ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ : ਪਰਿਵਾਰ ਦੇ 6 ਜੀਆਂ ਨੂੰ ਮਾਰਨ ਵਾਲੀ ਔਰਤ ਨੇ ਜੇਲ 'ਚ ਵੱਢੀ ਨਸ

ਕੇਰਲ ਦੇ ਕੋਝੀਕੋਡ ਜ਼ਿਲ੍ਹੇ 'ਚ ਸਾਈਨਾਇਡ ਦੇ ਕੇ ਆਪਣੇ ਸਹੁਰਿਆਂ ਦੇ 6 ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਦੋਸ਼ੀ ਨੇ ਜੇਲ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
 

ਪ੍ਰਾਪਤ ਜਾਣਕਾਰੀ ਅਨੁਸਾਰ ਕੋਝੀਕੋਡ ਜੇਲ 'ਚ ਬੰਦ ਜੌਲੀ ਨੇ ਆਪਣੀ ਨੱਸ ਕੱਟ ਦਿੱਤੀ। ਉਸ ਨੂੰ ਗੰਭੀਰ ਹਾਲਤ 'ਚ ਕੋਝੀਕੋਡ ਮੈਡੀਕਲ ਕਾਲਜ ਲਿਜਾਇਆ ਗਿਆ। ਡਾਕਟਰਾਂ ਅਨੁਸਾਰ ਉਸ ਦੀ ਹਾਲਤ ਹੁਣ ਸਥਿਰ ਹੈ। ਦੱਸ ਦੇਈਏ ਕਿ ਜੌਲੀ 'ਤੇ ਪਿਛਲੇ 14 ਸਾਲਾਂ ਦੌਰਾਨ ਆਪਣੇ ਪਤੀ, ਸੱਸ ਅਤੇ ਸਹੁਰੇ ਸਮੇਤ ਕੁੱਲ 6 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ।
 

ਮਾਮਲਾ ਕੋਝੀਕੋਡ ਦੇ ਕੁਥਡਈ ਪਿੰਡ ਦਾ ਹੈ। ਇਸ ਪਿੰਡ ਦੇ ਵਸਨੀਕ ਰਾਏ ਥਾਮਸ ਦਾ ਵਿਆਹ ਜੌਲੀ ਨਾਲ ਹੋਇਆ ਸੀ। ਘਰ 'ਚ ਰਾਏ ਥਾਮਸ ਅਤੇ ਜੌਲੀ ਤੋਂ ਇਲਾਵਾ ਰਾਏ ਥਾਮਸ ਦੇ ਪਿਤਾ ਟਾਮ ਥਾਮਸ, ਮਾਂ ਅਨੰਮਾ ਥਾਮਸ, ਅਨੰਮਾ ਦੇ ਭਰਾ ਮੈਥਿਊ ਮੰਜਾਡਿਲ, ਟਾਮ ਥਾਮਸ ਦੇ ਭਰਾ ਜਚਾਰੀਆ ਦੇ ਬੇਟੇ ਸ਼ਾਜੂ, ਉਸ ਦੀ ਪਤਨੀ ਸਿਲੀ ਅਤੇ ਦੋ ਸਾਲ ਦੀ ਬੇਟੀ ਅਲਫਾਈਨ ਰਹਿੰਦੇ ਸਨ। 

 


 

ਕੇਰਲ ਪੁਲਿਸ ਨੇ ਦੱਸਿਆ ਸੀ ਕਿ ਪਰਿਵਾਰ ਦੇ ਮੈਂਬਰਾਂ ਦਾ ਇੱਕ-ਇੱਕ ਕਰ ਕੇ ਕਤਲ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਇਸ ਪਰਿਵਾਰ 'ਚ 57 ਸਾਲ ਦੀ ਅਨੰਮਾ ਥਾਮਸ ਦੀ 2002 'ਚ ਮੌਤ ਹੋਈ, ਜਿਸ ਨੂੰ ਆਮ ਮੌਤ ਕਰਾਰ ਦਿੱਤਾ ਗਿਆ। 6 ਸਾਲ ਬਾਅਦ 66 ਸਾਲ ਦੇ ਟਾਮ ਥਾਮਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ। ਇਹ ਦੋਵੇਂ ਜੌਲੀ ਦੇ ਸੱਸ-ਸਹੁਰੇ ਸਨ। ਸਾਲ 2011 'ਚ ਜੌਲੀ ਦੇ ਪਤੀ ਰਾਏ ਥਾਮਸ ਦੀ ਮੌਤ ਹੋਈ। ਇਨ੍ਹਾਂ ਦੀ ਪੋਸਟਮਾਰਟਮ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਸਾਲ 2014 'ਚ ਰਾਏ ਥਾਮਸ ਦੇ 67 ਸਾਲ ਦੇ ਭਰਾ ਮੈਥਿਊ ਦੀ ਉਸੇ ਤਰੀਕੇ ਨਾਲ ਮੌਤ ਹੋਈ। ਸਾਲ 2016 'ਚ 2 ਸਾਲ ਦੀ ਅਲਫਾਈਨ ਦੀ ਦਿਲ ਦਾ ਦੌਰਾ ਨਾਲ ਮੌਤ ਹੋ ਗਈ ਅਤੇ ਅਗਲੇ ਹੀ ਮਹੀਨੇ ਉਸ ਦੀ 27 ਸਾਲ ਦੀ ਮਾਂ ਸਿਲੀ ਦੀ ਮੌਤ ਹੋ ਗਈ।
 

ਇਸ ਦਰਮਿਆਨ ਰਾਏ ਦੀ ਵਿਧਵਾ ਜੌਲੀ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਉਸ ਨੇ ਆਪਣੇ ਸਹੁਰੇ ਟਾਮ ਵਲੋਂ ਤਿਆਰ ਕੀਤੀ ਗਈ ਪਰਿਵਾਰਕ ਜਾਇਦਾਦ ਦੀ ਮਲਕੀਅਤ 'ਤੇ ਆਪਣਾ ਦਾਅਵਾ ਕੀਤਾ। ਜਿਸ ਕਾਰਨ ਇਸ ਖੂਨੀ ਸਾਜਿਸ਼ ਨੂੰ ਅੰਜ਼ਾਮ ਦਿੱਤਾ ਗਿਆ। ਜੌਲੀ ਦੇ ਸਹੁਰੇ ਟਾਮ ਥਾਮਸ ਦਾ ਇੱਕ ਬੇਟਾ ਅਮਰੀਕਾ 'ਚ ਰਹਿੰਦਾ ਹੈ। ਉਸ ਨੂੰ ਪਰਿਵਾਰ ਦੇ ਮੈਂਬਰਾਂ ਦੇ ਇਸ ਤਰ੍ਹਾਂ ਕਤਲ 'ਤੇ ਸ਼ੱਕ ਹੋਇਆ। ਜਿਸ ਤੋਂ ਬਾਅਦ ਇਸ ਕੇਸ ਦੀ ਗੁੱਥੀ ਨੂੰ ਸੁਲਝਾਉਣ ਲਈ ਕਬਰਾਂ ਨੂੰ ਮੁੜ ਪੁੱਟਿਆ ਗਿਆ।
 

ਪੁਲਿਸ ਮੁਤਾਬਿਕ ਸਾਰਿਆਂ ਨੂੰ ਭੋਜਨ 'ਚ ਸਾਈਨਾਇਡ ਮਿਲਾ ਕੇ ਦਿੱਤਾ ਗਿਆ ਸੀ। ਕੇਰਲ ਪੁਲਿਸ ਨੇ ਦੱਸਿਆ ਸੀ ਕਿ ਘਰ ਦੀ ਨੂੰਹ ਜੌਲੀ ਨੇ ਆਪਣੇ ਦੂਜੇ ਪਤੀ ਅਤੇ 2 ਹੋਰ ਸਾਥੀਆਂ ਦੀ ਮਦਦ ਨਾਲ ਵਾਰੀ-ਵਾਰੀ ਕਾਫੀ ਲੰਬਾ ਸਮਾਂ ਪਾ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਦੋਸ਼ੀਆਂ ਨੇ ਬਹੁਤ ਹੀ ਪਲਾਨਿੰਗ ਨਾਲ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala cyanide killings: Jolly Joseph attempts suicide in jail