ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਾਲਿਸਤਾਨੀ ਮਿਲੀਟੈਂਟ ਨਾਰਾਇਣ ਚੌੜਾ 5 ਸਾਲਾਂ ਪਿੱਛੋਂ ਜ਼ਮਾਨਤ `ਤੇ ਰਿਹਾਅ

ਖ਼ਾਲਿਸਤਾਨੀ ਅੱਤਵਾਦੀ ਨਾਰਾਇਣ ਚੌੜਾ 5 ਸਾਲਾਂ ਪਿੱਛੋਂ ਜ਼ਮਾਨਤ `ਤੇ ਰਿਹਾਅ

ਖ਼ਾਲਿਸਤਾਨੀ ਮਿਲੀਟੈਂਟ ਨਾਰਾਇਣ ਸਿੰਘ ਚੌੜਾ ਨੂੰ ਪੰਜ ਵਰ੍ਹਿਆਂ ਪਿੱਛੋਂ ਤਰਨ ਤਾਰਨ ਦੀ ਇੱਕ ਅਦਾਲਤ ਦੇ ਹੁਕਮਾਂ ਨਾਲ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਹੈ। ਚੌੜਾ ਵਿਰੁੱਧ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਬਾਰੇ ਕਾਨੂੰਨ ਅਧੀਨ ਇੱਕ ਕੇਸ ਚੱਲ ਰਿਹਾ ਹੈ। ਹੁਦ ਤੱਕ ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਸੀ।


ਜੇਲ੍ਹਾਂ ਬਾਰੇ ਡਿਪਟੀ ਸੁਪਰਇੰਟੈਂਡੈਂਟ ਹੇਮੰਤ ਸ਼ਰਮਾ ਨੇ ਦੱਸਿਆ ਕਿ ਨਾਰਾਇਣ ਸਿੰਘ ਚੌੜਾ ਕਥਿਤ ਤੌਰ `ਤੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਤੇ ਅਕਾਲ ਫ਼ੈਡਰੇਸ਼ਨ ਨਾਲ ਜੁੜਿਆ ਰਿਹਾ ਸੀ।


ਚੌੜਾ ਨੂੰ 28 ਫ਼ਰਵਰੀ, 2013 ਨੂੰ ਤਰਨ ਤਾਰਨ ਜਿ਼ਲ੍ਹੇ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਕੁਝ ਸਾਥੀ ਉਸੇ ਦਿਨ ਤਰਨ ਤਾਰਨ ਜਿ਼ਲ੍ਹੇ ਦੇ ਹੀ ਪਿੰਡ ਪੰਡੂਰੀ ਤੋਂ ਕਾਬੂ ਕੀਤੇ ਗਏ ਸਨ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੋਹਾਲੀ ਜਿ਼ਲ੍ਹੇ ਦੇ ਪਿੰਡ ਕੁਰਾਲੀ ਸਥਿਤ ਇੱਕ ਗੁਪਤ ਟਿਕਾਣੇ `ਤੇ ਵੀ ਛਾਪਾ ਮਾਰਿਆ ਸੀ ਤੇ ਉੱਥੋਂ ਵੱਡੀ ਮਾਤਰਾ `ਚ ਹਥਿਆਰ ਤੇ ਗੋਲ਼ੀ-ਸਿੱਕਾ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਸੀ।


ਚੌੜਾ ਦੇ ਵਕੀਲ ਵੀ.ਪੀ. ਸਿੰਘ ਭਾਟੀਆ ਨੇ ਦੱਸਿਆ ਕਿ ਬੀਤੇ ਮਾਰਚ ਮਹੀਨੇ ਉਨ੍ਹਾਂ ਦੇ ਮੁਵੱਕਿਲ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਫ਼ੋਟਕ ਕਾਨੂੰਨ ਨਾਲ ਸਬੰਧਤ ਇੱਕ ਮਾਮਲੇ `ਚੋਂ ਬਰੀ ਕਰ ਦਿੱਤਾ ਸੀ।


ਪੁਲਿਸ ਅਨੁਸਾਰ ਨਾਰਾਇਣ ਸਿੰਘ ਚੌੜਾ 1984 `ਚ ਬਾਰਡਰ ਪਾਰ ਕਰ ਕੇ ਪਾਕਿਸਤਾਨ ਗਿਆ ਸੀ ਤੇ ਅੱਤਵਾਦ ਦੇ ਮੁਢਲੇ ਦੌਰ ਦੌਰਾਨ ਉਸ ਨੇ ਹਥਿਆਰਾਂ ਤੇ ਵਿਸਫੋਟਕ ਪਦਾਰਥਾਂ ਦੀਆਂ ਵੱਡੀਆਂ ਖੇਪਾਂ ਪਾਕਿਸਤਾਨ ਤੋਂ ਭਾਰਤੀ ਪੰਜਾਬ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਪਾਕਿਸਤਾਨ `ਚ ਰਹਿੰਦਿਆਂ ਉਸ ਨੇ ਕਥਿਤ ਤੌਰ `ਤੇ ਗੁਰੀਲਾ ਜੰਗ ਦੇ ਤੌਰ-ਤਰੀਕਿਆਂ ਬਾਰੇ ਇੱਕ ਕਿਤਾਬ ਵੀ ਲਿਖੀ ਸੀ ਤੇ ਵੱਖਵਾਦੀ ਕਿਸਮ ਦਾ ਹੋਰ ਸਾਹਿਤ ਵੀ ਰਚਿਆ ਸੀ। ਉਹ ਬੁੜੈਲ ਜੇਲ੍ਹ-ਤੋੜ ਕਾਂਡ ਵਿੱਚ ਵੀ ਮੁਲਜ਼ਮ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalistani militant Narain Chaura released on bail