ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪਾਕਿ ਤੋਂ ਖ਼ਾਲਿਸਤਾਨੀਆਂ ਨੇ ਡ੍ਰੋਨਾਂ ਰਾਹੀਂ ਭਿਜਵਾਇਆ 80 ਕਿਲੋ ਅਸਲਾ’

‘ਪਾਕਿ ਤੋਂ ਖ਼ਾਲਿਸਤਾਨੀਆਂ ਨੇ ਡ੍ਰੋਨਾਂ ਰਾਹੀਂ ਭਿਜਵਾਇਆ 80 ਕਿਲੋ ਅਸਲਾ’

ਬੀਤੇ 9 ਤੇ 16 ਸਤੰਬਰ ਦੇ ਵਿਚਕਾਰ ਪਾਕਿਸਤਾਨ ਸਥਿਤ ਕੁਝ ਖ਼ਾਲਿਸਤਾਨੀ ਦਹਿਸ਼ਤਗਰਦ ਸਮੂਹਾਂ ਨੇ ਚੋਰੀ–ਛਿਪੇ ਅੱਠ ਡ੍ਰੋਨ ਹਵਾਈ ਜਹਾਜ਼ਾਂ ਰਾਹੀਂ 80 ਕਿਲੋਗ੍ਰਾਮ ਦੇ ਲਗਭਗ ਹਥਿਆਰ ਤੇ ਗੋਲੀ–ਸਿੱਕਾ ਸਰਹੱਦ ਪਾਰ ਭਾਰਤੀ ਪੰਜਾਬ ਵਿੱਚ ਭਿਜਵਾਇਆ ਸੀ। ਇਹ ਜਾਣਕਾਰੀ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਉੱਚ–ਅਧਿਕਾਰੀਆਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦਿੱਤੀ ਹੈ।

 

 

ਅਸਲੇ ਤੇ ਹੋਰ ਗੋਲੀ–ਸਿੱਕੇ ਦੀ ਇਹ ਸਾਰੀ ਖੇਪ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਨੈੱਟਵਰਕ ਰਾਹੀਂ ਪਹੁੰਚਾਈ ਗਈ ਤੇ ਇਸ ਵਿੱਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ’ਇੰਟਰ ਸਰਵਿਸੇਜ਼ ਇੰਟੈਲੀਜੈਂਸ’ (ISI) ਨੇ ਪੂਰੀ ਮਦਦ ਕੀਤੀ। ਲਾਹੌਰ ਤੇ ਜਰਮਨੀ ਦੇ ਕੁਝ ਵਿਅਕਤੀਆਂ ਨੇ ਇਸ ਕੰਮ ਨੂੰ ਅੰਜਾਮ ਦੇਣ ਵਿੱਚ ਭੂਮਿਕਾ ਨਿਭਾਈ।

 

 

ਇਸ ਸਭ ਦਾ ਮੰਤਵ ਸਿਰਫ਼ ਜੰਮੂ–ਕਸ਼ਮੀਰ ਵਿੱਚ ਦਹਿਸ਼ਤਗਰਦ ਹਮਲੇ ਕਰਨਾ ਸੀ। ਇਹ ਸਾਰੇ ਹਥਿਆਰ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ’ਚ ਵੱਖੋ–ਵੱਖਰੀਆਂ ਥਾਵਾਂ ’ਤੇ ਸੁਟਵਾਏ ਗਏ। ਪੰਜਾਬ ਪੁਲਿਸ ਨੇ ਇਨ੍ਹਾਂ ਡ੍ਰੋਨ ਹਵਾਈ ਜਹਾਜ਼ਾਂ ਰਾਹੀਂ ਹਥਿਆਰਾਂ ਦੀ ਸਰਹੱਦ ਪਾਰ ਤੋਂ ਸਪਲਾਈ ਦੇ ਖ਼ਤਰਨਾਕ ਨੈੱਟਵਰਕ ਨਾਲ ਸਬੰਧਤ ਪੰਜ ਵਿਅਕਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

22 ਸਾਲਾਂ ਦੇ ਸ਼ੁਭਦੀਪ ਨੂੰ ਕੱਲ੍ਹ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਭਦੀਪ ਅੰਮ੍ਰਿਤਸਰ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਹੈ ਤੇ ਉਸ ਦੇ ਮਨ ਵਿੱਚ ਕੱਟੜਵਾਦ ਦਾ ਜ਼ਹਿਰ ਇਸ ਮਾਮਲੇ ਦੇ ਮੁੱਖ ਮੁਲਜ਼ਮ ਮਾਨ ਸਿੰਘ ਤੇ ਇੱਕ ਹੋਰ ਮੁਲਜ਼ਮ ਆਕਾਸ਼ਦੀਪ ਨੇ ਭਰਿਆ ਸੀ।

 

 

ਬਾਕੀ ਦੇ ਚਾਰ ਜਣਿਆਂ ਦੇ ਦਹਿਸ਼ਤਗਰਦ ਟੋਲੀ ਨਾਲ ਰਲ਼ੇ ਹੋਣ ਦਾ ਸ਼ੱਕ ਹੈ। ਇਹ ਸਾਰੇ ਐਤਵਾਰ ਨੂੰ ਤਰਨ ਤਾਰਨ ਦੇ ਪਿੰਡ ਚੋਹਲਾ ਸਾਹਿਬ ਦੇ ਬਾਹਰਲੇ ਇਲਾਕੇ ਤੋਂ ਫੜੇ ਗਏ ਸਨ। ਉਹ ਸਾਰੇ ਪੰਜਾਬ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਮਾਰੂਤੀ ਸਵਿਫ਼ਟ ਕਾਰ ਵਿੱਚ ਸਵਾਰ ਸਨ।

 

 

ਇਸ ਸਾਰੇ ਮਾਮਲੇ ਦੀ ਜਾਂਚ ਪੰਜਾਬ ਪੁਲਿਸ, ਕੇਂਦਰੀ ਸੁਰੱਖਿਆ ਏਜੰਸੀਆਂ, ਬਾਰਡਰ ਸਕਿਓਰਿਟੀ ਫ਼ੋਰਸ, ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਕਰ ਰਹੇ ਹਨ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਵਾਰੀ ਵਿੱਚ ਚੀਨ ਦੇ ਵਪਾਰਕ ਡ੍ਰੋਨ ਹਵਾਈ ਜਹਾਜ਼ਾਂ ਰਾਹੀਂ 10 ਕਿਲੋਗ੍ਰਾਮ ਵਜ਼ਨੀ ਹਥਿਆਰ ਤੇ ਗੋਲੀ–ਸਿੱਕਾ ਸਰਹੱਦ ਪਾਰ ਪਹੁੰਚਾਇਆ ਜਾ ਰਿਹਾ ਸੀ।

 

 

ਇਹ ਡ੍ਰੋਨ ਹਵਾਈ ਜਹਾਜ਼ ਪਾਕਿਸਤਾਨ ’ਚ ਸਰਹੱਦ ਤੋਂ ਦੋ ਕਿਲੋਮੀਟਰ ਦੂਰ ਤੋਂ ਛੱਡੇ ਜਾ ਰਹੇ ਸਨ ਤੇ ਇਨ੍ਹਾਂ ਨੂੰ ਪੰਜ ਕਿਲੋਮੀਟਰ ਦੀ ਦੂਰੀ ਤੱਕ ਦੀ ਯਾਤਰਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ। ਇਹ ਡ੍ਰੋਨ 2,000 ਫ਼ੁੱਟ ਦੀ ਉਚਾਈ ਤੱਕ ਜਾ ਸਕਦੇ ਸਨ ਤੇ 1,200 ਫ਼ੁੱਟ ਦੀ ਉਚਾਈ ਤੋਂ ਹਥਿਆਰ ਸੁੱਟਦੇ ਸਨ। ਡ੍ਰੋਨ ਹਵਾਈ ਜਹਾਜ਼ਾਂ ਦੀ ਗਤੀਵਿਧੀ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵੀ ਵੇਖੀ ਗਈ ਦੱਸੀ ਜਾਂਦੀ ਹੈ।

 

 

ਪੁੱਛਗਿੱਛ ਦੌਰਾਨ ਸ਼ੱਕੀ ਮੁਲਜ਼ਮਾਂ ਨੇ ਦੱਸਿਆ ਹੈ ਕਿ ਜਰਮਨੀ ਸਥਿਤ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਗੁਰਮੀਤ ਸਿੰਘ ਬੱਗਾ ਤੇ ਪਾਕਿਸਤਾਨ ਸਥਿਤ ਚੀਫ਼ ਰਣਜੀਤ ਸਿੰਘ ਉਰਫ਼ ਨੀਟਾ ਨੇ ਇਹ ਸਾਰੇ ਹਥਿਆਰ ਭਾਰਤੀ ਪੰਜਾਬ ਵਿੱਚ ਹਵਾ ’ਚੋਂ ਸੁਟਵਾਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalistan Terror Groups sent 80 Kg weapons Punjab through Drones