ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਸਪੋਰਟ ਬਣਵਾਉਣ ਬਾਰੇ ਜਾਣੋ ਇਹ ਸਾਰੀਆਂ ਜ਼ਰੂਰੀ ਨਵੀਂਆਂ ਗੱਲਾਂ

ਪਾਸਪੋਰਟ ਬਣਵਾਉਣ ਬਾਰੇ ਜਾਣੋ ਇਹ ਸਾਰੀਆਂ ਜ਼ਰੂਰੀ ਨਵੀਂਆਂ ਗੱਲਾਂ,

ਪਹਿਲਾਂ ਦੇ ਮੁਕਾਬਲੇ ਭਾਰਤ `ਚ ਪਾਸਪੋਰਟ ਬਣਵਾਉਣਾ ਹੁਣ ਬਹੁਤ ਸੁਖਾਲ਼ਾ ਹੋ ਗਿਆ ਹੈ।


ਪਾਸਪੋਰਟ ਬਣਵਾਉਣ ਲਈ ਅਰਜ਼ੀ ਕਿੱਥੇ ਦੇਈਏ?
ਤੁਸੀਂ ਹੁਣ ਆਪਣਾ ਪਾਸਪੋਰਟ ਬਣਵਾਉਣ ਲਈ ਭਾਰਤ `ਚ ਰਹਿੰਦੇ ਹੋਏ ਕਿਤੋਂ ਵੀ ਆਪਣੀ ਅਰਜ਼ੀ ਦੇ ਸਕਦੇ ਹੋ। ਸਭ ਤੋਂ ਪਹਿਲਾਂ ਆਪਦੇ ਲਾਗਲੇ ਖੇਤਰੀ ਪਾਸਪੋਰਟ ਦਫ਼ਤਰ (ਆਰਪੀਓ) ਤੇ ਪਾਸਪੋਰਟ ਸੇਵਾ ਕੇਂਦਰ ਨੂੰ ਚੁਣੋ, ਜਿੱਥੇ ਤੁਸੀਂ ਆਪਣੀ ਅਰਜ਼ੀ ਜਮ੍ਹਾ ਕਰਵਾਉਣੀ ਹੋਵੇ, ਤੁਸੀਂ ਆਪਣੇ ਫ਼ਾਰਮ `ਚ ਆਪਣਾ ਰਿਹਾਇਸ਼ੀ ਪਤਾ ਭਾਵੇਂ ਕਿਸੇ ਵੀ ਥਾਂ ਦਾ ਭਰਨਾ ਹੋਵੇ ਤੇ ਤੁਹਾਡਾ ਜੱਦੀ ਰਿਹਾਇਸ਼ੀ ਥਾਂ ਉਸ ਪਾਸਪੋਰਟ ਸੇਵਾ ਕੇਂਦਰ ਤੇ ਪਾਸਪੋਰਟ ਸੇਵਾ ਕੇਂਦਰ ਦੇ ਅਧਿਕਾਰ-ਖੇਤਰ `ਚ ਆਉਂਦਾ ਹੋਵੇ ਭਾਵੇਂ ਨਾ। ਪੁਲਿਸ ਵੈਰੀਫਿ਼ਕੇਸ਼ਨ, ਜੇ ਜ਼ਰੂਰੀ  ਹੋਈ, ਤਾਂ ਉਹ ਤੁਹਾਡੇ ਅਸਥਾਈ/ਆਰਜ਼ੀ ਪਤੇ ਤੋਂ ਵੀ ਹੋ ਜਾਵੇਗੀ।


ਇਕੱਲੀ ਮਾਂ ਜਾਂ ਇਕੱਲਾ ਪਿਤਾ ਆਪਣੇ ਬੱਚਿਆਂ ਲਈ ਅਰਜ਼ੀ ਕਿਵੇਂ ਦੇ ਸਕਦਾ ਹੈ?
ਪਾਸਪੋਰਟ ਬਣਵਾਉਣ ਲਈ ਮਾਂ ਤੇ ਪਿਓ ਦੋਵਾਂ ਇਕੱਠਿਆਂ ਦੀ ਸਹਿਮਤੀ ਜਾਂ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੈ। ਹੁਣ ਇਕੱਲਾ ਪਿਤਾ ਜਾਂ ਇਕੱਲੀ ਮਾਂ ਜਾਂ ਕਾਨੂੰਨੀ ਸਰਪ੍ਰਸਤ ਵੀ ਆਪਣੇ ਬੱਚੇ ਦੇ ਪਾਸਪੋਰਟ ਲਈ ਆਨਲਾਈਨ ਫ਼ਾਰਮ ਭਰ ਸਕਦਾ ਹੈ।


ਤਲਾਕਸ਼ੁਦਾ ਜਾਂ ਵੱਖਰੇ ਰਹਿ ਰਹੇ ਵਿਅਕਤੀ ਆਪਣੇ ਸਾਬਕਾ ਜੀਵਨ-ਸਾਥੀ ਦਾ ਨਾਂਅ ਭਰ ਸਕਦੇ ਹਨ ਤੇ ਉਨ੍ਹਾਂ ਨੂੰ ਨਾਲ ਤਲਾਕ ਦਾ ਕੋਈ ਅਦਾਲਤੀ ਦਸਤਾਵੇਜ਼ ਜਾਂ ਫ਼ੈਸਲਾ ਲਾਉਣ ਦੀ ਜ਼ਰੁਰਤ ਨਹੀਂ ਹੈ।


ਮੁਤਬੰਨੇ/ਗੋਦ ਲਏ, ਯਤੀਮ ਜਾਂ ਬਿਨਾ ਵਿਆਹੁਤਾ-ਸਬੰਧ ਦੇ ਪੈਦਾ ਹੋਏ ਬੱਚਿਆਂ ਲਈ ਕੀ ਵਿਵਸਥਾ ਹੈ?
ਮੁਤਬੰਨੇ/ਗੋਦ ਲਏ ਹੋਏ ਬੱਚਿਆਂ ਨੂੰ ਸਿਰਫ਼ ਇੱਕ ਸਾਫ਼ ਕਾਗਜ਼ `ਤੇ ਆਪਣੀ ਇਸ ਸਥਿਤੀ ਬਾਰੇ ਘੋਸ਼ਣਾ ਕਰਨੀ ਹੋਵੇਗੀ। ਬਿਨਾ ਕਿਸੇ ਵਿਆਹੁਤਾ-ਸਬੰਧ ਦੇ ਪੈਦਾ ਹੋਏ ਬੱਚੇ ਨੂੰ ਸਿਰਫ਼ ਇਹ ਬਿਆਨ ਦੇਣਾ ਹੋਵੇਗਾ ਕਿ ਦੂਰ ਰਹਿੰਦੀ ਮਾਂ ਜਾਂ ਪਿਤਾ ਨੇ ਪਾਸਪੋਰਟ ਲਈ ਮਨਜ਼ੂਰੀ ਨਹੀਂ ਦਿੱਤੀ।


ਯਤੀਮ ਬੱਚਿਆਂ ਨੂੰ ਆਪਣੀ ਜਨਮ ਮਿਤੀ ਦਾ ਸਬੂਤ ਦੇਣ ਦੀ ਕੋਈ ਲੋਡ ਨਹੀਂ ਹੈ। ਉਨ੍ਹਾਂ ਨੂੰ ਯਤੀਮਖਾਨੇ ਦੇ ਮੁਖੀ ਜਾਂ ਚਾਈਲਡ ਕੇਅਰ ਹੋਮ ਦੇ ਮੁਖੀ ਤੋਂ ਅਧਿਕਾਰਤ ਲੈਟਰ-ਹੈੱਡ/ਪੈਡ `ਤੇ ਆਪਣੀ ਜਨਮ-ਮਿਤੀ ਦੀ ਲਿਖਤੀ ਤਸਦੀਕ ਲੈਣੀ ਹੋਵੇਗੀ - ਪਾਸਪੋਰਟ ਲਈ ਅਰਜ਼ੀ ਦੇਣ ਵਾਸਤੇ ਹੁਣ ਇੰਨਾ ਕਾਫ਼ੀ ਹੈ।


ਕੀ ਇਹ ਸਭ ਦਸਤਾਵੇਜ਼ ਤਸਦੀਕ ਕਰਵਾਉਣੇ ਹੋਣਗੇ?
ਨਹੀਂ, ਬਿਨੈਕਾਰ ਇੱਕ ਖ਼ਾਲੀ ਕਾਗਜ਼ `ਤੇ ਸਵੈ-ਘੋਸ਼ਣਾ ਦੇ ਰੂਪ ਵਿੱਚ ਸਾਰੇ ਪੂਰਕ ਦਸਤਾਵੇਜ਼ ਜਮ੍ਹਾ ਕਰਵਾ ਸਕਦੇ ਹਨ। ਇਹ ਸਭ ਕਿਸੇ ਗਜ਼ਟਿਡ ਅਧਿਕਾਰੀ ਤੋਂ ਤਸਦੀਕ ਕਰਵਾਉਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਕੋਈ ਹਲਫ਼ੀਆ ਬਿਆਨ ਦੇਣ ਦੀ ਜ਼ਰੂਰਤ ਹੈ।


ਬਜ਼ੁਰਗਾਂ ਤੇ ਬੱਚਿਆਂ ਲਈ ਐੱਫ਼-ਟੋਕਨਾਂ ਦੀ ਰਾਹਤ ਕਿਹੜੀ ਹੈ?
ਚੰਡੀਗੜ੍ਹ ਸਥਿਤ ਖੇਤਰੀ ਪਾਾਸਪੋਰਟ ਦਫ਼ਤਰ ਨੇ ਬਿਨੈਕਾਰਾਂ ਦੇ ਚਾਰ ਵਰਗਾਂ: 1. ਛੇ ਸਾਲ ਤੋਂ ਘੱਟ ਉਮਰ ਦੇ ਬੱਚੇ; 2. ਉਨ੍ਹਾਂ ਦੇ ਮਾਪੇ; 3. ਸੀਨੀਅਰ ਸਿਟੀਜ਼ਨ ਭਾਵ ਬਜ਼ੁਰਗ ਨਾਗਰਿਕ ਅਤੇ 4. ਸਰੀਰਕ ਤੌਰ `ਤੇ ਅੰਗਹੀਣ ਲਈ ਐੱਫ਼-ਟੋਕਨ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਲਈ ਆਨਲਾਈਨ ਸਮਾਂ ਲੈਣਾ ਹੋਵੇਗਾ (ਅਪਾਇੰਟਮੈਂਟ ਲੈਣੀ ਹੋਵੇਗੀ) ਪਰ ਉਨ੍ਹਾਂ ਨੂੰ ਕਤਾਰ ਵਿੱਚ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।


ਕੀ ਵਿਅਕਤੀ ਨੂੰ ਪੁਲਿਸ ਵੈਰੀਫਿ਼ਕੇਸ਼ਨ ਤੋਂ ਕੋਈ ਰਾਹਤ ਮਿਲੀ ਹੈ?
ਪੁਲਿਸ ਵੈਰੀਫਿ਼ਕੇਸ਼ਨ ਹੁਣ ਸਿਰਫ਼ ਉਨ੍ਹਾਂ ਵਿਅਕਤੀਆਂ ਦੀ ਹੋਵੇਗੀ, ਜਿਨ੍ਹਾਂ ਦਾ ਪਹਿਲਾਂ ਕੋਈ ਅਪਰਾਧਕ ਰਿਕਾਰਡ ਰਿਹਾ ਹੈ। ਜਿਸ ਤੋਂ ਮਤਲਬ ਹੈ ਕਿ ਪਹਿਲਾਂ ਬਿਨੈਕਾਰ ਦੇ ਘਰ ਕਿਸੇ ਅਧਿਕਾਰਤ ਪੁਲਿਸ ਅਧਿਕਾਰੀ/ਮੁਲਾਜ਼ਮ ਨੇ ਕਦੇ ਕੋਈ ਗੇੜਾ ਨਾ ਮਾਰਿਆ ਹੋਵੇ।


ਕੀ ਤਤਕਾਲ ਪਾਸਪੋਰਟ ਲਈ ਅਧਿਕਾਰੀ ਦੀ ਸਿਫ਼ਾਰਸ਼ ਦੀ ਜ਼ਰੂਰਤ ਹੈ?
ਵਿਦੇਸ਼ ਮੰਤਰਾਲੇ ਨੇ ਹੁਣ ਅੰਤਿਕਾ-ਐੱਫ਼ ਦੀ ਕਾਨੂੰਨੀ ਤੌਰ `ਤੇ ਲਾਜ਼ਮੀ ਸ਼ਰਤ ਖ਼ਤਮ ਕਰ ਦਿੱਤੀ ਹੈ; ਜਿਸ ਲਈ ਕਲਾਸ-1 ਅਧਿਕਾਰੀ ਦੀ ਸਿਫ਼ਾਰਸ਼ ਦੀ ਲੋੜ ਪੈਂਦੀ ਸੀ।


ਐੱਮ-ਪਾਸਪੋਰਟ ਸੇਵਾ ਮੋਬਾਇਲ ਐਪ ਕੀ ਹੈ?
ਐੱਮ-ਪਾਸਪੋਰਟ ਸੇਵਾ ਮੋਬਾਇਲ ਐਪ ਐਂਡਰਾਇਡ ਵਿੱਚ ਅਤੇ ਆਈਓਐੱਸ ਮੰਚਾਂ `ਤੇ ਉਪਲਬਧ ਹੈ; ਜਿੱਥੋਂ ਤੁਸੀਂ ਪਾਸਪੋਰਟ ਲਈ ਆਪਣੀ ਅਰਜ਼ੀ ਦੇ ਸਕਦੇ ਹੋ, ਲੋੜੀਂਦੀ ਫ਼ੀਸ ਵੀ ਭਰ ਸਕਦੇ ਹੋ ਤੇ ਪਾਸਪੋਰਟ ਸੇਵਾਵਾਂ ਲਈ ਆਪਣੀ ਅਪਾਇੰਟਮੈ਼ਟ ਤੈਅ ਕਰ ਸਕਦੇ ਹੋ।


ਵਿਆਹ ਦੇ ਸਰਟੀਫਿ਼ਕੇਟ ਬਾਰੇ ਹੁਣ ਕੀ ਵਿਵਸਥਾ ਹੈ?
ਵਿਆਹੇ ਹੋਏ ਬਿਨੈਕਾਰਾਂ ਨੂੰ਼ ਹੁਣ ਵਿਆਹ ਦਾ ਸਰਟੀਫਿ਼ਕੇਟ ਲਾਉਣ ਦੀ ਜ਼ਰੂਰਤ ਨਹੀਂ ਹੈ ਭਾਵ ਹੁਣ ਪੁਰਾਣੀ ਅੰਤਿਕਾ- ਕੇ ਦੀ ਜ਼ਰੂਰਤ ਨਹੀ਼ ਹੈ।


ਜਨਮ ਤਰੀਕ ਦੇ ਸਬੂਤ ਲਈ ਕਿਹੜੇ ਦਸਤਾਵੇਜ਼ ਦਿੱਤੇ ਜਾ ਸਕਦੇ ਹਨ?
ਨਗਰ ਨਿਗਮ ਜਾਂ ਜਨਮ ਤੇ ਮੌਤ ਰਜਿਸਟਰਾਰ ਵੱਲੋਂ ਜਾਰੀ ਜਨਮ-ਪ੍ਰਮਾਣ ਪੱਤਰ ਤੋਂ ਇਲਾਵਾ ਹੋਰ ਕਿਸੇ ਵੀ ਵਾਜਬ ਤੇ ਸਮਰੱਥ ਅਧਿਕਾਰੀ ਵੱਲੋਂ ਜਾਰੀ ਬਰਥ ਸਰਟੀਫਿ਼ਕੇਟ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਹੁਣ ਜਨਮ-ਤਾਰੀਖ਼ ਵਜੋਂ ਹੇਠ ਲਿਖੇ ਦਸਤਾਵੇਜ਼ ਪੇਸ਼ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਹੈ:


ਸਕੂਲ ਤਬਾਦਲੇ ਦਾ ਸਰਟੀਫਿ਼ਕੇਟ, ਮੈਟ੍ਰਿਕੁਲੇਸ਼ਨ ਸਰਟੀਫਿ਼ਕੇਟ - ਜੋ ਕਿਸੇ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਜਾਂ ਮਾਨਤਾ ਪ੍ਰਾਪਤ ਜਾਂ ਸਰਕਾਰੀ ਸਕੂਲ ਵੱਲੋਂ ਜਾਰੀ ਕੀਤਾ ਗਿਆ ਹੋਵੇ, ਸਰਕਾਰੀ ਮੁਲਾਜ਼ਮ ਆਪਣੀ ਅਰਜ਼ੀ ਨਾਲ ਸਰਵਿਸ ਰਿਕਾਰਡ ਦੀ ਕਾਪੀ ਲਾ ਸਕਦਾ ਹੈ ਜਾਂ ਸਰਕਾਰੀ ਸੇਵਾ ਤੋਂ ਮੁਕਤ ਮੁਲਾਜ਼ਮ/ਵਿਅਕਤੀ ਪੇਅ ਪੈਨਸ਼ਨ ਆਰਡਰ ਦੀ ਕਾਪੀ ਆਪਣੀ ਅਰਜ਼ੀ ਦੇ ਨਾਲ ਲਾ ਸਕਦਾ ਹੈ; ਇਹ ਕਾਪੀਆਂ ਆਪੋ-ਆਪਣੇ ਮੰਤਰਾਲੇ/ਵਿਭਾਗ ਦੇ ਪ੍ਰਸ਼ਾਸਕੀ ਇੰਚਾਰਜ ਵੱਲੋਂ ਬਾਕਾਇਦਾ ਤਸਦੀਕਸ਼ੁਦਾ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਕਾਰਡ ਜਾਂ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਡਰਾਈਵਿੰਗ ਲਾਇਸੈਂਸ ਦੀ ਕਾਪੀ ਤੇ ਸਰਕਾਰੀ ਲਾਈਫ਼ ਇਨਸ਼ਯੋਰੈਂਸ ਕਾਰਪੋਰੇਸ਼ਨ ਜਾਂ ਅਜਿਹੀ ਕਿਸੇ ਹੋਰ ਕੰਪਨੀ ਵੱਲੋਂ ਜਾਰੀ ਕੋਈ ਪਾਲਿਸੀ ਬਾਂਡ ਵੀ ਪਾਸਪੋਰਟ ਦੀ ਅਰਜ਼ੀ ਦੇ ਨਾਲ ਜਨਮ ਪ੍ਰਮਾਣ-ਪੱਤਰ ਦੀ ਥਾਂ ਲਾਇਆ ਜਾ ਸਕਦਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know everything about Passport new rules