ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰੜ ਦੇ ਵਾਰਡ 10 `ਚ ਹਨ ਬਜ਼ੁਰਗਾਂ ਲਈ ਘਰ ਤੇ 20 ਪਾਰਕ, ਫਿਰ ਵੀ ਕਈ ਮਸਲੇ

ਖਰੜ ਦੇ ਵਾਰਡ 10 `ਚ ਹਨ ਬਜ਼ੁਰਗਾਂ ਲਈ ਘਰ

ਚੰਡੀਗੜ੍ਹ ਦੇ ਲਾਗਲੇ ਇਲਾਕਿਆਂ `ਚ ਸਿਰਫ਼ ਖਰੜ ਦਾ ਇੱਕੋ-ਇੱਕ ਵਾਰਡ 10 ਹੀ ਹੈ, ਜਿੱਥੇ ‘ਬਜ਼ੁਰਗਾਂ ਲਈ ਘਰ` (ਬਿਰਧ ਆਸ਼ਰਮ) ਹੈ। ਇਸ ਤੋਂ ਇਲਾਵਾ ਇਸ ਵਾਰਡ `ਚ 20 ਪਾਰਕ ਹਨ। ਇੰਨੇ ਪਾਰਕ ਹੋਰ ਕਿਸੇ ਵੀ ਇੱਕ ਵਾਰਡ `ਚ ਨਹੀਂ ਹਨ।

ਸੰਨੀ ਇਨਕਲੇਵ `ਚ ਪੁਲਿਸ ਚੌਕੀ ਤੇ ਪਾਰਕ ਲਾਗੇ ਖਰੜ ਦੀ ਸੀਨੀਅਰ ਸਿਟੀਜ਼ਨਸ ਕੌਂਸਲ ਹੈ, ਜਿਸ ਦੇ 262 ਮੈਂਬਰ ਹਨ। ਇਸ ਦਾ ਗਠਨ ਮਾਰਚ 2011 `ਚ ਹੋਇਆ ਸੀ। ਪਹਿਲਾ ਇਸ ਕੌਂਸਲ ਦੀਆਂ ਮੀਟਿੰਗਾਂ ਸੜਕਾਂ ਦੇ ਕੰਢਿਆਂ `ਤੇ ਹੁੰਦੀਆਂ ਸਨ ਪਰ ਬਾਅਦ `ਚ ਉਨ੍ਹਾਂ ਨੇ 400 ਵਰਗ ਗਜ਼ ਦੇ ਪਲਾਟ `ਤੇ ‘ਸੀਨੀਅਰ ਸਿਟੀਜ਼ਨ ਹੋਮ` ਬਣਾ ਲਿਆ ਸੀ।

ਇਸ ਵੇਲੇ ਇਸ ਹੋਮ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਹਨੂੰਮਾਨ ਚਾਲੀਸਾ ਦੋਵੇਂ ਸੁਣਾਈ ਦਿੰਦੇ ਹਨ। ਆਪਣੀ ਰੂਹਾਨੀ ਸਿਹਤ ਦੇ ਨਾਲ-ਨਾਲ ਇਸ ਦੇ ਮੈਂਬਰ ਨਿਯਮਤ ਰੂਪ ਵਿੱਚ ਆਪਣੀ ਸਰੀਰਕ ਤੰਦਰੁਸਤੀ ਦਾ ਵੀ ਪੂਰਾ ਖਿ਼ਆਲ ਰੱਖਦੇ ਹਨ। ਡਾਕਟਰ ਵੀ ਇੱਥੇ ਆ ਕੇ ਆਪਣੇ ਭਾਸ਼ਣ ਦਿੰਦੇ ਹਨ ਤੇ ਬਜ਼ੁਰਗਾਂ ਨੂੰ ਯੋਗ ਸਲਾਹਾਂ ਦਿੰਦੇ ਹਨ। ਇੱਥੇ ਮੁਫ਼ਤ ਮੈਡੀਕਲ ਕੈਂਪ ਵੀ ਲੱਗਦੇ ਹਨ। ਇਹ ਕੌਂਸਲ ਆਪਣੇ ਮੈਂਬਰਾਂ ਦੇ ਜਨਮ-ਦਿਨ ਤੇ ਹੋਰ ਵਰ੍ਹੇਗੰਢਾਂ ਮਨਾਉਂਦੀ ਹੈ। ਨਵੇਂ ਸਾਲ ਦੇ ਜਸ਼ਨ ਵੀ ਮਨਾਏ ਜਾਂਦੇ ਹਨ।

ਕੌਂਸਲ ਦੇ ਪ੍ਰਧਾਨ ਨਿਰਮਲ ਸਿੰਘ ਅਟਵਾਲ ਪੁਰਾਣੀਆਂ ਗੱਲਾਂ ਚੇਤੇ ਕਰਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਨੇ ਕਿਵੇਂ ਇੱਕ ਕਮਰੇ ਦੀ ਉਸਾਰੀ ਕੀਤੀ ਸੀ, ਜੋ ਢਹਿ ਗਿਆ ਸੀ।

ਵਾਰਡ ਨੰਬਰ 10 ਵਿੱਚ ਸੀਨੀਅਰ ਨਾਗਰਿਕਾਂ ਲਈ ਇੱਕ ਹੋਰ ਵੀ ਹੋਮ ਹੈ। ਅੰਦਰ ਕਾਫ਼ੀ ਪਾਬੰਦੀਆਂ ਹਨ, ਇਸੇ ਲਈ ਉਹ ਪਾਣੀ ਦੀ ਟੈਂਕੀ ਲਾਗੇ ਇੱਕ ਰੁੱਖ ਹੇਠਾਂ ਇਕੱਠੇ ਹੁੰਦੇ ਹਨ। ਇੱਕ ਸੇਵਾ-ਮੁਕਤ ਅਧਿਕਾਰੀ ਰਾਮ ਅਵਤਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਸ਼ ਨਹੀਂ, ਸਗੋਂ ਤੰਬੋਲਾ ਵਧੀਆ ਲੱਗਦਾ ਹੈ ਪਰ ਉਸ ਵਿੱਚ ਕੋਈ ਜੂਆ ਨਹੀਂ ਖੇਡਿਆ ਜਾਂਦਾ।

ਚੰਡੀਗੜ੍ਹ ਦੀ ਤਰਜ਼ `ਤੇ ਭਾਵੇਂ ਇੱਥੇ ਹਰਿਆਲੀ ਲਈ ਜਗ੍ਹਾ ਛੱਡੀ ਗਈ ਹੈ ਪਰ ਕੰਧਾਂ `ਤੇ ਇਸ਼ਤਿਹਾਰਬਾਜ਼ੀ ਉੱਤੇ ਕੋਈ ਰੋਕ ਨਹੀਂ ਲੱਗੀ ਹੋਈ। ਬੋਰਡ, ਬਿਜਲੀ ਦੇ ਖੰਭੇ, ਘਰਾਂ ਤੇ ਹੋਰ ਇਮਾਰਤਾਂ ਦੀਆਂ ਕੰਧਾਂ ਉੱਤੇ ਹਰ ਥਾਂ `ਤੇ ਪੋਸਟਰ ਹੀ ਪੋਸਟਰ ਲੱਗੇ ਵੇਖੇ ਜਾ ਸਕਦੇ ਹਨ।

ਕੰਧਾਂ, ਖੰਭੇ, ਬੋਰਡ ਭਰੇ ਇਸ਼ਤਿਹਾਰਾਂ ਨਾਲ
ਇੱਕ ਨਾਗਰਿਕ ਰਾਜਬੀਰ ਨੇ ਕਿਹਾ ਕਿ ਕੋਈ ਵੀ ਇਨ੍ਹਾਂ ਪੋਸਟਰਾਂ ਨੂੰ ਕਦੇ ਨਹੀਂ ਵੇਖਦਾ। ਇੱਕ ਵਿਦਿਆਰਥੀ ਰਿਸ਼ਭ ਨੇ ਕਿਹਾ ਕਿ ਨਗਰ ਕੌਂਸਲ ਨੂੰ ਇਸ ਸਮੱਸਿਆ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।

ਪੁਲਿਸ ਚੌਕੀ
ਚੋਰੀਆਂ ਦੀ ਗਿਣਤੀ ਵਧ ਜਾਣ ਤੋਂ ਬਾਅਦ ਇੱਥੇ ਇੱਕ ਪੁਲਿਸ ਚੌਕੀ ਸਥਾਪਤ ਕੀਤੀ ਗਈ ਸੀ। ਇਸ ਇਲਾਕੇ ਵਿੱਚ ਜਿ਼ਆਦਾਤਰ ਕੰਮਕਾਜੀ ਜੋੜੇ ਤੇ ਬਜ਼ੁਰਗ ਹੀ ਰਹਿੰਦੇ ਹਨ। ਇੱਕ ਪ੍ਰਾਪਰਟੀ ਡੀਲਰ ਰਣਧੀਰ ਸਿੰਘ ਨੇ ਦੱਸਿਆ ਕਿ ਇੱਥੇ ਚੋਰੀਆਂ ਹੋਣਾ ਆਮ ਜਿਹੀ ਗੱਲ ਹੋ ਗਈ ਸੀ ਤੇ ਉਨ੍ਹਾਂ ਨੂੰ ਰੋਕਣ ਲਈ ਹੀ ਇੱਥੇ ਪੁਲਿਸ ਚੌਕੀ ਕਾਇਮ ਹੋਈ ਸੀ।

ਇੱਕ ਸਥਾਨਕ ਨਾਗਰਿਕ ਜਸਕੀਰਤ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਰੀਆਂ ਦਾ ਕਾਰਨ ਇਹੋ ਹੈ ਕਿ ਸੰਨੀ ਇਨਕਲੇਵ `ਚ ਆਉਣ-ਜਾਣ ਦੇ ਬਹੁਤ ਸਾਰੇ ਰਾਹ ਹਨ। ਉਨ੍ਹਾਂ ਕਿਹਾ ਕਿ ਸੜਕਾਂ `ਤੇ ਵੀ ਸੀਸੀਟੀਵੀ ਕੈਮਰੇ ਲੱਗਣੇ ਚਾਹੀਦੇ ਹਨ। ਇੱਥੋਂ ਦੇ ਨਾਗਰਿਕਾਂ ਨੇ ਆਪੋ-ਆਪਣੇ ਘਰਾਂ ਵਿੱਚ ਅਜਿਹੇ ਕੈਮਰੇ ਲਾਏ ਹੋਏ ਹਨ।

ਇਸ ਇਲਾਕੇ ਵਿੱਚ ਖ਼ਾਲੀ ਪਏ ਪਲਾਟ ਵੀ ਇੱਕ ਸਮੱਸਿਆ ਹਨ। ਇੱਥੇ ਕਾਂਗਰਸ ਘਾਹ ਤੇ ਭੰਗ ਬਹੁਤ ਜਿ਼ਆਦਾ ਉੱਗੀ ਹੋਈ ਹੈ। ਇੱਥੇ ਰਹਿੰਦੇ ਸੁਖਜਿੰਦਰ ਸਿੰਘ ਨੇ ਕਿਹਾ ਕਿ ਖ਼ਾਲੀ ਪਏ ਪਲਾਟਾਂ ਦੀ ਸਫ਼ਾਈ ਜ਼ਰੂਰ ਹੋਣੀ ਚਾਹੀਦੀ ਹੈ।

ਸੋਹਣੇ ਪਾਰਕ
ਵਾਰਡ ਨੰਬਰ 10 ਵਿੱਚ 20 ਪਾਰਕ ਹਨ, ਜਿੱਥੇ ਝੂਲੇ ਤੇ ਪੈਦਲ ਚੱਲਣ ਲਏ ਟ੍ਰੈਕ ਬਣੇ ਹੋਏ ਹਨ। ਉੱਚੀਆਂ ਲਾਈਆਂ ਲੱਗੀਆਂ ਹੋਈਆਂ ਹਨ। ਇਹ ਖਰੜ ਦੇ ਕੁਝ ਅਜਿਹੇ ਵਾਰਡਾਂ ਵਿੱਚੋਂ ਇੱਕ ਹੈ, ਜਿੱਥੇ ਹਰਿਆਲੀ ਦੀ ਕੋਈ ਘਾਟ ਨਹੀਂ ਹੈ। ਇੱਥੇ ਛੋਟੇ ਅਤੇ ਵੱਡੇ ਹਰ ਉਮਰ ਵਰਗ ਦੇ ਵਿਅਕਤੀ ਖੇਡ ਵੀ ਸਕਦੇ ਹਨ ਤੇ ਘੁੰਮ-ਫਿਰ ਵੀ ਸਕਦੇ ਹਨ। ਪਾਰਕਾਂ ਦੀਆਂ ਕੰਧਾਂ ਦੀ ਉਸਾਰੀ ਪਿੱਛੇ ਜਿਹੇ ਹੋਈ ਹੈ। ਛੇਤੀ ਹੀ ਮੁੱਖ ਪਾਰਕ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ।

ਸੜਕਾਂ `ਤੇ ਪਿੱਛੇ ਜਿਹੇ ਤਾਜ਼ਾ ਲੁੱਕ ਪਾਈ ਗਈ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਪਾਣੀ ਦੀ ਸਹੀ ਨਿਕਾਸੀ ਦਾ ਮਸਲਾ ਜ਼ਰੂਰ ਖੜ੍ਹਾ ਹੇ। ਕਈ ਇਲਾਕਿਆਂ `ਚ ਨਿਕਾਸੀਆਂ ਦੀ ਸਹੀ ਤਰੀਕੇ ਸਫ਼ਾਈ ਨਹੀਂ ਹੋਈ, ਜਿਸ ਕਾਰਨ ਉੱਥੇ ਪਾਣੀ ਆਮ ਹੀ ਜਮ੍ਹਾ ਹੋ ਜਾਂਦਾ ਹੈ।

ਇਸ ਇਲਾਕੇ ਵਿੱਚ ਇਮਾਰਤਾਂ ਦੀ ਉਸਾਰੀ ਵੱਡੇ ਪੱਧਰ `ਤੇ ਹੋਈ ਹੈ, ਜਿਸ ਕਾਰਨ ਪਾਣੀ ਦੀ ਸਹੀ ਨਿਕਾਸੀ ਸੰਭਵ ਵੀ ਨਹੀਂ ਹੁੰਦੀ। ਸਰਕਾਰੀ ਸਕੂਲ, ਦੇਸੂਮਾਜਰਾ ਵਿੱਚ ਥੋੜ੍ਹੇ ਜਿੰਨੇ ਮੀਂਹ ਨਾਲ ਵੀ ਪਾਣੀ ਭਰ ਜਾਂਦਾ ਹੈ। ਨਗਰ ਕੌਂਸਲ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ।

ਦੇਸੂਮਾਜਰਾ ਪਿੰਡ ਸਮੇਤ ਸਮੁੱਚੇ ਵਾਰਡ `ਚ ਪੇਵਰ ਬਲਾਕ ਵਿਛਾਏ ਗਏ ਹਨ ਪਰ ਸੰਨੀ ਇਨਕਲੇਵ ਦੇ ਬਲਾਕ ਸੀ ਵਿੱਚ ਹਾਲੇ ਇਹ ਕੰਮ ਬਾਕੀ ਰਹਿੰਦਾ ਹੈ।

ਕੂੜਾ-ਕਰਕਟ ਕਿੱਥੇ ਸੁੱਟਿਆ ਜਾਵੇ
ਹਰੇਕ ਘਰ `ਚੋਂ ਕੂੜਾ ਤਾਂ 70 ਰੁਪਏ ਪ੍ਰਤੀ ਮਹੀਨਾ ਦੀ ਫ਼ੀਸ `ਤੇ ਹਰੇਕ ਘਰੋਂ ਚੁੱਕ ਲਿਆ ਜਾਂਦਾ ਹੈ ਪਰ ਉਸ ਨੂੰ ਆਖ਼ਰ ਸੁੱਟਿਆ ਕਿੱਥੇ ਜਾਵੇ, ਇਹ ਮਸਲਾ ਹਾਲੇ ਖੜ੍ਹਾ ਹੈ। ਪਹਿਲਾਂ ਇਸ ਨੂੰ ਦੇਸੂਮਾਜਰਾ `ਚ ਸੁੱਟਿਆ ਜਾ ਰਿਹਾ ਸੀ ਪਰ ਜਦੋਂ ਉੱਥੇ ਰਹਿੰਦੇ ਨਾਗਰਿਕਾਂ ਨੇ ਬੋਅ ਆਉਣ ਦੀ ਸਿ਼ਕਾਇਤ ਕੀਤੀ, ਤਾਂ ਹੁਣ ਇਸ ਨੂੰ ਇੱਥੋਂ ਹਟਾਇਆ ਜਾ ਰਿਹਾ ਹੈ। ਹੁਣ ਸਮਗੋਲੀ ਵਿਖੇ ਅਜਿਹੇ ਠੋਸ ਕੂੜੇ ਨੂੰ ਟਿਕਾਣੇ ਲਾਉਣ ਲਈ ਇੱਕ ਪਲਾਂਟ ਤਿਆਰ ਹੋ ਰਿਹਾ ਹੈ ਤੇ ਖਰੜ ਸ਼ਹਿਰ ਨੂੰ ਉਸ ਤੋਂ ਬਹੁਤ ਆਸਾਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kharar ward 10 has elders home