ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਾਣੋ ਕਪੂਰਥਲਾ ਦੇ ਮਹਿਲ ’ਚ ਬਣੇ ਇਸ ਮਾਣਮੱਤੇ ਸੈਨਿਕ ਸਕੂਲ ਬਾਰੇ

​​​​​​​ਜਾਣੋ ਕਪੂਰਥਲਾ ਦੇ ਮਹਿਲ ’ਚ ਬਣੇ ਇਸ ਮਾਣਮੱਤੇ ਸੈਨਿਕ ਸਕੂਲ ਬਾਰੇ

ਇਹ ਤਸਵੀਰ ਕਪੂਰਥਲਾ ਦੇ ਸਾਬਕਾ ਮਹਾਰਾਜਾ ਦੇ ਜਗਤਜੀਤ ਮਹਿਲ ਦੀ ਹੈ। ਇਸ ਮਹਿਲ ਦਾ ਪੂਰਾ ਇਲਾਕਾ 250 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਇੱਥੇ ਸਿੱਖਿਆ ਹਾਸਲ ਕਰਨ ਵਾਲੇ 700 ਵਿਦਿਆਰਥੀ ਬਾਅਦ ’ਚ ਨੈਸ਼ਨਲ ਡਿਫ਼ੈਂਸ ਅਕੈਡਮੀ (NDA) ਰਾਹੀਂ ਉੱਚ ਫ਼ੌਜੀ ਅਧਿਕਾਰੀ ਬਣ ਚੁੱਕੇ ਹਨ।

 

 

ਕਪੂਰਥਲਾ ਦੇ ਇਸ ਸੈਨਿਕ ਸਕੂਲ ਦਾ ਉਦਘਾਟਨ 8 ਜੁਲਾਈ, 1961 ਨੂੰ ਉਦੋਂ ਦੇ ਰੱਖਿਆ ਮੰਤਰੀ ਵੀ.ਕੇ. ਕ੍ਰਿਸ਼ਨਾ ਮੈਨਨ ਨੇ ਕੀਤਾ ਸੀ। ਇਹ ਸਕੂਲ ਸੈਂਟਰਲ ਬੋਰਡ ਆੱਫ਼ ਸੈਕੰਡਰੀ ਐਜੂਕੇਸ਼ਨ (CBSE) – ਨਵੀਂ ਦਿੱਲੀ ਨਾਲ ਸਬੰਧਤ ਹੈ। ਇਹ ਦੇਸ਼ ਦਾ ਇੱਕੋ–ਇੱਕ ਅਜਿਹਾ ਸੈਨਿਕ ਸਕੂਲ ਹੈ, ਜਿਸ ਨੂੰ ਹਰੇਕ 10 ਸਾਲਾਂ ਬਾਅਦ ਰੱਖਿਆ ਮੰਤਰੀ ਦੀ ਟਰਾਫ਼ੀ ਮਿਲਦੀ ਹੈ।

 

 

ਇਸ ਸਕੂਲ ਦੇ ਪਹਿਲੇ ਵਿਦਿਆਰਥੀ ਬ੍ਰਿਗੇਡੀਅਰ ਐੱਮਪੀਐੱਸ ਬਾਜਵਾ (ਰੋਲ ਨੰਬਰ 001) ਨੇ ਦੱਸਿਆ ਕਿ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਆਪਣੇ ਕਾਰਜਕਾਲ ਦੌਰਾਨ ਦੋ ਸੈਨਿਕ ਸਕੂਲ ਆਪਣੇ ਸੂਬੇ ’ਚ ਲਿਆਏ ਸਨ। ਇੱਕ ਕਪੂਰਥਲਾ ਤੇ ਦੂਜਾ ਕੁੰਜਪੁਰਾ। ਕੁੰਜਪੁਰਾ ਇਸ ਵੇਲੇ ਹਰਿਆਣਾ ਸੂਬੇ ਦੇ ਕਰਨਾਲ ਜ਼ਿਲ੍ਹੇ ਵਿੱਚ ਪੈਂਦਾ ਹੈ। ਉਦੋਂ ਦਰਅਸਲ ਅਣਵੰਡਿਆ ਪੰਜਾਬ ਸੀ।

 

 

ਸਕੂਲ ਵਿੱਚ ਗਣਿਤ ਦੇ ਅਧਿਆਪਕ ਮਲਕਇੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸ੍ਰੀ ਪ੍ਰਤਾਪ ਸਿੰਘ ਕੈਰੋਂ ਅਸਲ ਵਿੱਚ ਹਥਿਆਰਬੰਦ ਫ਼ੌਜਾਂ ਦੇ ਆਫ਼ੀਸਰ ਕਾਡਰ ਵਿੱਚੋਂ ਦਿਹਾਤੀ–ਸ਼ਹਿਰੀ ਪਾੜਾ ਖ਼ਤਮ ਕਰਨਾ ਚਾਹੁੰਦੇ ਸਨ।

 

 

ਇਹ ਸੰਸਥਾਨ ਗ਼ਰੀਬ ਪਿਛੋਕੜ ਵਾਲੇ ਲੋਕਾਂ ਨੂੰ ਹਥਿਆਰਬੰਦ ਫ਼ੌਜਾਂ ਵਿੱਚ ਭਰਤੀ ਲਈ ਯੋਗ ਬਣਾਉ਼ਦਾ ਰਿਹਾ ਹੈ। ਸ੍ਰੀ ਬਾਜਵਾ 1992 ’ਚ ਇੱਕ ਅਧਿਆਪਕ ਵਜੋਂ ਇਸ ਸਕੂਲ ਨਾਲ ਆ ਕੇ ਜੁੜੇ ਸਨ। ਉਨ੍ਹਾਂ ਦੀ ਧੀ ਫ਼ਲਾਈਂਗ ਆਫ਼ੀਸਰ ਸਿਮਰਨ ਕੌਰ ਇਸ ਸਕੂਲ ਦੀ ਪਹਿਲੀ ਕੁੜੀ ਹੈ, ਜਿਸ ਨੂੰ ਪਿਛਲੇ ਸਾਲ ਰੱਖਿਆ ਸੇਵਾਵਾਂ ਵਿੱਚ ਭਰਤੀ ਕੀਤਾ ਗਿਆ ਹੈ।

 

 

ਕਪੂਰਥਲਾ ਦੇ ਇਸ ਸੈਨਿਕ ਸਕੂਲ ’ਚ ਪਿਛਲੇ 37 ਸਾਲਾਂ ਤੋਂ ਸੇਵਾ ਨਿਭਾ ਰਹੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਜੀਐੱਸ ਧਾਲੀਵਾਲ ਨੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀਆਂ ਵਿੱਚ ਸਦਾ ਲਈ ਬਹੁਤ ਮਜ਼ਬੂਤ ਆਪਸੀ ਤਾਲਮੇਲ ਬਣ ਜਾਂਦਾ ਹੈ। ਉਨ੍ਹਾਂ ਬੜੇ ਮਾਣ ਨਾਲਦੱਸਿਆ ਕਿ ਉੱਤਰੀ ਕਮਾਂਡ ਦੇ ਜਨਰਲ ਆਫ਼ੀਸਰ–ਇਨ–ਕਮਾਂਡਿੰਗ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਵੀ ਉਨ੍ਹਾਂ ਦੇ ਵਿਦਿਆਰਥੀ ਰਹਿ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know about Kapurthala s prestigious Sainik School