ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ `ਚ ਜਿੱਤੇ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਦੇ ਕਈ ਨੇੜਲੇ ਰਿਸ਼ਤੇਦਾਰ

ਚੋਣਾਂ `ਚ ਜਿੱਤੇ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਦੇ ਕਈ ਨੇੜਲੇ ਰਿਸ਼ਤੇਦਾਰ

--  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਚੋਣ ਹਾਰੇ

 

ਪੰਜਾਬ ਦੀਆਂ ਹਾਲੀਆ ਜਿ਼ਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕੁਝ ਵਿਧਾਇਕਾਂ, ਸਾਬਕਾ ਮੰਤਰੀਆਂ ਦੇ ਪੁੱਤਰਾਂ, ਪੋਤਰੇ-ਪੋਤਰੀਆਂ ਤੇ ਜੀਵਨ ਸਾਥੀਆਂ ਲਈ ਵਰਦਾਨ ਬਣ ਕੇ ਆਈਆਂ ਕਿਉਂਕਿ ਮਾਲਵਾ ਪੱਟੀ `ਚ ਉਨ੍ਹਾਂ `ਚੋਂ ਬਹੁਤਿਆਂ ਨੇ ਐਤਕੀਂ ਪਹਿਲੀ ਵਾਰ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਹਨ।


ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ `ਚ ਭੁੱਚੋ ਤੋਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਪਤਨੀ ਪਰਮਜੀਤ ਕੌਰ ਨੇ ਕੋਟਭਾਈ ਜ਼ੋਨ ਤੋਂ 7,846 ਵੋਟਾਂ ਨਾਲ ਜਿ਼ਲ੍ਹਾ ਪ੍ਰੀਸ਼ਦ ਚੋਣ ਜਿੱਤ ਲਈ ਹੈ।


ਇੰਝ ਹੀ ਮਾਨਸਾ ਜਿ਼ਲ੍ਹੇ `ਚ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੇ ਪੁੱਤਰ ਬਿਕਰਮ ਮੋਫ਼ਰ ਨੇ ਅੱਕਾਂਵਾਲੀ ਜ਼ੋਨ ਤੋਂ ਚੋਣ ਜਿੱਤੀ। ਬਿਕਰਮ ਦਰਅਸਲ ਕਾਂਗਰਸੀ ਐੱਮਪੀ ਰਵਨੀਤ ਸਿੰਘ ਬਿੱਟੂ ਦੇ ਵੀ ਨੇੜਲੇ ਰਿਸ਼ਤੇਦਾਰ ਹਨ ਅਤੇ ੳਹ ਚੇਅਰਮੈਨ ਦੇ ਅਹੁਦੇ ਲਈ ਮਜ਼ਬੂਤ ਉਮੀਦਵਾਰ ਬਣ ਗਏ ਹਨ।


ਸ੍ਰੀ ਬਿਕਰਮ ਮੋਫ਼ਰ ਨੇ ਕਿਹਾ,‘ਮੈਂ ਲੋਕਾਂ ਦਾ ਧੰਨਵਾਦੀ ਹਾਂ ਕਿਉਂਕਿ ਸੂਬੇ `ਚ ਸਭ ਤੋਂ ਵੱਧ ਵੋਟਾਂ ਸਾਡੇ ਜਿ਼ਲ੍ਹੇ `ਚ ਹੀ ਪਈਆਂ ਹਨ ਤੇ ਕੋਈ ਹਿੰਸਕ ਘਟਨਾ ਵੀ ਨਹੀਂ ਵਾਪਰੀ। ਮੇਰੇ ਇਲਾਕੇ ਦੇ ਲੋਕ ਮੈਨੂੰ ਚੇਅਰਪਰਸਨ ਵੇਖਣਾ ਚਾਹੁੰਦੇ ਹਨ ਪਰ ਅੰਤਿਮ ਫ਼ੈਸਲਾ ਪਾਰਟੀ ਹਾਈ ਕਮਾਂਡ ਵੱਲੋਂ ਹੀ ਲਿਆ ਜਾਵੇਗਾ।`


ਫ਼ਾਜਿ਼ਲਕਾ ਜਿ਼ਲ੍ਹੇ ਤੋਂ ਸਿਧਾਰਥ ਰਿਣਵਾ ਤੇ ਹਰਪ੍ਰੀਤ ਸਿੰਘ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਜਿੱਤੇ ਹਨ ਤੇ ਇਹ ਦੋਵੇਂ ਸਾਬਕਾ ਮੰਤਰੀਆਂ ਕ੍ਰਮਵਾਰ ਮਹਿੰਦਰ ਰਿਣਵਾ ਅਤੇ ਹੰਸ ਰਾਜ ਜੋਸਨ ਦੇ ਪੁੱਤਰ ਹਨ।


ਮਾਨਸਾ ਜਿ਼ਲ੍ਹੇ `ਚ ਦੋ ਸਾਬਕਾ ਮੰਤਰੀਆਂ ਦੇ ਪੋਤਰੇ, ਇੱਕ ਵਿਧਾਇਕ ਦਾ ਪੁੱਤਰ ਤੇ ਇੱਕ ਸੰਸਦ ਮੈਂਬਰ ਦੀ ਧੀ ਜਿਲ਼੍ਹਾ ਪ੍ਰੀਸ਼ਦ ਚੇਅਰਮੈਨ ਦੇ ਅਹੁਦੇ ਲਈ ਦਾਅਵੇਦਾਰ ਹਨ।


ਸਾਬਕਾ ਮੰਤਰੀ ਸ਼ੇਰ ਸਿੰਘ ਗੱਗੋਵਾਲ ਦੇ ਪੋਤਰੇ ਅਰਸ਼ਦੀਪ ਸਿੰਘ ਮਾਈਕਲ ਗਗੋਵਾਲ ਨੇ ਅਕਲੀਆ ਜ਼ੋਨ ਤੋਂ ਜਿ਼ਲ੍ਹਾ ਪ੍ਰੀਸ਼ਦ ਚੋਣ ਜਿੱਤੀ ਹੈ। ਸਾਬਕਾ ਕਾਂਗਰਸੀ ਮੰਤਰੀ ਬਲਦੇਵ ਖਿਆਲਾ ਦੇ ਪੋਤਰੇ ਬਬਲਜੀਤ ਖਿਆਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਭੈਣੀਬਾਘਾ ਜ਼ੋਨ `ਚ ਹਰਾਇਆ ਹੈ।


ਸਾਬਕਾ ਸੰਸਦ ਮੈਂਬਰ ਹਾਕਮ ਸਿੰਘ ਮੀਂਆਂ ਦੀ ਪੋਤਰੀ ਜਸਪਿੰਦਰ ਕੌਰ ਨੇ ਵੀ ਜਿ਼ਲ੍ਹਾ ਪ੍ਰੀਸ਼ਦ ਚੋਣ ਜਿੱਤ ਲਈ ਹੈ।


ਫਿ਼ਰੋਜ਼ਪੁਰ ਜਿ਼ਲ੍ਹੇ `ਚ ਕਾਂਗਰਸੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਲਾਡੀ ਗਹਿਰੀ ਨੇ ਚੋਣ ਜਿੱਤ ਲਈ ਹੈ ਤੇ ਇਸ ਵੇਲੇ ਉਹ ਜਿ਼ਲ੍ਹਾ ਪ੍ਰੀਸ਼ਦ ਚੇਅਰਮੈਨ ਦੇ ਅਹੁਦੇ ਦੀ ਦੌੜ ਵਿੱਚ ਹਨ।

ਚੋਣਾਂ `ਚ ਜਿੱਤੇ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਦੇ ਕਈ ਨੇੜਲੇ ਰਿਸ਼ਤੇਦਾਰ


ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਸਾਬਕਾ ਅਕਾਲੀ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦੇ ਪੋਤਰੇ ਸੁਖਪ੍ਰੀਤ ਸਿੰਘ ਮਰਾੜ ਨੇ ਮਰਾੜ ਜ਼ੋਨ `ਚ ਪੰਚਾਇ ਸੰਮਤੀ ਚੋਣ ਜਿੱਤੀ ਹੈ; ਉਨ੍ਹਾਂ ਕਾਂਗਰਸ ਦੀ ਟਿਕਟ `ਤੇ ਇਹ ਚੋਣ ਜਿੱਤੀ ਹੈ ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਨੂੰ 1,150 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਇੱਥੇ ਵਰਨਣਯੋਗ ਹੈ ਕਿ ਸ੍ਰੀ ਸੁਖਦਰਸ਼ਨ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ `ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਚੋਣ ਜਿੱਤੇ ਸਨ।


ਸ੍ਰੀ ਅਕਾਲ ਤਖ਼ਤ ਸਾਹਿਬ ਜੱਥੇਦਾਰ ਦੇ ਪੁੱਤਰ ਦੀ ਹੋਈ ਹਾਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਮਨਜਿੰਦਰ ਸਿੰਘ ਬਿੱਟੂ ਉਡੇਕਰਨਾਂ ਜ਼ੋਨ ਤੋਂ ਜਿ਼ਲ੍ਹਾ ਪ੍ਰੀਸ਼ਦ ਚੋਣ 1,591 ਵੋਟਾਂ ਨਾਲ ਹਾਰ ਗਏ ਹਨ।


ਇਸ ਤੋਂ ਇਲਾਵਾ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਦੇ ਪੀਏ ਨਸੀਬ ਸਿੰਘ ਸੰਧੂ ਜਿ਼ਲ੍ਹਾ ਪ੍ਰੀਸ਼ਦ ਚੋਣ ਹਾਰ ਗਏ ਹਨ।   

ਚੋਣਾਂ `ਚ ਜਿੱਤੇ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਦੇ ਕਈ ਨੇੜਲੇ ਰਿਸ਼ਤੇਦਾਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kin of MLAs ex ministers make poll debut with victory