ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਸ਼ਹਿਰ ਬੇਲਿੰਘਮ ’ਚ ਬਣੇਗੀ ‘ਖ਼ਾਲਸਾ ਯੂਨੀਵਰਸਿਟੀ’

ਅਮਰੀਕੀ ਸ਼ਹਿਰ ਬੇਲਿੰਘਮ ’ਚ ਬਣੇਗੀ ‘ਖ਼ਾਲਸਾ ਯੂਨੀਵਰਸਿਟੀ’

ਅਮਰੀਕੀ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਬੇਲਿੰਘਮ ’ਚ ਖ਼ਾਲਸਾ ਯੂਨੀਵਰਸਿਟੀ ਕਾਇਮ ਹੋਵੇਗੀ। ਇਸ ਲਈ ਪ੍ਰਵਾਸੀ ਭਾਰਤੀਆਂ ਦੇ ਇੱਕ ਸਮੂਹ ਨੇ 125 ਏਕੜ ਜ਼ਮੀਨ ਦਾਨ ਕੀਤੀ ਹੈ। ਇਹ ਭਾਰਤ ਤੋਂ ਬਾਹਰ ਪਹਿਲੀ ਸਿੱਖ ਯੂਨੀਵਰਸਿਟੀ ਹੋਵੇਗੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਇਸ ਪ੍ਰਸਤਾਵਿਤ ਯੂਨੀਵਰਸਿਟੀ ’ਚ ਲਗਭਗ ਇੱਕ ਸਾਲ ਦੇ ਅੰਦਰ ਹੀ ਪੜ੍ਹਾਈ ਅਰੰਭ ਹੋ ਜਾਵੇਗੀ। ਬੇਲਿੰਘਮ ਸ਼ਹਿਰ ਅਮਰੀਕੀ ਸੂਬੇ ਵਾਸ਼ਿੰਗਟਨ ’ਚ ਕੈਨੇਡੀਅਨ ਬਾਰਡਰ ਲਾਗੇ ਪ੍ਰਸ਼ਾਂਤ ਮਹਾਸਾਗਰ (Pacific Ocean) ਦੇ ਕੰਢੇ 'ਤੇ ਸਥਿਤ ਹੈ।

 

 

ਅਮਰੀਕਾ ’ਚ ਰਹਿੰਦੇ ਪੰਜਾਬ ਮਨਜੀਤ ਸਿੰਘ ਧਾਲੀਵਾਲ ਤੇ ਉੱਥੇ ਰਹਿੰਦੇ ਕੁਝ ਹੋਰ ਸਿੱਖ ਪਰਿਵਾਰਾਂ ਨੇ ਖ਼ਾਲਸਾ ਯੂਨੀਵਰਸਿਟੀ ਕਾਇਮ ਕਰਨ ਲਈ ਜ਼ਮੀਨ ਦਾਨ ਵਿੱਚ ਦਿੱਤੀ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਕੰਮ ਬੀਤੇ ਵਰ੍ਹੇ ਅਗਸਤ ’ਚ ਹੀ ਸ਼ੁਰੂ ਹੋ ਗਿਆ ਸੀ।

 

 

ਸ੍ਰੀ ਮਨਜੀਤ ਸਿੰਘ ਧਾਲੀਵਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੌਕੀਮਾਨ ਦੇ ਜੰਮਪਲ਼ ਹਨ। ਉਨ੍ਹਾਂ ਦੱਸਿਆ ਕਿ ਕੁਝ ਪੰਜਾਬੀ ਪਰਿਵਾਰਾਂ ਦੀ ਮਦਦ ਨਾਲ ਇੱਕ ਸਰਕਾਰੀ ਕਾਲਜ ਦੀਆਂ ਦੋ ਇਮਾਰਤਾਂ ਖ਼ਰੀਦ ਲਈਆਂ ਗਈਆਂ ਹਨ ਤੇ ਉੱਥੇ ਹੀ ਪੜ੍ਹਾਹੀ ਸ਼ੁਰੂ ਕਰ ਦਿੱਤੀ ਜਾਵੇਗੀ। ਸਿੱਖਿਆ ਬੋਰਡ ਅਤੇ ਸਥਾਨਕ ਸਰਕਾਰ ਤੋਂ ਲਾਇਸੈਂਸ ਵੀ ਲੈ ਲਿਆ ਗਿਆ ਹੈ।

 

 

ਸ੍ਰੀ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਤੋਂ ਆੱਨਲਾਈਨ ਕੋਰਸ ਪ੍ਰਵਾਨ ਕਰਵਾ ਲਏ ਹਨ ਤੇ ਉਹ ਖ਼ਰੀਦੀਆਂ ਇਮਾਰਤਾਂ ਵਿੱਚ ਹੀ ਸ਼ੁਰੂ ਕਰ ਦਿੱਤੇ ਜਾਣਗੇ। ਇਸ ਯੂਨੀਵਰਸਿਟੀ ਦਾ ਕੈਂਪਸ ਸਥਾਪਤ ਕਰਨ ਲਈ ਸਮੁੱਚੇ ਵਿਸ਼ਵ ਦੇ ਸਿੱਖਾਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਨਾ ਲਈ ਫ਼ੰਡ ਹਾਲੇ ਘੱਟ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਸੰਗਤ ਵੱਲੋਂ ਇਸ ਮਾਮਲੇ ’ਚ ਜ਼ਰੁਰ ਮਦਦ ਕੀਤੀ ਜਾਵੇਗੀ।

 

 

ਸ੍ਰੀ ਧਾਲੀਵਾਲ ਨੇ ਇਹ ਵੀ ਦੱਸਿਆ ਕਿ ਖ਼ਾਲਸਾ ਯੂਨੀਵਰਸਿਟੀ ’ਚ ਇੰਜੀਨੀਅਰਿੰਗ, ਮੈਡੀਕਲ, ਕਾਨੁੰਨ, ਭਾਸ਼ਾਵਾਂ, ਅਕਾਊਂਟੈਂਸੀ ਆਦਿ ਦੇ ਕੋਰਸ ਕਰਵਾਏ ਜਾਣਗੇ। ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਸੰਗੀਤ ਬਾਰੇ ਤਾਂ ਕੋਰਸ ਇੱਥੇ ਕਰਵਾਏ ਹੀ ਜਾਣਗੇ। ਅਮਰੀਕਾ ਦੀ ਸਿੱਖ ਸੰਗਤ ਇਸ ਯੂਨੀਵਰਸਿਟੀ ਦੀ ਸਥਾਪਨਾ ਦੀ ਖ਼ਬਰ ਤੋਂ ਡਾਢੀ ਖ਼ੁਸ਼ ਹੈ।

 

 

ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਥਿਤ ਗੁਰਮਤਿ ਸੰਗੀਤ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਗੁਰਨਾਮ ਸਿੰਘ ਵੀ ਇਸ ਪ੍ਰੋਜੈਕਟ ਨਾਲਹ ਜੁਡੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅਸਥਾਈ ਕੈਂਪਸ ਵਿੱਚ ਕੁਝ ਕਲਾਸਾਂ ਸ਼ੁਰੂ ਵੀ ਕਰ ਦਿੱਤੀਆ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalsa University to be established in US city Bellingham