ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਟਰੀਨਾ ਨੇ ਕੀਤੀ ਬੱਲੋਵਾਲ ਦੇ ਕਿਸਾਨਾਂ ਨਾਲ ਗੱਲਬਾਤ, ਸਲਮਾਨ ਨਹੀਂ ਮਿਲੇ ਕਿਸੇ ਨੂੰ

ਕੈਟਰੀਨਾ ਨੇ ਕੀਤੀ ਬੱਲੋਵਾਲ ਦੇ ਕਿਸਾਨਾਂ ਨਾਲ ਗੱਲਬਾਤ, ਸਲਮਾਨ ਨਹੀਂ ਮਿਲੇ ਕਿਸੇ ਨੂੰ

ਲੁਧਿਆਣਾ ਲਾਗਲੇ ਪਿੰਡ ਬੱਲੋਵਾਲ `ਚ ਇਸ ਵੇਲੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਦੀ ਨਵੀਂ ਫਿ਼ਲਮ ‘ਭਾਰਤ` ਦੀ ਸ਼ੂਟਿੰਗ ਚੱਲ ਰਹੀ ਹੈ। ਪਿੰਡ `ਚ ਅਟਾਰੀ-ਵਾਹਗਾ ਵਰਗਾ ਸੈੱਟ ਲਾਇਆ ਗਿਆ ਹੈ। ਕੈਟਰੀਨਾ ਕੈਫ਼ ਨੇ ਤਾਂ ਪਿੰਡ ਦੇ ਖੇਤਾਂ `ਚ ਕੰਮ ਕਰਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਪਰ ਸਲਮਾਨ ਖ਼ਾਨ ਕਿਸੇ ਨਾਲ ਗੱਲਬਾਤ ਨਹੀਂ ਕਰ ਰਹੇ।


ਕੈਟਰੀਨਾ ਕੈਫ਼ ਕਿਸੇ ਨੂੰ ਆਪਣੀ ਕੋਈ ਤਸਵੀਰ ਨਹੀਂ ਖਿੱਚਣ ਦੇ ਰਹੇ। ਪਰ ਉਹ ਖੇਤਾਂ `ਚ ਜਾ ਰਹੇ ਹਨ ਤੇ ਆਮ ਲੋਕਾਂ ਨਾਲ ਗੱਲਬਾਤ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਫਿ਼ਲਮ ‘ਦੰਗਲ` ਦੀ ਸ਼ੂਟਿੰਗ ਲਈ ਆਮਿਰ ਖ਼ਾਨ ਵੀ ਇੱਥੇ ਪੁੱਜੇ ਸਨ ਤੇ ਉਹ ਸਾਰਿਆਂ ਨਾਲ ਘੁਲ਼-ਮਿਲ਼ ਗਏ ਸਨ। ਉਨ੍ਹਾਂ ਕਿਹਾ ਕਿ ਸਲਮਾਨ ਨਾਲੋਂ ਆਮਿਰ ਖ਼ਾਨ ਵਧੇਰੇ ਮਿਲਣਸਾਰ ਹਨ।


ਅਦਾਰਾ ਤੱਬੂ ਵੀ ਹੁਣ ਲੁਧਿਆਣਾ ਪੁੱਜ ਗਏ ਹਨ। ਇਸ ਫਿ਼ਲਮ `ਚ ਉਹ ਸਲਮਾਨ ਖ਼ਾਨ ਦੀ ਭੈਣ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦਾ ਇਸ ਫਿ਼ਲਮ `ਚ ਰੋਲ ਭਾਵੇਂ ਛੋਟਾ ਜਿਹਾ ਹੈ ਪਰ ਵਧੀਆ ਦੱਸਿਆ ਜਾ ਰਿਹਾ ਹੈ। ਉਹ ਪਹਿਲਾਂ ਫਿ਼ਲਮ ‘ਜੈ ਹੋ` `ਚ ਵੀ ਸਲਮਾਨ ਖ਼ਾਨ ਦੀ ਭੈਣ ਦਾ ਕਿਰਦਾਰ ਨਿਭਾ ਚੁੱਕੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Katrina talked to Ballowal Farmers Salman didnt