ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਨੇ ਮੌਕੇ `ਤੇ ਵੇਖੀ ਅਨੰਦਪੁਰ ਸਾਹਿਬ ਲਾਗੇ ਗ਼ੈਰ-ਕਾਨੂੰਨੀ ਮਾਈਨਿੰਗ

ਖਹਿਰਾ ਨੇ ਮੌਕੇ `ਤੇ ਵੇਖੀ ਅਨੰਦਪੁਰ ਸਾਹਿਬ ਲਾਗੇ ਗ਼ੈਰ-ਕਾਨੂੰਨੀ ਮਾਈਨਿੰਗ

--  ਰੇਤ ਮਾਫ਼ੀਆ ਨੇ ਸਤਲੁਜ ਦਰਿਆ ਪੁੱਟ ਸੁੱਟਿਆ 50 ਫ਼ੁੱਟ ਡੂੰਘਾਈ ਤੱਕ

 

ਪੰਜਾਬ `ਚ ਰੇਤੇ ਦੀ ਗ਼ੈਰ-ਕਾਨੂੰਨੀ ਮਾਈਨਿੰਗ (ਪੁਟਾਈ) ਰੁਕਣ ਦਾ ਨਾਂਅ ਨਹੀਂ ਲੈ ਰਹੀ। ਭੁਲੱਥ (ਕਪੂਰਥਲਾ) ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ‘ਬਾਗ਼ੀ` ਵਿਧਾਇਕ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਫਿਰ ਇਹ ਮੁੱਦਾ ਚੁੱਕਿਆ।


ਸ੍ਰੀ ਖਹਿਰਾ ਅੱਜ ਰੋਪੜ ਜਿ਼ਲ੍ਹੇ `ਚ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਗਏ ਤੇ ਉੱਥੇ ਸਤਲੁਜ ਦਰਿਆ `ਚੋਂ ਹੋ ਰਹੀ ਰੇਤੇ ਦੀ ਗ਼ੈਰ-ਕਾਨੁੰਨੀ ਪੁਟਾਈ ਨੂੰ ਉਜਾਗਰ ਕੀਤਾ। ਉਨ੍ਹਾਂ ਵਿਖਾਇਆ ਕਿ ਕਿਵੇਂ ਰੇਤ ਮਾਫ਼ੀਆ ਨੇ ਸਤਲੁਜ ਦੀ ਹੇਠਲੀ ਤਹਿ ਨੂੰ 50 ਫ਼ੁੱਟ ਤੱਕ ਡੂੰਘਾ ਕਰ ਦਿੱਤਾ ਹੈ।


ਸ੍ਰੀ ਖਹਿਰਾ ਨੇ ਇਸ ਮੌਕੇ ਮੌਜੂਦ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਂਵੇਂ ਹੀ ਝੂਠੇ ਦਾਅਵੇ ਕਰਦੇ ਰਹੇ ਹਨ ਕਿ ਉਨ੍ਹਾਂ ਨੇ ਮਾਈਨਿੰਗ ਮਾਫ਼ੀਆ `ਤੇ ਕਾਬੂ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਫ਼ੀਆ ਨੂੰ ਤੁਰੰਤ ਨੱਥ ਪਾਉਣ ਦੀ ਲੋੜ ਹੈ।

ਖਹਿਰਾ ਨੇ ਮੌਕੇ `ਤੇ ਵੇਖੀ ਅਨੰਦਪੁਰ ਸਾਹਿਬ ਲਾਗੇ ਗ਼ੈਰ-ਕਾਨੂੰਨੀ ਮਾਈਨਿੰਗ


ਮੀਡੀਆ ਦੇ ਇੱਕ ਵਰਗ `ਚ ਅੱਜ ਅਗਮਪੁਰ `ਚ ਗ਼ੈਰ-ਕਾਨੂੰਨੀ ਮਾਈਨਿੰਗ ਦੀ ਖ਼ਬਰ ਛਾਪੀ ਸੀ। ਉਸ ਖ਼ਬਰ ਮੁਤਾਬਕ ਰੇਤ ਮਾਫ਼ੀਆ ਨੇ ਪੁਟਾਈ ਕਰ-ਕਰ ਕੇ ਸਤਲੁਜ ਦਰਿਆ `ਤੇ ਬਣੇ ਮੁੱਖ ਸ਼ਾਹਰਾਹ ਦੇ ਪੁਲ਼ ਦੇ ਥੰਮ੍ਹਾਂ ਦੀਆਂ ਜੜ੍ਹਾਂ ਦੀ ਮਿੱਟੀ ਤੱਕ ਕੱਢ ਕੇ ਰੱਖ ਦਿੱਤੀ ਹੈ। ਮਨੁੱਖੀ ਛੇੜਖਾਨੀ ਕਾਰਨ ਇਹ ਮਿੱਟੀ ਜਾਂ ਤਾਂ ਵਹਿ ਗਈ ਹੈ ਤੇ ਜਾਂ ਜਾਣਬੁੱਝ ਕੇ ਉਸ ਸਨੂੰ ਕੱਢ ਦਿੱਤਾ ਗਿਆ ਹੈ। ਇੰਝ ਇਸ ਪੁਲ਼ ਨੂੰ ਕਿਸੇ ਵੀ ਸਮੇਂ ਖ਼ਤਰਾ ਹੋ ਸਕਦਾ ਹੈ।


ਲੋਕ ਨਿਰਮਾਣ ਵਿਭਾਗ ਦਾ ਕਹਿਣਾ ਹੈ ਕਿ ਇਸ ਪੁਲ਼ ਦੀ ਮੁਰੰਮਤ ਲਈ ਤੁਰੰਤ ਦੋ ਕਰੋੜ ਰੁਪਏ ਦੀ ਜ਼ਰੂਰਤ ਹੈ।   

ਖਹਿਰਾ ਨੇ ਮੌਕੇ `ਤੇ ਵੇਖੀ ਅਨੰਦਪੁਰ ਸਾਹਿਬ ਲਾਗੇ ਗ਼ੈਰ-ਕਾਨੂੰਨੀ ਮਾਈਨਿੰਗ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khaira checked illegal mining in Anandpur sahib