ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਹਿਰਾ ਨੇ ਰੋਸ ਧਰਨੇ `ਚ ਕਿਹਾ - ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ

ਖਹਿਰਾ ਨੇ ਰੋਸ ਧਰਨੇ `ਚ ਕਿਹਾ - ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ

ਨਵੰਬਰ `84 ਦੇ ਸਿੱਖ ਕਤਲੇਆਮ ਵਿਰੁੱਧ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਆਪਣੇ ਸਮਰਥਕਾਂ ਨਾਲ ਚੰਡੀਗੜ੍ਹ `ਚ ਰੋਸ ਧਰਨੇ `ਤੇ ਬੈਠੇ।


ਸ੍ਰੀ ਖਹਿਰਾ ਨੇ ਆਪਣੇ ਇੱਕ ਟਵੀਟ ਰਾਹੀਂ ਆਖਿਆ ਕਿ ਉਹ ਇਹ ਸੋਚ ਕੇ ਡਾਢੇ ਦੁਖੀ ਹੋ ਰਹੇ ਹਨ ਕਿ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 34 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸਜ਼ਾਵਾਂ ਨਹੀਂ ਹੋਈਆਂ। ਇੰਨੀ ਦੇਰ ਬਾਅਦ ਜੇ ਹੁਣ ਕਿਤੇ ਇਨਸਾਫ਼ ਮਿਲੇਗਾ ਵੀ ਤਾਂ ਉਹ ਇਨਸਾਫ਼ ਨਹੀਂ ਹੋਵੇਗਾ।


ਸ੍ਰੀ ਖਹਿਰਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ; ਭਾਵੇਂ ਉਹ ਜਗਦੀਸ਼ ਟਾਈਟਲਰ ਹੋਵੇ ਤੇ ਚਾਹੇ ਸੱਜਣ ਕੁਮਾਰ ਜਾਂ ਕੋਈ ਹੋਰ।   

ਖਹਿਰਾ ਨੇ ਰੋਸ ਧਰਨੇ `ਚ ਕਿਹਾ - ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khaira says during sit in for punishment to culprits