ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰੜ ਪੁਲਿਸ ਵੱਲੋਂ ਮਲੇਰਕੋਟਲਾ ਦੇ ‘‘ਸੋਸ਼ਲ ਮੀਡੀਆ ਗਿਰੋਹ’’ ਵਿਰੁਧ ਕੇਸ ਦਰਜ

ਥਾਣਾ ਸਿਟੀ ਖਰੜ ਦੀ ਪੁਲਿਸ ਨੇ ਜ਼ਿਲਾ ਸੰਗਰੂਰ ਦੀ ਤਹਿਸੀਲ ਮਲੇਰਕੋਟਲਾ ਦੇ ਇਕ ਅਜਿਹੇ ਗਿਰੋਹ ਵਿਰੁਧ ਮੁਕੱਦਮਾ ਦਰਜ ਕੀਤਾ ਹੈ ਜਿਹੜਾ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨੂੰ ਡਰਾਉਣ, ਧਮਕਾਉਣ ਅਤੇ ਬੇਇੱਜ਼ਤ ਕਰਨ ਦਾ ਕੰਮ ਲੰਬੇ ਸਮੇਂ ਤੋਂ ਕਰਦਾ ਰਿਹਾ ਹੈ। ਮਿਤੀ 24 ਦਸੰਬਰ, 2019 ਨੂੰ ਦਰਜ ਕੀਤੇ ਗਏ ਮੁਕੱਦਮਾ ਨੰਬਰ 295 ਵਿਚ ਮੁੱਖ ਤੌਰਤੇ ਦੋ ਵਕੀਲਾਂ ਸਮੇਤ ਚਾਰ ਜਣਿਆਂ ਨੂੰ ਮੁਲਜ਼ਮ ਬਣਾਇਆ ਹੈ ਜਦਕਿ ਇਨਾਂ ਤੋਂ ਇਲਾਵਾ ਇੱਕ ਦਰਜਨ ਦੇ ਲਗਭਗ ਹੋਰ ਵਿਅਕਤੀਆਂ ਦੀ ਭੂਮਿਕਾ ਬਾਰੇ ਹੋਰ ਜਾਂਚ ਪਿਛੋਂ ਫ਼ੈਸਲਾ ਲਿਆ ਜਾਵੇਗਾ।

 

 

ਜ਼ਿਕਰਯੋਗ ਹੈ ਕਿ ਇਹ ਮਾਮਲਾ ਜੂਨ, 2018 ਦਾ ਹੈ ਜਦ ਮਲੇਰਕੋਟਲਾ ਦੇ ਇਕ ਅਕਾਲੀ ਨੇਤਾ ਵਿਰੁਧ ਸਰੀਰਕ ਸ਼ੋਸ਼ਣ ਦੇ ਲੱਗੇ ਦੋਸ਼ਾਂ ਨਾਲ ਸਬੰਧਤ ਖ਼ਬਰ ਨਸ਼ਰ ਕੀਤੀ ਗਈ ਸੀ। ਇੱਕ ਨਿਜੀ ਮੀਡੀਆ ਗਰੁਪ ਨਾਲ ਸਬੰਧਤ ਪ੍ਰੋਗਰਾਮ ਵਿੱਚ ਐਂਕਰ ਤੇ ਨਿਊਜ਼ ਰੀਡਰ ਜ਼ਾਹਿਦਾ ਸੁਲੇਮਾਨ ਨੇ ਇਸ ਖ਼ਬਰ ਨੂੰ ਪੇਸ਼ ਕੀਤਾ ਸੀ। ਉਸ ਤੋਂ ਬਾਅਦ ਉਸ ਵਿਰੁਧ ਇਸ ਗਿਰੋਹ ਨੇ ਸੋਸ਼ਲ ਮੀਡੀਆ ਉਪਰ ਅਭੱਦਰ ਅਤੇ ਅਸ਼ਲੀਲ ਟਿਪਣੀਆਂ ਸ਼ੁਰੂ ਕਰ ਦਿਤੀਆਂ ਅਤੇ ਇਸ ਐਂਕਰ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਗਈਆਂ।

 

 

ਵੱਟਸਅਪ ਦੇ ਗਰੁਪਾਂ ਅਤੇ ਫ਼ੇਸਬੁਕ ਰਾਹੀਂ ਮਾਨਸਿਕ ਤੌਰਤੇ ਪ੍ਰੇਸ਼ਾਨ ਕੀਤਾ ਗਿਆ। ਇਹੀ ਨਹੀਂ, ਐਂਕਰ ਨੂੰ ਮਾਨਸਿਕ ਤੌਰਤੇ ਪ੍ਰੇਸ਼ਾਨ ਕਰਨ ਲਈ ਪੰਜਾਬ ਪੁਲਿਸ ਨੂੰ ਝੂਠੀਆਂ ਦਰਖ਼ਾਸਤਾਂ ਵੀ ਦਿਤੀਆਂ ਗਈਆਂ। ਜ਼ਾਹਿਦਾ ਸੁਲੇਮਾਨ ਨੇ ਸੰਪੂਰਨ ਰਿਕਾਰਡ ਸਮੇਤ ਪੁਲਿਸ ਕੋਲ ਇਸ ਘਟਨਾ ਦੀ ਸ਼ਿਕਾਇਤ ਕੀਤੀ ਸੀ ਜਿਸ ਦੀ ਜਾਂਚ ਪਿੱਛੋਂ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

 

 

ਇਹ ਵੀ ਜ਼ਿਕਰਯੋਗ ਹੈ ਕਿ ਇਹ ਗਰੁਪ ਕਥਿਤ ਤੌਰ 'ਤੇ ਅਕਾਲੀ ਦਲ ਨਾਲ ਸਬੰਧਤ ਹੈ ਅਤੇ ਇਨਾਂ ਵਿਚੋਂ ਇੱਕ ਜਣਾ ਯੂਥ ਅਕਾਲੀ ਦਲ ਦਾ ਆਗੂ ਵੀ ਹੈ ਜਦਕਿ ਬਾਕੀ ਯੂਥ ਅਕਾਲੀ ਦਲ ਦੇ ਸਰਗਰਮ ਕਾਰਕੁਨ ਦੱਸੇ ਜਾ ਰਹੇ ਹਨ।

 

 

ਇਸ ਬਾਰੇ ਜਦ ਸੀਨੀਅਰ ਪੱਤਰਕਾਰ ਜ਼ਾਹਿਦਾ ਸੁਲੇਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ, ‘‘ਮੈਂ ਖ਼ੁਸ਼ ਹਾਂ ਕਿ ਪੁਲਿਸ ਨੇ ਔਰਤਾਂ ਲਈ ਡਰ ਦਾ ਮਾਹੌਲ ਪੈਦਾ ਕਰਨ ਵਾਲੇ ਗ਼ੈਰ ਸਮਾਜੀ ਤੱਤਾਂ ਵਿਰੁਧ ਮੁਕੱਦਮਾ ਦਰਜ ਕੀਤਾ ਹੈ ਪਰ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਧਮਕੀਆਂ ਦੇਣ ਦੀ ਧਾਰਾ 506 ਅਤੇ ਮਿਲੀ ਭੁਗਤ ਨਾਲ ਸਾਜ਼ਿਸ਼ ਰਚਣ ਦੀ ਧਾਰਾ 120-ਬੀ ਨਹੀਂ ਲਗਾਈ। ਇਹ ਇਕ ਪੇਸ਼ੇਵਰ ਗਰੋਹ ਹੈ ਜੋ ਇਕ ਸਾਜ਼ਿਸ਼ ਰਾਹੀਂ ਔਰਤਾਂ ਨੂੰ ਸਮਾਜ ਵਿਚ ਆਜ਼ਾਦੀ ਨਾਲ ਰਹਿਣ ਅਤੇ ਕੰਮ ਕਰਨ ਤੋਂ ਰੋਕਣ ਦਾ ਕੰਮ ਕਰਦਾ ਹੈ। ਇਸ ਲਈ ਮੋਹਾਲੀ ਪੁਲਿਸ ਨੂੰ ਇਕ ਹੋਰ ਦਰਖ਼ਾਸਤ ਦੇ ਕੇ ਇਸ ਮੁਕੱਦਮੇ ਵਿਚ ਧਾਰਾ 506 ਅਤੇ 120-ਬੀ ਜੋੜਨ ਦੀ ਅਪੀਲ ਵੀ ਕੀਤੀ ਜਾਵੇਗੀ।’’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kharar Police files case against Malerkotla Social Media Gang