ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰੜ ਦਾ ਵਾਰਡ 9 ਸੋਹਣਾ ਪਰ ਫਿਰ ਵੀ ਆਵਾਰਾ ਪਸ਼ੂ ਤੇ ਗੰਦਗੀ ਦੇ ਢੇਰ

ਖਰੜ ਦਾ ਵਾਰਡ 9 ਸੋਹਣਾ ਪਰ ਫਿਰ ਵੀ ਆਵਾਰਾ ਪਸ਼ੂ ਤੇ ਗੰਦਗੀ ਦੇ ਢੇਰ

1 / 3ਖਰੜ ਦਾ ਵਾਰਡ 9 ਸੋਹਣਾ ਪਰ ਫਿਰ ਵੀ ਆਵਾਰਾ ਪਸ਼ੂ ਤੇ ਗੰਦਗੀ ਦੇ ਢੇਰ

ਖਰੜ ਦਾ ਵਾਰਡ 9 ਸੋਹਣਾ ਪਰ ਫਿਰ ਵੀ ਆਵਾਰਾ ਪਸ਼ੂ ਤੇ ਗੰਦਗੀ ਦੇ ਢੇਰ

2 / 3ਖਰੜ ਦਾ ਵਾਰਡ 9 ਸੋਹਣਾ ਪਰ ਫਿਰ ਵੀ ਆਵਾਰਾ ਪਸ਼ੂ ਤੇ ਗੰਦਗੀ ਦੇ ਢੇਰ

ਖਰੜ ਦਾ ਵਾਰਡ 9 ਸੋਹਣਾ ਪਰ ਫਿਰ ਵੀ ਆਵਾਰਾ ਪਸ਼ੂ ਤੇ ਗੰਦਗੀ ਦੇ ਢੇਰ

3 / 3ਖਰੜ ਦਾ ਵਾਰਡ 9 ਸੋਹਣਾ ਪਰ ਫਿਰ ਵੀ ਆਵਾਰਾ ਪਸ਼ੂ ਤੇ ਗੰਦਗੀ ਦੇ ਢੇਰ

PreviousNext

ਖਰੜ ਦਾ ਵਾਰਡ ਨੰਬਰ 9 ਭਾਵੇਂ ਬਹੁਤ ਸੋਹਣਾ ਹੈ ਪਰ ਫਿਰ ਵੀ ਆਮ ਰਾਹਗੀਰਾਂ ਦੇ ਪੈਦਲ ਚੱਲਣ ਵਾਲੇ ਰਾਹਾਂ `ਤੇ ਤੁਹਾਨੂੰ ਆਵਾਰਾ ਪਸ਼ੂ ਘੁੰਮਦੇ ਦਿਸਣਗੇ। ਖ਼ਾਲੀ ਪਏ ਪਲਾਟਾਂ `ਚ ਕੂੜੇ ਦੇ ਢੇਰ ਨਿੱਤ ਉੱਚੇ ਹੁੰਦੇ ਜਾ ਰਹੇ ਹਨ। ਇਸ ਵਾਰਡ ਵਿੱਚ ਦਾਖ਼ਲ ਹੁੰਦਿਆਂ ਹੀ ਤੁਹਾਨੂੰ ਇਹ ਸਭ ਜ਼ਰੂਰ ਵੇਖਣ ਨੁੰ ਮਿਲ ਜਾਵੇਗਾ।

ਇਸ ਵਾਰਡ ਵਿੱਚ ਇੱਕ ਦਰਜਨ ਦੇ ਲਗਭਗ ਪਾਰਕ ਹਨ, ਜਿਨ੍ਹਾਂ ਦੀ ਦੇਖਭਾਲ ਸਥਾਨਕ ਨਿਵਾਸੀਆਂ ਵੱਲੋਂ ਬਣਾਈਆਂ ਕਲਿਆਣ ਐਸੋਸੀਏਸ਼ਨਾਂ ਅਤੇ ਨਗਰ ਕੌਂਸਲ ਵੱਲੋਂ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਨ੍ਹਾਂ ਕਰ ਕੇ ਇਹ ਵਾਰਡ ਸੋਹਣਾ ਵੀ ਲੱਗਦਾ ਹੈ। ਭਾਵੇਂ ਘਰੋਂ-ਘਰੀਂ ਜਾ ਕੇ ਕੂੜਾ ਇਕੱਠਾ ਕਰਨ ਦੀ ਸਹੂਲਤ ਹੈ ਪਰ ਫਿਰ ਵੀ ਕੁਝ ਲੋਕ ਆਪਣੇ ਘਰਾਂ ਦੀ ਗੰਦਗੀ ਖੁੱਲ੍ਹੇ ਵਿੱਚ ਸੁੱਟਣ ਦੇ ਆਦੀ ਹੋ ਚੁੱਕੇ ਹਨ। ਇਸ ਨਾਲ ਹੋਰ ਨਾਗਰਿਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਵੱਲ ਨਾ ਤਾਂ ਨਗਰ ਕੌਂਸਲ ਦੇ ਅਧਿਕਾਰੀ ਹੀ ਕੋਈ ਧਿਆਨ ਦੇ ਰਹੇ ਹਨ ਤੇ ਨਾ ਹੀ ਖ਼ਾਲੀ ਪਏ ਪਲਾਟਾਂ ਦੇ ਮਾਲਕ ਹੀ ਇਸ ਮਾਮਲੇ `ਚ ਕੁਝ ਕਰਨ ਦੀ ਪਹਿਲਕਦਮੀ ਕਰਦੇ ਹਨ।

ਇੱਕ ਸੇਵਾ-ਮੁਕਤ ਸਰਕਾਰੀ ਮੁਲਾਜ਼ਮ ਅਵਤਾਰ ਸਿੰਘ ਨੇ ਇਸ ਮੁੱਦੇ ਬਾਰੇ ਖ਼ਾਸ ਗੱਲਬਾਤ ਕਰਦਿਆਂ ਕਿਹਾ,‘‘ਪਲਾਟ ਇੰਝ ਬਹੁਤਾ ਸਮਾਂ ਖ਼ਾਲੀ ਨਹੀਂ ਰੱਖਣੇ ਚਾਹੀਦੇ। ਕੋਈ ਅਜਿਹਾ ਨਿਯਮ ਜ਼ਰੂਰ ਚਾਹੀਦਾ ਹੈ ਕਿ ਮਾਲਕ ਆਪਣੇ ਖ਼ਾਲੀ ਪਲਾਟ `ਤੇ ਜਾਂ ਤਾਂ ਕੋਈ ਇਮਾਰਤ ਦੀ ਉਸਾਰੀ ਕਰੇ ਅਤੇ ਜਾਂ ਫਿਰ ਉਸ ਦੇ ਦੁਆਲੇ ਚੰਗੀ ਤਰ੍ਹਾਂ ਵਾੜ ਜਾਂ ਕੰਧ ਕੀਤੀ ਜਾਵੇ, ਤਾਂ ਜੋ ਕੋਈ ਉੱਥੇ ਕੂੜਾ ਨਾ ਸੁੱਟ ਸਕੇ। ਅਜਿਹੇ ਕੂੜੇ-ਕਰਕਟ ਕਰਕੇ ਹੀ ਅਸੀਂ ਬਾਹਰ ਥੋੜ੍ਹਾ ਚਿਰ ਵੀ ਬੈਠ ਨਹੀਂ ਸਕਦੇ।``

ਆਵਾਰਾ ਪਸ਼ੂਆਂ ਦੀ ਸਮੱਸਿਆ
ਇਸ ਵਾਰਡ ਦੀਆਂ ਸੜਕਾਂ `ਤੇ ਆਵਾਰਾ ਪਸ਼ੂਆਂ ਦੀ ਭਰਮਾਰ ਹੈ। ਸਿਰਫ਼ ਅਜਿਹੇ ਕਾਰਨਾਂ ਕਰਕੇ ਇੰਨਾ ਸਾਫ਼-ਸੁਥਰਾ ਵਾਰਡ ਵੀ ਭੈੜਾ ਜਾਪਣ ਲੱਗਦਾ ਹੈ। ਹੋਮਮੇਕਰ ਕੁਲਜੀਤ ਕੌਰ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਕਾਰਨ ਆਵਾਜਾਈ ਵਿੱਚ ਵੱਡਾ ਵਿਘਨ ਪੈਂਦਾ ਹੈ ਅਤੇ ਨਾਲ ਹੀ ਗੋਹਾ-ਕੂੜਾ ਵੀ ਇੱਧਰ-ਉੱਧਰ ਖਿੱਲਰਦਾ ਹੈ। ਕਈ ਵਾਰ ਤਾਂ ਇਹ ਜਾਨਵਰ ਰਾਹਗੀਰਾਂ `ਤੇ ਹਮਲਾ ਵੀ ਕਰ ਦਿੰਦੇ ਹਨ।

ਇੱਕ ਵਿਦਿਆਰਥੀ ਜਸਦੀਪ ਨੇ ਦੱਸਿਆ ਕਿ ਜਾਨਵਰ ਆਪਣੀ ਮਰਜ਼ੀ ਨਾਲ ਸੜਕ ਪਾਰ ਕਰਦੇ ਹਨ ਤੇ ਬਹੁਤ ਵਾਰ ਆਪਣੀ ਮਰਜ਼ੀ ਨਾਲ ਸੜਕ `ਤੇ ਜਿੱਥੇ ਮਰਜ਼ੀ ਬੈਠ ਜਾਦੇ ਹਨ। ਅਜਿਹੇ ਜਾਨਵਰ ਦੋ-ਪਹੀਆ ਵਾਹਨਾਂ ਲਈ ਬਹੁਤ ਵੱਡੀ ਸਮੱਸਿਆ ਖੜ੍ਹੀ ਕਰ ਦਿੰਦੇ ਹਨ। ਉਸ ਨੇ ਦੱਸਿਆ ਕਿ ਉਹ ਤੇ ਉਸ ਦੇ ਸਾਥੀ ਸਿਰਫ਼ ਇਸੇ ਲਈ ਇਸ ਸੜਕ ਤੋਂ ਲੰਘਣ ਤੋਂ ਗੁਰੇਜ਼ ਹੀ ਕਰਦੇ ਹਨ।

ਸਟ੍ਰੀਟ ਲਾਈਟਾਂ ਦੇ ਬਾਵਜੂਦ ਸੜਕਾਂ `ਤੇ ਹਨੇਰਾ
ਵਾਰਡ ਨੰਬਰ 9 ਦਾ ਵੱਡਾ ਹਿੱਸਾ ਸੰਨੀ ਇਨਕਲੇਵ `ਚ ਪੈਂਦਾ ਹੈ। ਇੱਥੇ ਉਂਝ ਤਾਂ ਬਹੁਤ ਸਾਰੀਆਂ ਸਟ੍ਰੀਟ ਲਾਈਟਾਂ ਲੱਗੀਆਂ ਹੋਈਆਂ ਹਨ ਪਰ ਉਲ੍ਹਾਂ ਵਿੱਚੋਂ ਬਹੁਤੀਆਂ ਜਗਦੀਆਂ ਨਹੀਂ। ਇਨ੍ਹਾਂ ਦੀ ਮੁਰੰਮਤ ਦੀ ਜਿ਼ੰਮੇਵਾਰੀ ਨਗਰ ਕੌਂਸਲ ਦੀ ਹੈ। ਇੱਕ ਦੁਕਾਨਦਾਰ ਦਿਲਬਾਗ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਵਾਰ ਸਟ੍ਰੀਟ ਲਾਈਟਾਂ ਨਾ ਜਗਣ ਦੀ ਸਿ਼ਕਾਇਤ ਦਰਜ ਕਰਵਾਈ ਹੈ ਪਰ ਕਦੇ ਉਸ ਸਿ਼ਕਾਇਤ ਨੂੰ ਦੂਰ ਨਹੀਂ ਕੀਤਾ ਗਿਆ।

ਨਾ ਕੋਈ ਡਾਕਘਰ ਤੇ ਨਾ ਹੀ ਡਿਸਪੈਂਸਰੀ
ਸਥਾਨਕ ਨਿਵਾਸੀਆਂ ਨੂੰ ਰੋਸ ਹੈ ਕਿ ਇੱਥੇ ਨੇੜੇ-ਤੇੜੇ ਕਿਸੇ ਡਾਕਘਰ ਜਾਂ ਡਿਸਪੈਂਸਰੀ ਦੀ ਕੋਈ ਸਹੂਲਤ ਨਹੀਂ ਹੈ। ਸੇਵਾ-ਮੁਕਤ ਸਰਕਾਰੀ ਮੁਲਾਜ਼ਮ ਓਪੀ ਵਰਮਾ ਨੇ ਦੱਸਿਆ ਕਿ ਸਿਰਫ਼ ਇੱਕ ਚਿੱਠੀ ਲਈ ਵੀ ਖਰੜ ਦੇ ਡਾਕਘਰ ਵਿੱਚ ਜਾਣਾ ਪੈਂਦਾ ਹੈ। ਸੀਨੀਅਰ ਨਾਗਰਿਕ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਰਡ ਦੀ ਆਬਾਦੀ 4,000 ਹੈ ਪਰ ਇੱਥੇ ਇੱਕ ਵੀ ਡਿਸਪੈਂਸਰੀ ਨਹੀਂ ਹੈ। ਇੱਥੋਂ ਦੇ ਲੋਕਾਂ ਨੂੰ ਇੱਕ ਪ੍ਰਾਈਵੇਟ ਡਾਕਟਰ `ਤੇ ਹੀ ਨਿਰਭਰ ਰਹਿਣਾ ਪੈਂਦਾ ਹੈ ਪਰ ਉਸ ਦੇ ਚਾਰਜਿਸ ਬਹੁਤ ਜਿ਼ਆਦਾ ਹਨ।

ਪਾਣੀ ਦੀ ਸਪਲਾਈ
ਭਾਵੇਂ ਨਵੇਂ ਟਿਊਬਵੈੱਲ ਨੇ ਸਥਾਨਕ ਨਿਵਾਸੀਆਂ ਦੀਆਂ ਪਾਣੀ ਨਾਲ ਸਬੰਧਤ ਬਹੁਤੀਆਂ ਸਮੱਸਿਆਵਾਂ ਦੂਰ ਕਰ ਦਿੱਤੀਆ ਹਲ ਪਰ ਵੀ ਸਥਾਨਕ ਨਿਵਾਸੀ ਕੋਈ ਪੱਕਾ ਹੱਲ ਚਾਹੁੰਦੇ ਹਨ। ਆਦਰਸ਼ ਨਗਰ ਦੇ ਨਿਵਾਸੀ ਬੀ.ਐੱਸ. ਸੰਧੂ ਨੇ ਦੱਸਿਆ ਕਿ ਟਿਊਬਵੈੱਲ ਲੱਗ ਜਾਣ ਨਾਲ ਹੀ ਮਸਲਾ ਹੱਲ ਨਹੀਂ ਹੋਣਾ। ਖਰੜ ਨੂੰ ਕਜੌਲੀ ਵਾਟਰ-ਵਰਕਸ ਤੋਂ ਵਾਧੂ ਪਾਣੀ ਚਾਹੀਦਾ ਹੈ; ਤਦ ਹੀ ਪਾਣੀ ਦੀ ਕਿੱਲਤ ਦਾ ਕੋਈ ਵਾਜਬ ਹੱਲ ਮਿਲ ਸਕੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kharar ward 9 is beautiful but stray animals and garbage