ਅਗਲੀ ਕਹਾਣੀ

ਪਾਕਿ `ਚ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ‘ਖ਼ਾਲਿਸਤਾਨੀ` ਵੀ ਰਹੇ ਮੌਜੂਦ

ਉਦਘਾਟਨ ਸਮਾਰੋਹ `ਚ ਅੱਤਵਾਦੀਆਂ ਦੇ ਸਰਗਨੇ ਹਾਫਿ਼ਜ਼ ਸਈਦ ਦਾ ਨੇੜਲਾ ਸਹਿਯੋਗੀ ਸਮਝਿਆ ਜਾਣ ਵਾਲਾ ਖ਼ਾਲਿਸਤਾਨੀ ਸਮਰਥਕ ਗੋਪ

ਅੱਜ ਪਾਕਿਸਤਾਨ ਸਰਕਾਰ ਨੇ ਵੀ ਕਰਤਾਰਪੁਰ ਸਾਹਿਬ ਲਾਂਘੇ ਦਾ ਰਸਮੀ ਉਦਘਾਟਨ ਕਰ ਦਿੱਤਾ। ਇਸ ਮੌਕੇ ਭਾਰਤ ਦੇ ਦੋ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ ਤੇ ਭਾਰਤੀ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ।


ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਉਦਘਾਟਨ ਸਮਾਰੋਹ `ਚ ਅੱਤਵਾਦੀਆਂ ਦੇ ਸਰਗਨੇ ਹਾਫਿ਼ਜ਼ ਸਈਦ ਦਾ ਨੇੜਲਾ ਸਹਿਯੋਗੀ ਸਮਝਿਆ ਜਾਣ ਵਾਲਾ ਖ਼ਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਵੀ ਮੌਜੂਦ ਸੀ। ਉਹ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਹੱਥ ਮਿਲਾਉਂਦਾ ਵੀ ਦਿਸਿਆ। ਉਹ ਪ੍ਰੋਗਰਾਮ ਦੌਰਾਨ ਬਾਜਵਾ ਦੇ ਨਾਲ ਖਲੋਤਾ ਸੀ।


ਮੀਡੀਆ ਦਾ ਇੱਕ ਵਰਗ ਇਹ ਗੱਲ ਵਾਰ-ਵਾਰ ਚੁੱਕ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਸੁਰੱਖਿਆ ਏਜੰਸੀਆਂ ਨੂੰ ਇਸ ਲਾਂਘੇ ਦੀ ਸਮਾਜ-ਵਿਰੋਧੀ ਅਨਸਰਾਂ ਵੱਲੋਂ ਦੁਰਵਰਤੋਂ ਹੋਣ ਦਾ ਡਰ ਹੈ। ਇਹ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ `ਚ ਹਾਲੇ ਵੀ ਖ਼ਾਲਿਸਤਾਨੀ ਹਮਾਇਤੀਆਂ ਦੀ ਗਿਣਤੀ ਬਹੁਤ ਜਿ਼ਆਦਾ ਹੈ ਤੇ ਉਨ੍ਹਾਂ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਹਮਾਇਤ ਹਾਸਲ ਹੈ। ਅਜਿਹੇ ਹਾਲਾਤ `ਚ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਖ਼ਦਸ਼ਾ ਹੈ ਕਿ ਇਸ ਲਾਂਘੇ ਦਾ ਉਪਯੋਗ ਕਰਦਿਆਂ ਖ਼ਾਲਿਸਤਾਨੀ ਹਮਾਇਤੀ ਪੰਜਾਬ ਦੇ ਨੌਜਵਾਨਾਂ ਨੂੰ ਅੱਤਵਾਦ ਲਈ ਭੜਕਾ ਸਕਦੇ ਹਨ।


ਇਸ ਲਾਂਘੇ ਦੀ ਵਰਤੋਂ ਨਸਿ਼ਆਂ ਦੀ ਸਮੱਗਲਿੰਗ ਲਈ ਵੀ ਕੀਤੀ ਜਾ ਸਕਦੀ ਹੈ। ਇਹ ਹੁਣ ਇੱਕ ਖੁੱਲ੍ਹਾ ਭੇਤ ਹੈ ਕਿ ਪਾਕਿਸਤਾਨ ਵਿੱਚ ਬਹੁਤ ਸਾਰੇ ਬਲੈਕ-ਲਿਸਟੇਡ ਖ਼ਾਲਿਸਤਾਨੀ ਅੱਤਵਾਦੀਆਂ ਦੇ ਅੱਡੇ ਹਾਲੇ ਵੀ ਸਰਗਰਮ ਹਨ।


ਅੰਗਰੇਜ਼ੀ ਅਖ਼ਬਾਰ ‘ਮੇਲ ਟੂਡੇ` ਦੀ ਰਿਪੋਰਟ ਮੁਤਾਬਕ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਦੀ ਰਜ਼ਾਮੰਦੀ ਇਸ ਗੱਲ ਦਾ ਸਬੂਤ ਹੈ ਕਿ ਉਹ ਧਾਰਮਿਕ ਤੇ ਮਨੁੱਖੀ ਪੱਖਾਂ ਦੀ ਆੜ ਹੇਠ ਇਸ ਲਾਂਘੇ ਰਾਹੀਂ ਆਪਣੇ ਘਟੀਆ ਮਨਸੂਬੇ ਪੂਰੇ ਕਰਨਾ ਚਾਹੁੰਦਾ ਹੈ। ਇਹ ਮਾਰਗ ਖੋਲ੍ਹਣ ਤੇ ਵਿਕਸਤ ਕਰਨ ਨੂੰ ਉਹ ਪੂਰੀ ਦੁਨੀਆ ਵਿੱਚ ਪ੍ਰਚਾਰਿਤ ਤੇ ਪ੍ਰਸਾਰਿਤ ਕਰ ਰਿਹਾ ਹੈ।


ਪਰ ਸ਼ਾਇਦ ਦਿਖਾਵੇ ਲਈ ਪਾਕਿਸਤਾਨ ਇਹੋ ਆਖ ਰਿਹਾ ਹੈ ਕਿ ਉਸ ਨੇ ਭਾਰਤ ਦੇ ਸਿੱਖ ਸ਼ਰਧਾਲੂਆਂ ਦਾ ਧਿਆਨ ਰੱਖਦਿਆਂ ਇਹ ਲਾਂਘਾ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalistanis were present at Kartarpur Corridor inauguration