ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੱਟ ਅੰਕ ਆਉਣ ਕਾਰਨ ਖਰੜ ਦੀ ਵਿਦਿਆਰਥਣ ਵੱਲੋਂ ਪਟਿਆਲਾ `ਚ ਖ਼ੁਦਕੁਸ਼ੀ

ਪਟਿਆਲਾ ਦੀ ਥਾਪਰ ਯੂਨੀਵਰਸਿਟੀ, ਜਿੱਥੇ ਖਰੜ ਦੀ ਸੁਮੀਤ ਕੌਰ ਪੜ੍ਹਦੀ ਸੀ

ਖਰੜ (ਮੋਹਾਲੀ) ਲਾਗਲੇ ਪਿੰਡ ਸਵਾੜਾ ਦੀ 22 ਸਾਲਾ ਸੁਮੀਤ ਕੌਰ ਵੱਲੋਂ ਖ਼ੁਦਕੁਸ਼ੀ ਦੇ ਕਾਰਨਾਂ ਦੀ ਤਹਿ ਤੱਕ ਪੁੱਜਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਪਟਿਆਲਾ ਸਥਿਤ ਥਾਪਰ ਯੂਨੀਵਰਸਿਟੀ `ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਆਖ਼ਰੀ ਵਰ੍ਹੇ ਦੀ ਵਿਦਿਆਰਥਣ ਨੇ ਸੋਮਵਾਰ ਨੂੰ ਭਾਖੜਾ ਮੇਨਲਾਈਨ ਲਹਿਰ ਵਿੰਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਮੰਗਲਵਾਰ ਨੂੰ ਪੁਲਿਸ ਨੇ ਉਸ ਦਾ ਅਕਾਦਮਿਕ ਰਿਕਾਰਡ ਚੈੱਕ ਕੀਤਾ।


ਡੀਅੇੱਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਸੁਮੀਤ ਕੌਰ ਦੇ ਅਕਾਦਮਿਕ ਰਿਕਾਰਡ ਦੀ ਜਾਂਚ ਕਰਨ `ਤੇ ਇਹ ਤੱਥ ਸਾਾਹਮਣੇ ਆਇਆ ਕਿ ਉਸ ਨੂੰ ਸਾਰੇ ਇਮਤਿਹਾਨਾਂ `ਚੋਂ ‘ਈ` ਗ੍ਰੇਡ ਮਿਲਿਆ ਸੀ।


ਡੀਐੱਸਪੀ ਨੇ ਦੱਸਿਆ,‘‘ਸੀਮੈਸਟਰ ਪ੍ਰੀਖਿਆਵਾਂ ਵਿੱਚ ਸੁਮੀਤ ਨੂੰ ਸਾਰੇ ਪੇਪਰਾਂ `ਚੋਂ 50% ਅੰਕ (10 ਵਿੱਚੋਂ 5 ਸੀਜੀਪੀਏ) ਮਿਲੇ ਸਨ। ਯੂਨੀਵਰਸਿਟੀ `ਚ ਜਦੋਂ ਪਲੇਸਮੈਂਟ ਦੀ ਮੁਹਿੰਮ ਚੱਲੀ ਸੀ, ਤਦ ਵੀ ਉਸ ਨੂੰ ਕੋਈ ਨੌਕਰੀ ਨਹੀਂ ਮਿਲ ਸਕੀ ਸੀ, ਜਦ ਕਿ ਉਸ ਦੇ ਦੋਸਤਾਂ ਨੂੰ ਮੋਟੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਮਿਲ ਗਈਆਂ ਸਨ।``


ਪੁਲਿਸ ਅਧਿਕਾਰੀ ਅਨੁਸਾਰ ਸੁਮੀਤ ਕੌਰ ਦੇ ਪਿਤਾ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਤਾਂ ਉਨ੍ਹਾਂ ਨੂੰ ਇਹੋ ਦੱਸਿਆ ਸੀ ਕਿ ਉਸ ਨੂੰ ਪ੍ਰੀਖਿਆ ਵਿੱਚ ‘ਏ` ਗ੍ਰੇਡ ਮਿਲਿਆ ਹੈ ਤੇ ਉਸ ਨੂੰ ਇੱਕ ਪ੍ਰਾਈਵੇਟ ਕੰਪਨੀ `ਚ ਨੌਕਰੀ ਵੀ ਮਿਲ ਗਈ ਹੈ।


ਇਨ੍ਹਾਂ ਸਾਰੇ ਕਾਰਨਾਂ ਕਰ ਕੇ ਜਾਂਚ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਲੜਕੀ ਜ਼ਰੂਰ ਤਣਾਅ ਹੇਠ ਹੋਵੇਗੀ ਕਿ ਕਿਤੇ ਉਸ ਦਾ ਕੋਈ ਝੂਠ ਜੱਗ ਜ਼ਾਹਿਰ ਨਾ ਹੋ ਜਾਵੇ।


ਡੀਐੱਸਪੀ ਨੇ ਦੱਸਿਆ ਕਿ ਪੁਲਿਸ ਮ੍ਰਿਤਕ ਦੀਆਂ ਸਹੇਲੀਆਂ, ਹੋਰ ਜਾਣਕਾਰਾਂ ਤੇ ਉਸ ਨਾਲ ਯੂਨੀਵਰਸਿਟੀ ਹੋਸਟਲ ਦੇ ਕਮਰੇ ਵਿੱਚ ਰਹਿਣ ਵਾਲੀਆਂ ਕੁੜੀਆਂ ਨਾਲਵੀ ਸੰਪਰਕ ਕਰਨ ਦਾ ਜਤਨ ਕਰ ਰਹੀ ਹੈ।


ਉਨ੍ਹਾਂ ਦੱਸਿਆ,‘‘ਸੁਮੀਤ ਕੌਰ ਦੇ ਨਾਲ ਜੰਮੂ-ਕਸ਼ਮੀਰ ਦੀ ਕੁੜੀ ਵੀ ਰਹਿੰਦੀ ਰਹੀ ਹੈ ਪਰ ਉਸ ਦਾ ਫ਼ੋਨ ‘ਰੇਂਜ ਤੋਂ ਬਾਹਰ` ਚੱਲ ਰਿਹਾ ਹੈ। ਆਸ ਹੈ ਕਿ ਉਸ ਦੇ ਨਾਲ ਜਿ਼ਆਦਾ ਸਮਾਂ ਬਿਤਾਉਣ ਵਾਲੀਆਂ ਕੁੜੀਆਂ ਨੂੰ ਉਸ ਦੇ ਕਾਰਜਾਂ ਤੇ ਵਿਵਹਾਰ ਬਾਰੇ ਵੀ ਵੱਧ ਪਤਾ ਹੋ ਸਕਦਾ ਹੈ।``


ਯੂਨੀਵਰਸਿਟੀ ਅਧਿਕਾਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਸੁਮੀਤ ਕੌਰ ਦੇ ਥਿਓਰੀ ਦੇ ਸੀਮੈਸਟਰ ਤਾਂ ਖ਼ਤਮ ਹੋ ਚੁੱਕੇ ਸਨ ਪਰ ਉਸ ਨੇ ਹਾਲੇ ਆਪਣੀ ਪ੍ਰੋਜੈਕਟ ਰਿਪੋਰਟ ਪੇਸ਼ ਕਰਨੀ ਸੀ।


ਗੋਤਾਖੋਰਾਂ ਨੇ ਸੋਮਵਾਰ ਸਵੇਰੇ ਪਟਿਆਲਾ-ਨਾਭਾ ਹਾਈਵੇਅ `ਤੇ ਨਹਿਰ `ਚੋਂ ਲਾਸ ਼ਬਰਾਮਦ ਕੀਤੀ ਸੀ। ਪੁਲਿਸ ਨੂੰ ਉਸ ਦੀ ਜੇਬ `ਚੋਂ ਕਾਲਜ ਦਾ ਸ਼ਨਾਖ਼ਤੀ ਕਾਰਡ ਬਰਾਮਦ ਹੋਇਆ ਸੀ।


ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫ਼ੁਟੇਜ ਖੰਗਾਲ਼ ਕੇ ਵੇਖਿਆ, ਤਾਂ ਪਤਾ ਲੱਗਾ ਕਿ ਸੁਮੀਤ ਕੌਰ ਸਵੇਰੇ 6 ਵਜੇ ਕੈਂਪਸ ਤੋਂ ਬਾਹਰ ਗਈ ਸੀ।


ਡੀਐੱਸਪੀ ਅਨੁਸਾਰ ਉਸ ਦੀ ਆਖ਼ਰੀ ਫ਼ੋਨ ਕਾਲ ਦਾ ਸਥਾਨ ਨਹਿਰ ਲਾਗੇ ਹੀ ਪਾਇਆ ਗਿਆ ਹੈ ਤੇ ਹੋ ਸਕਦਾ ਹੈ ਕਿ ਉਹ ਮੋਬਾਇਲ ਫ਼ੋਨ ਪਾਣੀ ਦੇ ਤੇਜ਼ ਵਹਾਅ ਵਿੱਚ ਕਿਤੇ ਦੂਰ ਵਹਿ ਗਿਆ ਹੋਵੇ।


ਪਿਤਾ ਨੇ ਦੱਸਿਆ ਕਿ ਸੁਮੀਤ ਉਨ੍ਹਾਂ ਦੀ ਇਕਲੌਤੀ ਧੀ ਸੀ ਤੇ ਉਸ ਨੇ ਕਦੇ ਅਜਿਹਾ ਕੋਈ ਚਿੰਨ੍ਹ ਨਹੀਂ ਵਿਖਾਇਆ, ਜਿਸ ਤੋਂ ਕਦੇ ਉਸ ਦੇ ਤਣਾਅਗ੍ਰਸਤ ਹੋਣ ਬਾਰੇ ਪਤਾ ਲੱਗਾ ਹੋਵੇ। ‘‘10+2 ਵਿੱਚ ਉਸ ਦੇ 95 ਫ਼ੀ ਸਦੀ ਅੰਕ ਸਨ ਤੇ ਉਸ ਦਾ ਗ੍ਰੇਡ ‘ਏ` ਰਿਹਾ ਸੀ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kharar student committed suicide in Patiala