ। ਪਾਕਿਸਤਾਨ `ਚ ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਕੰਢੇ `ਤੇ ਸਥਿਤ ਹੈ ਅਤੇ ਸਿੱਖ ਕੌਮ ਲਈ ਇਹ ਇੱਕ ਬਹੁਤ ਅਹਿਮ ਤੇ ਧਾਰਮਿਕ ਮਹੱਤਵ ਵਾਲਾ ਤੀਰਥ ਅਸਥਾਨ ਹੈ। ਇਹ ਗੁਰੂਘਰ ਪੰਜਾਬ ਦੇ ਗੁਰਦਾਸਪੁਰ ਜਿ਼ਲ੍ਹੇ ਦੇ ਸ਼ਹਿਰ ਡੇਰਾ ਬਾਬਾ ਨਾਨਕ ਤੋਂ ਸਿਰਫ਼ ਚਾਰ ਕੁ ਕਿਲੋਮੀਟਰ ਦੀ ਦੂਰੀ `ਤੇ ਸਥਿਤ ਹੈ।


ਜੇ ਉਪਰੋਕਤ ਘਟਨਾਕ੍ਰਮ ਨੂੰ ਜੋੜ ਕੇ ਵੇਖੀਏ, ਤਾਂ ਜਾਪਦਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਹੀ ਖੋਲ੍ਹਿਆ ਜਾ ਸਕਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kartarpur sahib corridor may open soon