ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕਸ਼ਮੀਰੀ ਅੱਤਵਾਦੀਆਂ ਨੇ ਮਿਲਾਏ ਪੰਜਾਬ ਦੇ ਗਰਮ-ਖਿ਼ਆਲੀਆਂ ਨਾਲ ਹੱਥ`

‘ਕਸ਼ਮੀਰੀ ਅੱਤਵਾਦੀਆਂ ਨੇ ਮਿਲਾਏ ਪੰਜਾਬ ਦੇ ਗਰਮ-ਖਿ਼ਆਲੀਆਂ ਨਾਲ ਹੱਥ`

ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਕਸ਼ਮੀਰੀ ਅੱਤਵਾਦੀਆਂ ਨੇ ਹੁਣ ਪੰਜਾਬ ਦੇ ਗਰਮ-ਖਿ਼ਆਲੀਆਂ ਨਾਲ ਹੱਥ ਮਿਲਾ ਲਏ ਹਨ। ਪੁਲਿਸ ਨੂੰ ਕਾਊਂਟਰ ਇੰਟੈਲੀਜੈਂਸ ਵਿਭਾਗ ਤੋਂ ਮਿਲ ਰਹੀ ਜਾਣਕਾਰੀ ਤੇ ਹੋਰ ਹਾਲਾਤ ਇਹੋ ਦਰਸਾ ਰਹੇ ਹਨ।


ਸ੍ਰੀ ਅਰੋੜਾ ਅੱਜ ਇੱਥੇ ਪੁਲਿਸ ਲਾਈਨਜ਼ `ਚ ਇੱਕ ਸਮਾਰੋਹ ਵਿੱਚ ਸਿ਼ਰਕਤ ਕਰਨ ਲਈ ਪੁੱਜੇ ਸਨ। ਉਨ੍ਹਾਂ ਅੰਮ੍ਰਿਤਸਰ `ਚ ਹੋਏ ਧਮਾਕੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।


ਡੀਜੀਪੀ ਨੇ ਅੱਗੇ ਕਿਹਾ ਕਿ ਪਠਾਨਕੋਟ `ਚ ਛੇ ਸ਼ੱਕੀਆਂ ਨੂੰ ਵੇਖੇ ਜਾਣ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਤੇ ਬੀਐੱਸਐੱਫ਼ ਵੱਲੋਂ ਉਨ੍ਹਾਂ ਨੂੰ ਲੱਭਣ ਲਈ ਸਾਂਝੀ ਮੁਹਿੰਮ ਚਲਾਈ ਗਈ ਹੈ।


ਇਸ ਦੌਰਾਨ ਪਠਾਨਕੋਟ ਨੇੜੇ ਬਰਾਮਦ ਹੋਈ ਜੰਮੂ-ਕਸ਼ਮੀਰ ਦੇ ਨੰਬਰ ਵਾਲੀ ਕਾਰ ਜੰਮੂ ਦੇ ਕਿਸੇ ਸਮੱਗਲਰ ਦੀ ਦੱਸੀ ਜਾ ਰਹੀ ਹੈ। ਪਰ ਹਾਲੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਚ ਹੋਏ ਧਮਾਕੇ ਦਾ ਮਾਮਲਾ ਕੁਝ ਹੀ ਦਿਨਾਂ `ਚ ਸੁਲਝਾ ਲਿਆ ਹੈ।


ਸ੍ਰੀ ਅਰੋਡਾ ਨੇ ਕਿਹਾ ਕਿ ਇੱਕ-ਦੋ ਘਟਨਾਵਾਂ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਵਿੱਚ ਅੱਤਵਾਦ ਮੁੜ-ਸੁਰਜੀਤ ਹੋ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri Extremists are hand in glove with Pb radicals