ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਤਕਾ ਦੇ ਜੌਹਰਾਂ ਨਾਲ ਗੂੰਜਿਆ ਸ੍ਰੀ ਅਨੰਦਪੁਰ ਸਾਹਿਬ, ਖਾਲਸਾ ਗੱਤਕਾ ਅਕਾਦਮੀ ਹਰਿਆਣਾ ਜੇਤੂ

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਗੱਤਕਾ ਐਸੋਸ਼ੀਏਸਨ ਪੰਜਾਬ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮੁਹੱਲੇ ਮੌਕੇ ਕਰਵਾਏ ਗਏ 6ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੌਰਾਨ ਖਾਲਸਾ ਗੱਤਕਾ ਅਕਾਦਮੀ ਹਰਿਆਣਾ ਦੀ ਟੀਮ ਜੇਤੂ ਰਹੀ। ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕਾਦਮੀ ਪੰਜਾਬ (ਇਸਮਾ) ਦੀ ਟੀਮ ਦੂਜੇ ਸਥਾਨ ਉੱਤੇ ਆਈ।
 

ਖਾਲਸਾ ਖਾਸ ਗੱਤਕਾ ਅਖਾੜਾ ਸ਼ਾਹਬਾਦ ਮਾਰਕੰਡਾ ਹਰਿਆਣਾ ਅਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਗੱਤਕਾ ਅਖਾੜਾ ਮੋਹਾਲੀ ਸਾਂਝੇ ਤੌਰ 'ਤੇ ਤੀਜੇ ਸਥਾਨ ’ਤੇ ਰਹੇ। ਬੀਬੀ ਹਰਸ਼ਰਨ ਕੌਰ ਗੱਤਕਾ ਅਖਾੜਾ ਬਡਾਲੀ ਫ਼ਤਿਹਗੜ੍ਹ ਸਾਹਿਬ ਅਤੇ ਬਾਬਾ ਫ਼ਤਿਹ ਸਿੰਘ ਗੱਤਕਾ ਅਖਾੜਾ ਚੰਡੀਗੜ ਚੌਥੇ ਸਥਾਨ ਉੱਤੇ ਰਹੇ।

 


 

ਇਹ ਜਾਣਕਾਰੀ ਦਿੰਦੇ ਹੋਏ ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਇਨ੍ਹਾਂ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਬਾਬਾ ਬਖਸ਼ੀਸ਼ ਸਿੰਘ ਮਾਹੋਰਾਣਾ, ਬਾਬਾ ਸ਼ੇਰ ਸਿੰਘ ਮਾਹੋਰਾਣਾ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
 

ਇਸ ਮੌਕੇ ਬਾਬਾ ਬਖਸ਼ੀਸ਼ ਸਿੰਘ ਤੇ ਬਾਬਾ ਸ਼ੇਰ ਸਿੰਘ ਨੇ ਕਿਹਾ ਕਿ ਨੌਜਵਾਨ ਵਿਰਾਸਤੀ ਜੰਗਜੂ ਕਲਾ ਗੱਤਕੇ ਨੂੰ ਬਤੌਰ ਖੇਡ ਅਤੇ ਸਵੈ-ਰੱਖਿਆ ਵਜੋਂ ਅਪਣਾਉਣ ਤਾਂ ਜੋ ਸਿੱਖ ਵਿਰਸੇ ਨੂੰ ਦੇਸ਼-ਵਿਦੇਸ਼ ਤੱਕ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ। ਉਨ੍ਹਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇਸਮਾ ਵੱਲੋਂ ਦੇਸ਼-ਵਿਦੇਸ਼ ਵਿੱਚ ਗੱਤਕਾ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੁੱਚਾ ਸਿੱਖ ਜਗਤ ਇਹਨਾਂ ਗੱਤਕਾ ਸੰਸਥਾਵਾਂ ਨੂੰ ਭਰਵਾਂ ਸਹਿਯੋਗ ਦੇਵੇ ਤਾਂ ਜੋ ਮੌਜੂਦਾ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਸਮੇਤ ਸਿੱਖ ਵਿਰਾਸਤ ਅਤੇ ਪੰਜਾਬੀ ਭਾਸ਼ਾ ਨਾਲ ਜੋੜ ਕੇ ਰੱਖਿਆ ਜਾ ਸਕੇ।
 

ਸੁਖਚੈਨ ਸਿੰਘ ਕਲਸਾਨੀ ਨੇ ਖਾਲਸਾ ਗੱਤਕਾ ਅਕੈਡਮੀ ਵੱਲੋਂ ਹਰਿਆਣਾ ਰਾਜ ਵਿੱਚ ਗੱਤਕੇ ਦੀ ਸਿਖਲਾਈ ਅਤੇ ਗੱਤਕਾ ਖੇਡ ਦੇ ਪ੍ਰਚਾਰ-ਪਸਾਰ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalsa Gatka Academy Haryana win Gatka competition