ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੰਨਾ : ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 4 ਸਾਲਾ ਬੱਚੀ

ਪੰਜਾਬ ਵਿੱਚ ਅਵਾਰਾ ਕੁੱਤਿਆਂ ਦੇ ਸਭ ਤੋਂ ਵੱਧ ਬੱਚੇ ਸ਼ਿਕਾਰ ਬਣ ਰਹੇ ਹਨ। ਹੁਣ ਖੰਨਾ ਵਿੱਚ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਵਾਰਾ ਕੁੱਤਿਆਂ ਨੇ 4 ਸਾਲਾ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ। 
 

ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਹਲਕਾ ਸਮਰਾਲਾ ਦੇ ਪਿੰਡ ਨੌਲੜੀ 'ਚ ਇੱਕ ਮਾਸੂਮ ਬੱਚੀ ਖੇਤਾਂ ਵਿੱਚੋਂ ਹੁੰਦੀ ਹੋਈ ਘਰ ਜਾ ਰਹੀ ਸੀ ਕਿ ਰਸਤੇ ’ਚ ਅਵਾਰਾ ਕੁੱਤਿਆਂ ਨੇ ਬੱਚੀ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੌਕੇ ’ਤੇ ਹੀ ਬੱਚੀ ਦੀ ਮੌਤ ਹੋ ਗਈ।
 

ਬੱਚੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਕਾਫੀ ਦੇਰ ਬਾਅਦ ਮਿਲੀ ਜਦੋਂ ਉਨ੍ਹਾਂ ਨੇ ਖੇਤਾਂ ’ਚ ਕੁੱਤਿਆਂ ਨੂੰ ਆਪਸ ’ਚ ਲੜਦੇ ਹੋਏ ਦੇਖਿਆ। ਉਹ ਖੇਤਾਂ 'ਚ ਗਏ ਤਾਂ ਕੁੱਤੇ ਉਨ੍ਹਾਂ ਦੀ ਬੱਚੀ ਨੂੰ ਖਾ ਰਹੇ ਸਨ। ਕੁੱਤਿਆਂ ਨੇ ਉਨ੍ਹਾਂ ਦੀ ਧੀ ਦੀ ਹਾਲਤ ਕਾਫੀ ਮਾੜੀ ਹਾਲਤ ਕਰ ਦਿੱਤੀ ਸੀ।
 

ਦੂਜੇ ਪਾਸੇ ਇਸ ਮਾਮਲੇ ਉਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਨੇ ਜੋ ਇਸ ਬੱਚੀ ਦੇ ਨਾਲ ਕੀਤਾ ਹੈ, ਉਹ ਕਿਸੇ ਹੋਰ ਬੱਚੇ ਦੇ ਨਾਲ ਵੀ ਵਾਪਰ ਸਕਦਾ ਹੈ ਜਿਸ ਕਾਰਨ ਇਸ ਮਾਮਲੇ ਦਾ ਕੋਈ ਨਾ ਕੋਈ ਹੱਲ ਕੱਢਣਾ ਜ਼ਰੂਰੀ ਹੋ ਗਿਆ ਹੈ। ਨਹੀਂ ਤਾਂ ਆਦਮਖੋਰ ਕੁੱਤਿਆਂ ਵੱਲੋਂ ਕੋਈ ਨਾ ਕੋਈ ਸ਼ਿਕਾਰ ਹੁੰਦਾ ਰਹੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khanna 4 year old baby eaten by stray dogs