ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਾਲ਼ੀ ਦੇ ਧੂੰਏਂ `ਤੇ ਖਹਿਰਾ ਨੇ ਪਾਈ ਕੇਜਰੀਵਾਲ ਨੂੰ ਝਾੜ

ਪਰਾਲ਼ੀ ਦੇ ਧੂੰਏਂ `ਤੇ ਖਹਿਰਾ ਨੇ ਪਾਈ ਕੇਜਰੀਵਾਲ ਨੂੰ ਝਾੜ

ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜਿ਼ੰਮੇਵਾਰ ਕਰਾਰ ਦੇਣ ਵਾਲੇ ਅਰਵਿੰਦ ਕੇਜਰੀਵਾਲ ਦੇ ਬਿਆਨ ਤੋਂ ਰੋਹ `ਚ ਆਏ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੇ ਮੁੱਖ ਮੰਤਰੀ (ਕੇਜਰੀਵਾਲ) ਦੀ ਤਿੱਖੀ ਆਲੋਚਨਾ ਕੀਤੀ ਹੈ। ਭੁਲੱਥ ਹਲਕੇ ਦੇ ਵਿਧਾਇਕ ਸ੍ਰੀ ਖਹਿਰਾ ਨੇ ਸ੍ਰੀ ਕੇਜਰੀਵਾਲ ਤੋਂ ਸੁਆਲ ਕੀਤਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਉਨ੍ਹਾਂ ਸਿਰਫ਼ ਪੰਜਾਬ ਦਾ ਹੀ ਨਾਂਅ ਲਿਆ ਤੇ ਹਰਿਆਣਾ ਦਾ ਨਾਂਅ ਜਾਣ-ਬੁੱਝ ਕੇ ਕਿਉਂ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਅਜਿਹਾ ਸਿਰਫ਼ ਹਰਿਆਣਾ `ਚ ਵੋਟਾਂ ਲੈਣ ਦੀ ਆਸ ਨਾਲ ਕੀਤਾ।


ਸ੍ਰੀ ਖਹਿਰਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦਾ ਬਿਆਨ ਤਕਨੀਕੀ ਤੌਰ `ਤੇ ਵੀ ਗ਼ਲਤ ਹੈ ਕਿਉਂਕਿ ਇੱਥੇ ਪੰਜਾਬ `ਚ ਪੂਰਬ ਤੋਂ ਪੱਛਮ ਵੱਲ ਹਵਾ ਚੱਲਦੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਇਹੋ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਹਵਾ ਦੇ ਰੁਖ਼ ਨਾਲ ਤਾਂ ਪੰਜਾਬ ਦਾ ਸਾਰਾ ਧੂੰਆਂ, ਜੇ ਕੋਈ ਹੈ, ਤਾਂ ਉਹ ਸਿਰਫ਼ ਪਾਕਿਸਤਾਨ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ `ਤੇ ਸ੍ਰੀ ਕੇਜਰੀਵਾਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਨ।


ਸ੍ਰੀ ਖਹਿਰਾ ਨੇ ਕਿਹਾ ਕਿ ਧੂੰਏਂ ਲਈ ਜੇ ਕੋਈ ਜਿ਼ੰਮੇਵਾਰ ਹੈ, ਤਾਂ ਉਹ ਸਿਰਫ਼ ਪ੍ਰਧਾਨ ਮੰਤਰੀ ਹਨ ਜਾਂ ਪੰਜਾਬ ਸਰਕਾਰ ਹੈ; ਜੋ ਕਿਸਾਨਾਂ ਨੂੰ ਝੋਨੇ ਦੀ ਪਰਾਲ਼ੀ ਸਾੜਨ ਵਾਲੇ ਉਪਕਰਣ ਮੁਹੱਈਆ ਨਹੀਂ ਕਰਵਾ ਰਹੇ ਹਨ।


ਸ੍ਰੀ ਖਹਿਰਾ ਨੇ ਅੱਜ ਸ੍ਰੀ ਕੇਜਰੀਵਾਲ `ਤੇ ਹੋਰ ਵੀ ਤਿੱਖੇ ਹਮਲੇ ਕਰਦਿਆਂ ਆਖਿਆ ਕਿ ਅੱਜ ਸ੍ਰੀ ਕੇਜਰੀਵਾਲ ਨੇ ਆਪਣੇ ਬਿਆਨ `ਚ ਸਿਰਫ਼ ਹਰਿਆਣਾ ਦਿਵਸ ਦਾ ਹੀ ਜਿ਼ਕਰ ਕੀਤਾ ਪਰ ਉਹ ਪੰਜਾਬ ਦਿਵਸ ਨੂੰ ਭੁਲਾ ਗਏ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਪਾਣੀ ਸਾਡੇ ਤੋਂ ਖੋਹ ਲਏ ਗਏ, ਸਾਡੀ ਰਾਜਧਾਨੀ ਚੰਡੀਗੜ੍ਹ ਵੀ ਸਾਡੀ ਨਹੀਂ, ਸਾਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਲੈ ਲਏ ਗਏ ਪਰ ਉਸ ਦਾ ਸ੍ਰੀ ਕੇਜਰੀਵਾਲ ਨੇ ਕੋਈ ਜਿ਼ਕਰ ਤੱਕ ਨਹੀਂ ਕੀਤਾ; ਸਗੋਂ ਉਲਟਾ ਪੰਜਾਬ ਦੇ ਕਿਸਾਨਾਂ `ਤੇ ਧੂੰਆਂ ਫੈਲਾਉਣ ਦੇ ਦੋਸ਼ ਲਾ ਦਿੱਤੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khaira slams Kejriwal over stubble burning