ਅਗਲੀ ਕਹਾਣੀ

ਪ੍ਰਧਾਨ ਮੰਤਰੀ ਦੇ ਘਰ ਸਾਹਮਣੇ ਦੰਗਾ ਕਰਨ ਦੇ ਕੇਸ `ਚੋਂ ਬਰੀ ਹੋਏ ਕੇਜਰੀਵਾਲ

ਪ੍ਰਧਾਨ ਮੰਤਰੀ ਦੇ ਘਰ ਸਾਹਮਣੇ ਦੰਗਾ ਕਰਨ ਦੇ ਕੇਸ `ਚੋਂ ਬਰੀ ਹੋਏ ਕੇਜਰੀਵਾਲ

ਸਾਲ 2012 ਦੌਰਾਨ ਉਦੋਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਰਿਹਾਇਸ਼ਗਾਾਹ ਦੇ ਸਾਹਮਣੇ ਕਥਿਤ ਤੌਰ `ਤੇ ਦੰਗਾ ਕਰਨ ਦੇ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਛੇ ਹੋਰਨਾਂ ਨੂੰ ਬਰੀ ਕਰ ਦਿੱਤਾ।


ਐਡੀਸ਼ਨਲ ਚੀਫ਼ ਮੈਟਰੋਪਾਲਿਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਇਹ ਫ਼ੈਸਲਾ ਸੁਣਾਇਆ। ਸਰਕਾਰੀ ਧਿਰ ਮੁਤਾਬਕ 26 ਅਗਸਤ, 2012 ਨੂੰ ਸ੍ਰੀ ਕੇਜਰੀਵਾਲ ਤੇ ਕੁਝ ਹੋਰਨਾਂ ਨੂੰ ਡਾ. ਮਨਮੋਹਨ ਸਿੰਘ ਦੀ ਰਿਹਾਇਸ਼ਗਾਹ ਦੇ ਸਾਹਮਣੇ ਕੋਲਾ ਘੁਟਾਲੇ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਰੋਕਣ ਲਈ ਉਨ੍ਹਾਂ `ਤੇ ਪਾਣੀ ਦੀਆਂ ਬੁਛਾੜਾਂ ਵੀ ਸੁੱਟੀਆਂ ਗਈਆਂ ਸਨ, ਜਿਸ ਤੋਂ ਬਾਅਦ ਵਲੰਟੀਅਰ ਹਿੰਸਕ ਹੋ ਗਏ ਸਨ।


ਤਦ ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਵੀ ਕਰਨੀ ਪਈ ਸੀ। ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਪੁਲਿਸ ਦੇ ਜਵਾਨਾਂ `ਤੇ ਝੰਡਿਆਂ ਵਾਲੀਆਂ ਸੋਟੀਆਂ ਨਾਲ ਹਮਲਾ ਬੋਲ ਦਿੱਤਾ ਸੀ। ਨਾਕੇ ਵੀ ਤੋੜ ਦਿੱਤੇ ਗਏ ਸਨ।


ਦਿੱਲੀ ਪੁਲਿਸ ਨੇ ਉਨ੍ਹਾਂ ਵਿਰੁੱਧ ਭਾਰਤੀ ਦੰਡ ਸੰਘਤਾ ਦੀਆਂ ਕਈ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਸੀ।


ਸ੍ਰੀ ਕੇਜਰੀਵਾਲ ਤੇ ਹੋਰਨਾਂ ਦੋਸ਼ੀਆਂ ਵੱਲੋਂ ਵਕੀਲ ਮੁਹੰਮਦ ਇਰਸ਼ਾਦ ਅਦਾਲਤ `ਚ ਪੇਸ਼ ਹੁੰਦੇ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal acquitted in case of rioting before PM house