ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਹੜ੍ਹ–ਪ੍ਰਭਾਵਿਤ ਖੇਤਰਾਂ ’ਚ ਰਾਹਤ ਲਈ ਨਿੱਤਰੀ ‘ਖ਼ਾਲਸਾ ਏਡ’

​​​​​​​ਪੰਜਾਬ ਦੇ ਹੜ੍ਹ–ਪ੍ਰਭਾਵਿਤ ਖੇਤਰਾਂ ’ਚ ਰਾਹਤ ਲਈ ਨਿੱਤਰੀ ‘ਖ਼ਾਲਸਾ ਏਡ’

ਕੌਮਾਂਤਰੀ ਪੱਧਰ ਦੀ NGO (ਗ਼ੈਰ–ਸਰਕਾਰੀ ਸੰਗਠਨ) ‘ਖ਼ਾਲਸਾ ਏਡ’ ਹੁਣ ਜਲੰਧਰ ਦੇ ਸ਼ਾਹਕੋਟ ਸਬ–ਡਿਵੀਜ਼ਨ ਦੇ ਹੜ੍ਹ–ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਲਈ ਨਿੱਤਰ ਆਈ ਹੈ। ਔਰਤਾਂ ਦੀ ਜ਼ਰੂਰਤ ਦੀਆਂ ਵਸਤਾਂ ਖ਼ਾਸ ਤੌਰ ਉੱਤੇ ਇਸ ਜੱਥੇਬੰਦੀ ਵੱਲੋਂ ਵੰਡੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ‘ਖ਼ਾਲਸਾ ਏਡ’ ਨੇ ਔਰਤਾਂ ਨੂੰ ਸੈਨਿਟਰੀ–ਨੇਪਕਿਨਜ਼ ਵੰਡਣੇ ਸ਼ੁਰੂ ਕਰ ਦਿੱਤੇ ਹਨ।

 

 

ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ’ਚ ਔਰਤਾਂ ਨੂੰ ਖ਼ਾਸ ਤੌਰ ’ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਜੀ ਸਰੀਰਕ ਸਫ਼ਾਈ ਲਈ ਇਹ ਨੈਪਕਿਨ ਉਨ੍ਹਾਂ ਲਈ ਬਹੁਤ ਜ਼ਰੂਰੀ ਹਨ।

 

 

‘ਖ਼ਾਲਸਾ ਏਡ’ ਨੇ ਖ਼ਾਸ ਤੌਰ ਉੱਤੇ ਔਰਤ ਵਲੰਟੀਅਰਾਂ ਨੂੰ ਇਹ ਨੈਪਕਿਨ ਵੰਡਣ ਲਈ ਭੇਜਿਆ ਹੈ। ਲੋੜਵੰਦ ਔਰਤਾਂ ਦੇ ਚਿਹਰੇ ਇਹ ਖ਼ਾਸ ਸਹਾਇਤਾ ਵੇਖ ਕੇ ਖਿੜ ਗਏ ਹਨ।

 

 

‘ਖ਼ਾਲਸਾ ਏਡ’ ਦੇ ਇੱਕ ਵਲੰਟੀਅਰ ਨੇ ਦੰਸਿਆ ਕਿ ਉਨ੍ਹਾਂ ਦੀ ਜੱਥੇਬੰਦੀ ਨੇ 50,000 ਸੈਨਿਟਰੀ ਨੈਪਕਿਨਜ਼ (ਪੈਡਜ਼) ਵੀ ਨਾਲ ਰੱਖੇ ਹਨ ਤੇ ਖਾਣੇ ਦੀ ਬਾਸਕਿਟ ਦੇ ਨਾਲ–ਲਾਲ ਇਹ ਪੈਡ ਵੀ ਦਿੰਦੇ ਅੱਗੇ ਤੁਰੀ ਜਾਈਦਾ ਹੈ।

 

 

ਰਾਹਤ ਕੈਂਪਾਂ ਵਿੱਚ ਤਾਇਨਾਤ ਇੱਕ ਮਹਿਲਾ ਡਾਕਟਰ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਹੜ੍ਹ–ਪ੍ਰਭਾਵਿਤ ਇਲਾਕਿਆਂ ਵਿੱਚ ਫਸੀਆਂ ਔਰਤਾਂ ਨੂੰ ਬਹੁਤ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਖ਼ਾਸ ਤੌਰ ’ਤੇ ਉਨ੍ਹਾਂ ਦੀ ਨਿਜੀ ਸਰੀਰਕ ਸਫ਼ਾਈ ਲਈ ਪੈਡ ਬਹੁਤ ਜ਼ਿਆਦਾ ਲੋੜੀਂਦੇ ਹਨ। ਮਾਹਵਾਰੀ ਸਮੇਂ ਇਹ ਪੈਡ/ਨੈਪਕਿਨ ਬਹੁਤ ਜ਼ਰੂਰੀ ਹੁੰਦੇ ਹਨ।

 

 

ਇਸ ਤੋਂ ਇਲਾਵਾ ‘ਖ਼ਾਲਸਾ ਏਡ’ ਸੋਲਰ ਲੈਂਪ ਵੀ ਮੁਹੱਈਆ ਕਰਵਾ ਰਿਹਾ ਹੈ। ਇਨ੍ਹਾਂ ਪਿੰਡਾਂ ਵਿੱਚ ਕਿਉਂਕਿ ਬਿਜਲੀ ਨਹੀਂ ਹੈ, ਇਸ ਲਈ ਉੱਥੇ ਇਹ ਲੈਂਪ ਉਨ੍ਹਾਂ ਲਈ ਵਰਦਾਨ ਸਿੱਧ ਹੋ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalsa Aid comes in Punjab s Flood Affected Areas for relief