ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹੀਆਂ ਦੀਆਂ ਆਸਾਂ ’ਤੇ ਪੂਰੀ ਤਰ੍ਹਾਂ ਖਰੇ ਨਹੀਂ ਉੱਤਰ ਸਕੇ ਕਿਰਨ ਖੇਰ

ਚੰਡੀਗੜ੍ਹੀਆਂ ਦੀਆਂ ਆਸਾਂ ’ਤੇ ਪੂਰੀ ਤਰ੍ਹਾਂ ਖਰੇ ਨਹੀਂ ਉੱਤਰ ਸਕੇ ਕਿਰਨ ਖੇਰ

ਤੁਹਾਡੇ ਐੱਮਪੀ ਦਾ ਰਿਪੋਰਟ ਕਾਰਡ – 7

 

ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਕਿਰਨ ਖੇਰ ਐੱਮਪੀ ਹਨ। ਬਾਲੀਵੁੱਡ ਦੀ ਅਦਾਕਾਰਾ ਹੋਣ ਕਾਰਨ ਕਿਰਨ ਖੇਰ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਵੱਧ ਹੈ। ਚੰਡੀਗੜ੍ਹ ਆਜ਼ਾਦ ਭਾਰਤ ਦਾ ਸਭ ਤੋਂ ਪਹਿਲਾ ਯੋਜਨਾਬੱਧ ਨਗਰ ਹੈ। ਚੰਡੀਗੜ੍ਹ ਨੂੰ ਪਹਿਲਾ ਐੰਮਪੀ ਸਾਲ 1966 ਵਿੱਚ ਮਿਲਿਆ ਸੀ। ਕਿਰਨ ਖੇਰ ਨੇ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਨੂੰ 69,642 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

 

 

66 ਸਾਲਾ ਪੋਸਟ–ਗ੍ਰੈਜੂਏਟ ਕਿਰਨ ਖੇਰ ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਅਨੁਪਮ ਖੇਰ ਦੀ ਪਤਨੀ ਹਨ। ਉਨ੍ਹਾਂ ਦੀ ਜੇ ਸਭ ਤੋਂ ਵੱਡੀ ਪ੍ਰਾਪਤੀ ਦਾ ਜ਼ਿਕਰ ਕਰਨਾ ਹੋਵੇ, ਤਾਂ ਉਹ ਇਹੋ ਹੈ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਜ਼ਰੂਰਤ ਮੁਤਾਬਕ ਤਬਦੀਲੀਆਂ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਤੋਂ ਇਲਾਵਾ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਆਸਾਮੀਆਂ ਲਈ ਉਮਰ ਦੀ 18 ਸਾਲ ਤੋਂ 25 ਸਾਲ ਤੱਕ ਦੀ ਸ਼ਰਤ ਵਿੱਚ ਕੁਝ ਛੋਟ ਦਿਵਾ ਕੇ ਇਸ ਨੂੰ 18 ਤੋਂ 37 ਸਾਲ ਤੱਕ ਕਰਵਾਇਆ। ਸ੍ਰੀਮਤੀ ਕਿਰਨ ਖੇਰ ਨੇ ਬੁਢਾਪਾ ਪੈਨਸ਼ਨ ਤੇ ਦਿਵਯਾਂਗਾਂ ਨੂੰ ਮਿਲਣ ਵਾਲੀ ਪੈਨਸ਼ਨ ਵਿੱਚ ਵੀ ਵਾਧਾ ਕਰਵਾਇਆ ਹੈ।

 

 

ਸ੍ਰੀਮਤੀ ਕਿਰਨ ਖੇਰ ਨੇ ਲੋਕ ਸਭਾ ’ਚ 38 ਬਹਿਸਾਂ ਵਿੱਚ ਹਿੱਸਾ ਲਿਆ ਤੇ ਉਨ੍ਹਾਂ ਨੇ ਵਾਤਾਵਰਨ, ਜੰਗਲਾਤ, ਉਦਯੋਗ, ਪੀਣ ਵਾਲੇ ਪਾਣੀ ਤੇ ਮਕਾਨ ਉਸਾਰੀ ਨਾਲ ਸਬੰਧਤ ਚੰਡੀਗੜ੍ਹ ਦੇ ਮੁੱਦੇ ਉਠਾਏ। ਪਰ ਇਸ ਦੇ ਬਾਵਜੂਦ ਉਹ ਇਸ ਖ਼ੂਬਸੂਰਤ ਸ਼ਹਿਰ ਵਿੱਚ ਆਵਾਜਾਈ ਦੀ ਨਿੱਤ ਵਧਦੀ ਜਾ ਰਹੀ ਸਮੱਸਿਆ ਦਾ ਕੋਈ ਵਾਜਬ ਹੱਲ ਲੱਭਣ ਤੋਂ ਨਾਕਾਮ ਰਹੇ ਹਨ। ਉਂਝ ਤਾਂ ਸ੍ਰੀਮਤੀ ਖੇਰ ਨੇ ਕਈ ਵਾਅਦੇ ਕੀਤੇ ਸਨ ਪਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਉਹ ਜ਼ਿਆਦਾਤਰ ਵਾਅਦੇ ਵਫ਼ਾ ਨਹੀਂ ਕਰਵਾ ਸਕੇ।

 

 

ਜਦੋਂ ਕਿਰਨ ਖੇਰ ਨੇ ਬਾਲੀਵੁੱਡ ਦੀ ਅਦਾਕਾਰੀ ’ਚੋਂ ਸਮਾਂ ਕੱਢ ਕੇ ਸਿਆਸਤ ਵਿੱਚ ਪੈਰ ਧਰਿਆ ਸੀ, ਤਦ ਸਭ ਨੂੰ ਲੱਗਾ ਸੀ ਕਿ ਹੁਣ ਉਹ ਐੱਮਪੀ ਬਣ ਕੇ ਚੰਡੀਗੜ੍ਹ ਨੂੰ ਨਵੇਂ ਸਿਖ਼ਰਾਂ ਉੱਤੇ ਲੈ ਜਾਣਗੇ। ਪਰ ਉਨ੍ਹਾਂ ਨੂੰ ਆਉਂਦਿਆਂ ਹੀ ਭਾਜਪਾ ਦੀ ਅੰਦਰੂਨੀ ਧੜੇਬੰਦੀ ਦਾ ਸਾਹਮਣਾ ਕਰਨਾ ਪਿਆ ਸੀ। ਸ੍ਰੀਮਤੀ ਖੇਰ ਨੂੰ ਕਦੇ ਵੀ ਸਾਬਕਾ ਐੱਮਪੀ ਸੱਤਪਾਲ ਜੈਨ ਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਤੋਂ ਬਹੁਤੀ ਹਮਾਇਤ ਨਹੀਂ ਮਿਲ ਸਕੀ।  ਉਂਝ ਸ੍ਰੀ ਜੈਨ ਨੇ ਸ੍ਰੀਮਤੀ ਕਿਰਨ ਖੇਰ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪਿਛਲੇ ਕੁਝ ਦਹਾਕਿਆਂ ਦੌਰਾਨ ਪ੍ਰਸਿੱਧ ਸ਼ਖ਼ਸੀਅਤਾਂ ਜਿੰਨਾ ਕੁ ਸਦਨ ਵਿੱਚ ਜਾਂਦੀਆਂ ਹਨ, ਉਨ੍ਹਾਂ ਦੇ ਮੁਕਾਬਲੇ ਚੰਡੀਗੜ੍ਹ ਦੇ ਐੱਮਪੀ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ।

 

 

ਕਿਰਨ ਖੇਰ ਹੁਣ ਦੂਜੀ ਵਾਰ ਵੀ ਚੰਡੀਗੜ੍ਹ ਤੋਂ ਹੀ ਭਾਜਪਾ ਦੀ ਟਿਕਟ ਉੱਤੇ ਚੋਣ ਲੜਨਾ ਚਾਹ ਰਹੇ ਹਨ। ਪਰ ਐਤਕੀਂ ਸੱਤਪਾਲ ਜੈਨ ਤੇ ਸ੍ਰੀ ਟੰਡਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਾਜਪਾ ਆਗੂ ਟਿਕਟ ਦੀ ਦੌੜ ਵਿੱਚ ਸ਼ਾਮਲ ਹਨ।

 

 

ਵਿਰੋਧੀ ਧਿਰ ਦਾ ਕਹਿਣਾ ਹੈ ਕਿ ਕਿਰਨ ਖੇਰ ਚੰਡੀਗੜ੍ਹ ਨਗਰ ਨਿਗਮ ਨੂੰ ਵਿੱਤੀ ਸੰਕਟ ਵਿੱਚੋਂ ਬਾਹਰ ਨਹੀਂ ਕੱਢ ਸਕੇ। ਉਨ੍ਹਾਂ ਨੇ ਤਿੰਨ ਪਿੰਡ ਸਾਰੰਗਪੁਰ, ਰਾਏਪੁਰ ਕਲਾਂ ਤੇ ਮੱਖਣ ਮਾਜਰਾ ਨੂੰ ਅਪਣਾਇਆ ਸੀ ਪਰ ਲਾਭ ਸਿਰਫ਼ ਸਾਰੰਗਪੁਰ ਨੂੰ ਹੀ ਹੋ ਸਕਿਆ ਹੈ। ਇਸ ਤੋਂ ਇਲਾਵਾ ਕਿਰਨ ਖੇਰ ਹੁਰਾਂ ਨੇ ਚੰਡੀਗੜ੍ਹ ਸਰਵਿਸ ਸਿਲੈਕਸ਼ਨ ਬੋਰਡ ਕਾਇਮ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਉਸ ਮਾਮਲੇ ਵਿੱਚ ਵੀ ਕੁਝ ਨਹੀਂ ਕੀਤਾ ਗਿਆ।

 

 

ਜਦੋਂ ਕਿਰਨ ਖੇਰ ਹੁਰਾਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੰਡੀਗੜ੍ਹ ਵਿੱਚ 73 ਵੱਡੇ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਉਹ ਡੱਡੂ ਮਾਜਰਾ ਡਪਿੰਗ ਗ੍ਰਾਊਂਡ ਦਾ ਵੀ ਹੱਲ ਕਰਨਾ ਚਾਹ ਰਹੇ ਹਨ ਤੇ ਆਸ ਹੈ ਛੇਤੀ ਹੀ ਹੱਲ ਕਰ ਲੈਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kiron Kher could not fulfill the promises in Chandigarh