ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਤੇ ਸਾਥੀ ਮੰਗਲਵਾਰ ਨੂੰ ਕਰ ਸਕਦੇ ਹਨ ਨਵੀਂ ਪਾਰਟੀ ਦਾ ਐਲਾਨ

ਖਹਿਰਾ ਤੇ ਸਾਥੀ ਮੰਗਲਵਾਰ ਨੂੰ ਕਰ ਸਕਦੇ ਹਨ ਨਵੀਂ ਪਾਰਟੀ ਦਾ ਐਲਾਨ

--  ਦੋ ਹੋਰ ਵਿਧਾਇਕਾਂ ਦੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਖਹਿਰਾ ਧੜੇ ਨਾਲ ਜੁੜਨ ਦੀ ਵੀ ਚਰਚਾ


ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸਿ਼ਪ ਤੋਂ ਅੱਜ ਅਸਤੀਫ਼ਾ ਦੇਣ ਤੋਂ ਬਾਅਦ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਖਹਿਰਾ ਭਲਕੇ ਸੋਮਵਾਰ ਨੂੰ ਜਾਂ ਨੇੜ ਭਵਿੱਖ `ਚ ਆਪਣੀ ਅਗਲੇਰੀ ਸਿਆਸੀ ਰਣਨੀਤੀ ਦਾ ਖ਼ੁਲਾਸਾ ਇੱਕ ਪ੍ਰੈੱਸ-ਕਾਨਫ਼ਰੰਸ ਰਾਹੀਂ ਕਰਨਗੇ। 


ਇਸ ਦੌਰਾਨ ਖਰੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਕੰਵਰ ਸੰਧੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੇ ਨਾਲ ਦੇ ਛੇ ਵਿਧਾਇਕ ਇੱਕ-ਦੋ ਦਿਨਾਂ ਵਿੱਚ ਆਪਣੀ ਅਗਲੇਰੀ ਰਣਨੀਤੀ ਦਾ ਐਲਾਨ ਕਰਨਗੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/


ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਭਰੋਸੇਯੋਗ ਸੂਤਰਾਂ ਨੇ ਇਹ ਵੀ ਦੱਸਿਆ ਕਿ ਮੰਗਲਵਾਰ 8 ਜਨਵਰੀ ਨੂੰ ਇਹ ਸਾਰੇ ਆਗੂ ਆਪਣੀ ਵੱਖਰੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਸੂਤਰਾਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਘੱਟੋ-ਘੱਟ ਦੋ ਹੋਰ ਵਿਧਾਇਕ ਦਿੱਲੀ-ਪੱਖੀ ਧੜੇ ਤੋਂ ਟੁੱਟ ਕੇ ਸੁਖਪਾਲ ਖਹਿਰਾ ਵਾਲੀ ਪਾਰਟੀ ਨਾਲ ਆ ਕੇ ਜੁੜ ਜਾਣਗੇ। ਉਹ ਕਿਹੜੇ ਵਿਧਾਇਕ ਹੋ ਸਕਦੇ ਹਨ, ਇਸ ਬਾਰੇ ਵੀ ਸਿਆਸੀ ਗਲਿਆਰਿਆਂ `ਚ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲੱਗਣ ਲੱਗ ਪਈਆਂ ਹਨ। ਇਸ ਧੜੇ ਵੱਲੋਂ ਪਹਿਲਾਂ ਐਲਾਨੇ ਗਏ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ` ਦੀ ਵੀ ਇਸ ਨਵੀਂ ਪਾਰਟੀ `ਚ ਵੱਡੀ ਭੂਮਿਕਾ ਰਹੇਗੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT


ਇਹ ਕੱਲ੍ਹ ਸੋਮਵਾਰ ਨੂੰ ਹੀ ਪਤਾ ਲੱਗੇਗਾ (ਜੇ ਭਲਕੇ ਉਨ੍ਹਾਂ ਪ੍ਰੈੱਸ ਕਾਨਫ਼ਰੰਸ ਕੀਤੀ) ਕਿ ਕੀ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾ ਉਨ੍ਹਾਂ ਨਾਲ ਆ ਕੇ ਖਲੋਂਦੇ ਹਨ ਜਾਂ ਨਹੀਂ ਜਾਂ ਅਜਿਹੇ ਵੇਲੇ ਕੀ ਸ੍ਰੀ ਹਰਵਿੰਦਰ ਸਿੰਘ ਫੂਲਕਾ ਉਨ੍ਹਾਂ ਨਾਲ ਕੋਈ ਸਟੈਂਡ ਲੈਂਦੇ ਹਨ ਜਾਂ ਨਹੀਂ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਉਂਝ ਸ੍ਰੀ ਫੂਲਕਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਹੁਣ ਚੋਣ ਨਹੀਂ ਲੜਨਗੇ।


ਇੰਨਾ ਜ਼ਰੂਰ ਤੈਅ ਹੈ ਕਿ ਸਪੀਕਰ ਹੁਣ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਅਯੋਗ ਕਰਾਰ ਦੇ (ਡਿਸਕੁਆਲੀਫ਼ਾਈ ਕਰ) ਸਕਦੇ ਹਨ ਅਤੇ ਜਾਂ ਉਨ੍ਹਾਂ ਬਾਰੇ ਫ਼ੈਸਲਾ ਕੁਝ ਸਮੇਂ ਲਈ ਮੁਲਤਵੀ ਵੀ ਕਰ ਸਕਦੇ ਹਨ।

 

ਜੇ ਆਮ ਜਨਤਕ ਰਾਇ ਨੂੰ ਵੇਖੀਏ, ਤਾਂ ਪਿਛਲੇ ਕੁਝ ਦਿਨਾਂ ਦੌਰਾਨ ਸੁਖਪਾਲ ਖਹਿਰਾ ਦੀ ਹਰਮਨਪਿਆਰਤਾ ਵਿੱਚ ਹੁਣ ਥੋੜ੍ਹੀ ਕਮੀ ਵੇਖੀ ਜਾ ਰਹੀ ਹੈ। ਲੋਕਾਂ ਨੇ ਸ੍ਰੀ ਖਹਿਰਾ ਤੋਂ ਆਸਾਂ ਬਹੁਤ ਉੱਚੀਆਂ ਰੱਖੀਆਂ ਹਨ ਤੇ ਉਨ੍ਹਾਂ ਨੂੰ ਹੁਣ ਇਨ੍ਹਾਂ ਆਸਾਂ `ਤੇ ਖਰੇ ਉੱਤਰ ਕੇ ਵਿਖਾਉਣਾ ਹੀ ਹੋਵੇਗਾ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khaira and colleagues may announce new party on 8th Jan