ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਮੈਨੂੰ ਮਿਲਣ ਤੋਂ ਨਾਂਹ ਨਹੀਂ ਕੀਤੀ: ਸੁਖਪਾਲ ਖਹਿਰਾ

ਕੇਜਰੀਵਾਲ ਨੇ ਮੈਨੂੰ ਮਿਲਣ ਤੋਂ ਨਾਂਹ ਨਹੀਂ ਕੀਤੀ: ਸੁਖਪਾਲ ਖਹਿਰਾ

ਮੀਡੀਆ ਨੇ ਹੁਣ ਤੱਕ ਇਹੋ ਖ਼ਬਰਾਂ ਦਿੱਤੀਆਂ ਹਨ ਕਿ ‘‘ਕੱਲ੍ਹ ਬੁੱਧਵਾਰ ਨੂੰ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਕੋਸਿ਼ਸ਼ ਕੀਤੀ ਪਰ ਉਹ ਉਨ੍ਹਾਂ ਨੂੰ ਮਿਲੇ ਨਹੀਂ ਕਿਉਂਕਿ ਉਹ ‘2020 ਸਿੱਖ ਰਾਇਸ਼ੁਮਾਰੀ` ਦੇ ਮੁੱਦੇ `ਤੇ ਖਹਿਰਾ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਚੱਲ ਰਹੇ ਹਨ।`` ਪਰ ਸੁਖਪਾਲ ਸਿੰਘ ਖਹਿਰਾ ਨੇ ਇਸ ਦੇ ਜਵਾਬ ਵਿੱਚ ਟਵੀਟ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ‘ਕੇਜਰੀਵਾਲ ਹੁਰਾਂ ਦੀ ਤਬੀਅਤ ਕੱਲ੍ਹ ਕੁਝ ਠੀਕ ਨਹੀਂ ਸੀ, ਇਸੇ ਲਈ ਉਨ੍ਹਾਂ ਆਪਣੇ ਸਾਰੇ ਰੁਝੇਵੇਂ ਕੱਲ੍ਹ ਰੱਦ ਕਰ ਦਿੱਤੇ ਸਨ ਤੇ ਉਹ ਬਾਅਦ `ਚ ਕਿਸੇ ਨੂੰ ਵੀ ਨਹੀਂ ਮਿਲੇ।`

ਸੁਖਪਾਲ ਸਿੰਘ ਖਹਿਰਾ ਨੇ ਇਹ ਜਾਣਕਾਰੀ ਆਪਣੇ ਇੱਕ ਟਵੀਟ ਰਾਹੀਂ ਸਾਂਝੀ ਕੀਤੀ ਹੈ।

 

ਇੱਥੇ ਵਰਨਣਯੋਗ ਹੈ ਕਿ ਉਨ੍ਹਾਂ ਵੱਲੋਂ ‘2020 ਸਿੱਖ ਰਾਇਸ਼ੁਮਾਰੀ` ਦੀ ਕਥਿਤ ਹਮਾਇਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਜਿਵੇਂ ਇੱਕ ਤੂਫ਼ਾਨ ਆ ਗਿਆ ਸੀ। ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ ਆਮ ਆਦਮੀ ਪਾਰਟੀ ਤੇ ਖਹਿਰਾ ਖਿ਼ਲਾਫ਼ ਭੜਾਸ ਕੱਢਣ ਦਾ ਜਿਵੇਂ ਇੱਕ ਵਧੀਆ ਮੌਕਾ ਮਿਲ ਗਿਆ ਸੀ। ਉਨ੍ਹਾਂ ਸਾਰਿਆਂ ਨੇ ਖਹਿਰਾ ਨੂੰ ‘ਦੇਸ਼-ਧਰੋਹੀ` ਤੱਕ ਕਰਾਰ ਦੇ ਦਿੱਤਾ ਸੀ। ਕੱਲ੍ਹ ਬੁੱਧਵਾਰ ਨੂੰ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਯੂਰੋਪ ਦੇ ਬਹੁਤ ਸਾਰੇ ਐੱਨਆਰਆਈਜ਼ ਨੇ ਵੀ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ। ਉਨ੍ਹਾਂ ਇਸ ਵੇਲੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਕੰਮ ਵੇਖ ਰਹੇ ਬਲਬੀਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਵੀ ਕੀਤੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal didnt deny to meet me Says Khaira