ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ਤੋਂ ਅਗ਼ਵਾ ਹੋਇਆ ਬੱਚਾ ਕਪੂਰਥਲਾ ਤੋਂ ਮਿਲਿਆ

ਮੋਗਾ ਤੋਂ ਅਗ਼ਵਾ ਹੋਇਆ ਬੱਚਾ ਕਪੂਰਥਲਾ ਤੋਂ ਮਿਲਿਆ

ਸੋਮਵਾਰ ਨੂੰ ਅਗ਼ਵਾ ਕੀਤੇ ਗਏ ਚਾਰ-ਸਾਲਾ ਲੜਕੇ ਫ਼ਰਮਾਨ ਮੁਹੰਮਦ ਨੂੰ ਮੋਗਾ ਪੁਲਿਸ ਨੇ ਬਚਾ ਲਿਆ ਹੈ ਤੇ ਇਸ ਮਾਮਲੇ `ਚ ਚਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਨੂੰ ਕਪੂਰਥਲਾ ਦੀ ਜ਼ੀਰਾ ਰੋਡ ਦੇ ਝੁੱਗੀਆਂ-ਝੌਂਪੜੀਆਂ ਵਾਲੇ ਇਲਾਕੇ ਤੋਂ ਅੱਜ ਵੀਰਵਾਰ ਨੂੰ ਬਰਾਮਦ ਕੀਤਾ ਗਿਆ। ਇਹ ਬੱਚਾ ਮੋਗਾ ਦੀ ਅਨਾਜ ਮੰਡੀ ਤੋਂ ਅਗ਼ਵਾ ਕੀਤਾ ਗਿਆ ਸੀ।


ਚਸ਼ਮਦੀਦ ਗਵਾਹਾਂ ਨੇ ਦੋਸ਼ ਲਾਇਆ ਸੀ ਕਿ ਕਾਰ ਵਿੱਚ ਬੈਠੀ ਇੱਕ ਔਰਤ ਨੇ ਚਾਕਲੇਟ ਦੇਣ ਦੇ ਪੱਜ ਬੱਚੇ ਨੂੰ ਆਪਣੇ ਕੋਲ ਸੱਦਿਆ ਸੀ। ਜਦੋਂ ਬੱਚਾ ਕੋਲ ਪੁੱਜਾ, ਤਾਂ ਉਸ ਔਰਤ ਨੇ ਉਸ ਬੱਚੇ ਨੂੰ ਜ਼ਬਰਦਸਤੀ ਕਾਰ ਅੰਦਰ ਬਿਠਾ ਕੇ ਕਾਰ ਉੱਥੋਂ ਭਜਾ ਲਈ ਸੀ। ਕਾਰ ਕੋਈ ਹੋਰ ਵਿਅਕਤੀ ਚਲਾ ਰਿਹਾਸੀ।


ਪੰਜ ਮੁਲਜ਼ਮਾਂ ਦੀ ਸ਼ਨਾਖ਼ਤ ਚਾਰਲਸ ਰਾਜ ਉਰਫ਼ ਨਿਤਿਨ, ਸੰਨੀ, ਪ੍ਰੀਤੀ, ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਮੋਗਾ ਤੇ ਕੁਲਵਿੰਦਰ ਕੌਰ ਵਾਸੀ ਕਪੂਰਥਲਾ ਵਜੋਂ ਹੋਈ ਹੈ। ਇਹ ਜਾਣਕਾਰੀ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਦਿੱਤੀ। ਦੋ ਮੁਲਜ਼ਮਾਂ ਨੇ ਫ਼ਰਮਾਨ ਨੂੰ ਦਿੱਲੀ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਇੱਕ ਕਾਰ ਰਾਹੀਂ ਸੋਮਵਾਰ ਨੂੰ ਅਗ਼ਵਾ ਕੀਤਾ ਸੀ।


ਪੁਲਿਸ ਨੇ ਅਗ਼ਵਾ ਦੀ ਇਸ ਵਾਰਦਾਤ ਲਈ ਵਰਤੀ ਹੌਂਡਾ ਅਮੇਜ਼ ਕਾਰ ਵੀ ਬਰਾਮਦ ਕਰ ਲਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kidnapped kid found in Kapurthala