ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਚੰਡੀਗੜ੍ਹ ਆ ਕੇ ਨਹੀਂ ਕੀਤੀ ਬਹੁਤੀ ਪਰਵਾਹ ਸੁਖਪਾਲ ਖਹਿਰਾ ਦੀ

ਕੇਜਰੀਵਾਲ ਨੇ ਚੰਡੀਗੜ੍ਹ ਆ ਕੇ ਨਹੀਂ ਕੀਤੀ ਬਹੁਤੀ ਪਰਵਾਹ ਸੁਖਪਾਲ ਖਹਿਰਾ ਦੀ

ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੇ ਧੜੇ ਨੂੰ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇਹੋ ਦਰਸਾਇਆ ਕਿ ਉਹ ਇਸ ਧੜੇ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਹ ਨਾਰਾਜ਼ਗੀ ਪਾਰਟੀ ਦਾ ਅੰਦਰੂਨੀ ਮੁੱਦਾ ਹੈ। ਸ੍ਰੀ ਕੇਜਰੀਵਾਲ ਅੱਜ ਚੰਡੀਗੜ੍ਹ `ਚ ਸਨ ਪਰ ਉਨ੍ਹਾਂ ਪੰਜਾਬ ਦੇ ਬਾਗ਼ੀ ਧੜੇ ਬਾਰੇ ਕੋਈ ਗੱਲ ਕਰਨੀ ਵਾਜਬ ਨਹੀਂ ਸਮਝੀ।


ਇੱਥੇ ਵਰਨਣਯੋਗ ਹੈ ਕਿ ਜਦ ਤੋਂ ਸ੍ਰੀ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਗਿਆ ਹੈ, ਉਨ੍ਹਾਂ ਆਪਣੇ 7 ਸਾਥੀ ਵਿਧਾਇਕਾਂ ਸਮੇਤ ਬਗ਼ਾਵਤ ਦਾ ਝੰਡਾ ਬੁਲੰਦ ਕੀਤਾ ਹੋਇਆ ਹੈ।


ਸ੍ਰੀ ਕੇਜਰੀਵਾਲ ਤੋਂ ਜਦੋਂ ਪੁੱਛਿਆ ਗਿਆ ਕਿ ਸ੍ਰੀ ਖਹਿਰਾ ਤੇ ਉਨ੍ਹਾਂ ਦੇ ਧੜੇ ਬਾਰੇ ਕੀ ਕਾਰਵਾਈ ਕੀਤੀ ਜਾ ਰਹੀ ਹੈ; ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪਾਰਟੀ ਵੱਲੋਂ ਇਸ ਸਬੰਧੀ ਵਾਜਬ ਸਮੇਂ `ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਪਰਿਵਾਰ ਵਾਂਗ ਹੈ ਤੇ ਹਰ ਤਰ੍ਹਾਂ ਦੇ ਅੰਦਰੂਨੀ ਮਤਭੇਦ ਛੇਤੀ ਹੀ ਹੱਲਕਰ ਲਏ ਜਾਣਗੇ।


ਪੱਤਰਕਾਰ ਵਾਰ-ਵਾਰ ਸੁਖਪਾਲ ਖਹਿਰਾ ਬਾਰੇ ਪੁੱਛ ਰਹੇ ਸਨ ਪਰ ਸ੍ਰੀ ਕੇਜਰੀਵਾਲ ਆਪਣਾ ਜਵਾਬ ਟਾਲਣਾ ਚਾਹੁੰਦੇ ਸਨ। ਤਦ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਦੀ ਸਿਆਸਤ ਸੁਖਪਾਲ ਖਹਿਰਾ ਨਹੀਂ ਹੈ। ‘ਮੇਰੀ ਸਿਆਸਤ ਦੇਸ਼ ਦੀ ਜਨਤਾ ਵਾਸਤੇ ਹੈ। ਮੇਰੀ ਸਿਆਸਤ ਭ੍ਰਿਸ਼ਟਾਚਾਰ-ਮੁਕਤ ਭਾਰਤ ਲਈ ਹੈ। ਮੇਰੀ ਸਿਆਸਤ ਚੰਗੀ ਸਿੱਖਿਆ ਅਤੇ ਹਸਪਤਾਲ ਸਥਾਪਤ ਕਰਨ ਲਈ ਹੈ।`


ਚੇਤੇ ਰਹੇ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਅਤੇ ਬਾਗ਼ੀ ਧੜੇ ਵਿਚਾਲੇ ਆਪਸ ਵਿੱਚ ਸਮਝੌਤੇ ਲਈ ਗੱਲਬਾਤ ਤਾਂ ਹੋਈ ਹੈ ਪਰ ਉਸ ਦਾ ਕੋਈ ਹਾਂ-ਪੱਖੀ ਨਤੀਜਾ ਨਹੀਂ ਨਿੱਕਲ ਸਕਿਆ।


ਸ੍ਰੀ ਕੇਜਰੀਵਾਲ ਤੋਂ ਪੁੱਛਿਆ ਗਿਆ ਸ੍ਰੀ ਖਹਿਰਾ ਤਾਂ ਉਨ੍ਹਾਂ ਨੂੰ ਵਾਰ-ਵਾਰ ਚੁਣੌਤੀ ਦੇ ਰਹੇ ਹਨ; ਇਸ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ; ਤਾਂ ਉਨ੍ਹਾਂ ਦਾ ਜਵਾਬ ਸੀ - ‘ਉਨ੍ਹਾਂ ਨੂੰ ਇੰਝ ਕਰਨ ਦੇਵੋ।` ਫਿਰ ਪੱਤਰਕਾਰਾਂ ਨੇ ਕਿਹਾ ਕਿ ਸ੍ਰੀ ਖਹਿਰਾ ਤਾਂ ਤੁਹਾਡਾ (ਕੇਜਰੀਵਾਲ ਦਾ) ਨਾਂਅ ਵੀ ਨਹੀਂ ਲੈਣਾ ਚਾਹੁੰਦੇ, ਤਾਂ ਉਨ੍ਹਾਂ ਜਵਾਬ ਦਿੱਤਾ,‘ਮੈਂ ਵੀ ਨਹੀਂ ਚਾਹੁੰਦਾ ਕਿ ਉਹ ਮੇਰਾ ਨਾਂਅ ਲੈਣ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal didnt heed Sukhpal Khaira