ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਨੇ ਦੇਰ ਰਾਤੀਂ ਟਵੀਟ ਰਾਹੀਂ ਭਗਵੰਤ ਮਾਨ ਤੋਂ ਕੀਤਾ ਇਹ ਸੁਆਲ

ਖਹਿਰਾ ਨੇ ਦੇਰ ਰਾਤੀਂ ਟਵੀਟ ਰਾਹੀਂ ਭਗਵੰਤ ਮਾਨ ਤੋਂ ਕੀਤਾ ਇਹ ਸੁਆਲ। ਫ਼ਾਈਲ ਫ਼ੋਟੋ

ਆਮ ਆਦਮੀ ਪਾਰਟੀ ਦੇ ਦੋਫਾੜ ਹੋਣ ਦਾ ਸੰਕਟ ਇਸ ਵੇਲੇ ਸਿਖ਼ਰਾਂ `ਤੇ ਹੈ। ਜਦ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਹੈ, ਤਦ ਤੋਂ ਪਾਰਟੀ ਲਗਭਗ ਦੋਫਾੜ ਹੋਣ ਦੇ ਕੰਢੇ `ਤੇ ਪੁੱਜੀ ਹੋਈ ਹੈ।


ਅੱਜ ਜਿੱਥੇ ਭਗਵੰਤ ਮਾਨ ਨੇ ਆਪਣੀ ਕਈ ਦਿਨਾਂ ਦੀ ਚੁੱਪੀ ਨੂੰ ਤੋੜਦਿਆਂ ਸੁਖਪਾਲ ਸਿੰਘ ਖਹਿਰਾ ਖਿ਼ਲਾਫ਼ ਸਿੱਧਾ ਮੋਰਚਾ ਖੋਲ੍ਹ ਦਿੱਤਾ ਸੀ, ਉੱਥੇ ਖਹਿਰਾ ਕਿਹੜਾ ਕਿਸੇ ਤੋਂ ਘੱਟ ਹਨ।


ਅੱਜ ਦੇਰ ਰਾਤੀਂ ਉਨ੍ਹਾਂ ਇੱਕ ਟਵੀਟ ਰਾਹੀਂ ਕਿਹਾ,‘ਮੈਂ ਇਹ ਵੇਖ ਕੇ ਉਦਾਸ ਹਾਂ ਕਿ ਭਗਵੰਤ ਜੀ ਨੇ ਮੇਰੇ ਵਿਰੁੱਧ ਨਿਜੀ ਨਫ਼ਰਤ ਤੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਉਹ ਇਸ ਵੇਲੇ ਪਾਰਟੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲੇ। ਅੱਜ ਉਨ੍ਹਾਂ ਇਹ ਜ਼ਰੂਰ ਕਬੂਲ ਕਰ ਲਿਆ ਕਿ ਮਜੀਠੀਆ ਤੋਂ ਮਾਫ਼ੀ ਮੰਗੇ ਜਾਣ ਪਿੱਛੇ ਉਹ ਵੀ ਇੱਕ ਧਿਰ ਸਨ, ਤਦ ਉਨ੍ਹਾਂ ਅਸਤੀਫ਼ਾ ਕਿਉਂ ਦਿੱਤਾ? ਮੈਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦਿੱਲੀ ਦਾ ਸਾਥ ਦੇਣਾ ਕਬੂਲ ਕੀਤਾ ਹੈ। ਪਰਮਾਤਮਾ ਦਾ ਆਸ਼ੀਰਵਾਦ ਉਨ੍ਹਾਂ ਨਾਲ ਰਹੇ।`   

 

 

 

ਦੇਰ ਰਾਤੀਂ ਆਪਣੇ ਇੱਕ ਹੋਰ ਟਵੀਟ ਰਾਹੀਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ - ‘ਬੀਤੀ 30 ਜੁਲਾਈ ਨੂੰ ਭਗਵੰਤ ਮਾਨ ਨੇ ਲਿਖਿਆ ਸੀ ਕਿ ਮੈਂ ਬੇਖ਼ੌਫ਼ ਆਗੂ ਹਾਂ ਤੇ ਅੱਜ ਉਨ੍ਹਾਂ ਨੂੰ ਮੈਂ ਮੌਕਾਪ੍ਰਸਤ ਜਾਪਣ ਲੱਗ ਪਿਆ ਹਾਂ। ਇਸੇ ਲਈ ਮੈਂ ਆਖ ਰਿਹਾ ਹਾਂ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ। ਉਹ ਆਪਣੇ ਆਪ ਨੂੰ ਅਲੱਗ-ਥਲੱਗ ਪਿਆ ਮਹਿਸੂਸ ਕਰ ਰਹੇ ਹਨ ਅਤੇ ਨਿਰਾਸ਼ਾ ਦੇ ਦੌਰ `ਚੋਂ ਲੰਘ ਰਹੇ ਹਨ। ਮੈਂ ਉਨ੍ਹਾਂ ਦੇ ਛੇਤੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ। ਮਜੀਠੀਆ ਤੋਂ ਮੁਆਫ਼ੀ ਮੰਗੇ ਜਾਣ ਬਾਰੇ ਆਪਣਾ ਸਟੈਂਡ ਕਰੋ ਮਾਨ ਸਾਹਿਬ। ਪੰਜਾਬ ਦਾ ਭਵਿੱਖ ਪੰਜਾਬੀਆਂ ਨੇ ਤੈਅ ਕਰਨਾ ਹੈ, ਉਸ ਨੇ ਨਹੀਂ।`

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khaira questioned Bhagwant Mann through tweet