ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਾਣੋ ਸੰਗਰੂਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੀ ਹਾਲਤ, ਹੈਰਾਨ ਰਹਿ ਜਾਓਗੇ…

​​​​​​​ਜਾਣੋ ਸੰਗਰੂਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੀ ਹਾਲਤ, ਹੈਰਾਨ ਰਹਿ ਜਾਓਗੇ…

ਸੰਗਰੂਰ ਜ਼ਿਲ੍ਹੇ ’ਚ ਇੱਕ ਅਜਿਹਾ ਸਕੂਲ ਹੈ, ਜਿਸ ਦੀ ਹਾਲਤ ਵੇਖ ਕੇ ਤੁਸੀਂ ਕਦੇ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਕਿਸੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹਾਲਾਤ ਏਦਾਂ ਦੇ ਵੀ ਹੋ ਸਕਦੇ ਹਨ। ਦਰਅਸਲ, ਸੰਗਰੂਰ ਤੋਂ 46 ਕਿਲੋਮੀਟਰ ਦੂਰ ਮਾਲੇਰਕੋਟਲਾ–ਲੁਧਿਆਣਾ ਸੜਕ ’ਤੇ ਅਹਿਮਦਗੜ੍ਹ ਲਾਗੇ ਸਥਿਤ ਕਸਬੇ ਜਿੱਤਵਾਲ ਕਲਾਂ ’ਚ ਸਥਿਤ ਇਸ ਸਕੂਲ ਦੀਆਂ ਕੰਧਾਂ, ਰੁੱਖ ਤੇ ਫ਼ਰਸ਼ ਸਭ ਕੁਝ ਪ੍ਰਦੂਸ਼ਣ ਨਾਲ ਕਾਲ਼ੇ ਹੋ ਚੁੱਕੇ ਹਨ।

 

 

ਵਿਦਿਆਰਥੀਆਂ, ਵਿਦਿਆਰਥਣਾਂ, ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਇੱਥੇ ਆਪਣੇ ਚਿਹਰੇ ਉੱਤੇ ਮਾਸਕ ਲਾ ਕੇ ਸਕੂਲ ਆਉਣਾ ਪੈਂਦਾ ਹੈ। ਅਜਿਹੇ ਹਾਲਾਤ ਅੱਜ–ਕੱਲ੍ਹ ਤੋਂ ਨਹੀਂ, ਸਗੋਂ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਹਨ।

 

 

ਮੌਕੇ ’ਤੇ ਜਾ ਕੇ ਜਦੋਂ ਵੇਖਿਆ ਗਿਆ, ਤਾਂ ਪਤਾ ਲੱਗਾ ਕਿ ਇਸ ਸਰਕਾਰੀ ਸਕੂਲ ਦੀ ਇਹ ਹਾਲਤ ਕਾਰਬਨ ਉਤਪਾਦ ਬਣਾਉਣ ਵਾਲੀ ਇੱਕ ਫ਼ੈਕਟਰੀ ਕਾਰਨ ਹੋਈ ਹੈ। ਇਹ ਫ਼ੈਕਟਰੀ ‘ਗੁੱਡਲੱਕ ਕਾਰਬਨ’ ਦੀ ਹੈ। ਇਹ ਉਦਯੋਗਿਕ ਇਕਾਈ 1980ਵਿਆਂ ਤੋਂ ਇੱਥੇ ਸਥਾਪਤ ਹੈ। ਇਸ ਫ਼ੈਕਟਰੀ ਦੀ ਕੰਧ ਇਸ ਸਕੂਲ ਨਾਲ ਸਾਂਝੀ ਹੈ।

 

 

ਇਸ ਫ਼ੈਕਟਰੀ ਦੀਆਂ ਚਿਮਨੀਆਂ ਲਗਾਤਾਰ ਧੂੰਆਂ ਤੇ ਸੁਆਹ ਸੁੱਟਦੀਆਂ ਲਗਾਤਾਰ ਹਨ। ਇਸ ਫ਼ੈਕਟਰੀ ਕਾਰਨ 200 ਵਿਦਿਆਰਥੀਆਂ ਤੇ 12 ਅਧਿਆਪਕਾਂ ਤੇ ਕੁਝ ਹੋਰ ਸਟਾਫ਼ ਮੈਂਬਰਾਂ ਦੀ ਸਿਹਤ ਹੁਣ ਪੂਰੀ ਤਰ੍ਹਾਂ ਦਾਅ ਉੱਤੇ ਲੱਗੀ ਹੋਈ ਹੈ।

 

 

ਲਾਗਲੇ 8 ਪਿੰਡਾਂ ਦੇ ਮਾਪੇ ਇੱਥੇ ਆਪਣੇ ਬੱਚਿਆਂ ਨੂੰ 6ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦਾਖ਼ਲ ਕਰਵਾਉਣ ਲਈ ਆਉਂਦੇ ਹਨ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਕੂਲ ’ਚ ਆ ਕੇ ਕਦੇ ਨੀਲਾ ਅਸਮਾਨ ਨਹੀਂ ਤੱਕਿਆ। ਸੰਘਣੇ ਧੂੰਏਂ ਤੇ ਸੁਆਹ ਕਾਰਨ ਇੱਥੇ ਦਿਨੇ ਵੀ ਹਨੇਰਾ ਜਿਹਾ ਪੱਸਰਿਆ ਰਹਿੰਦਾ ਹੈ।

 

 

ਇੱਥੇ ਆ ਕੇ ਪੜ੍ਹਾਉਣ ਵਾਲੇ ਅਧਿਆਪਕ ਤਾਂ ਰੋਜ਼ਾਨਾ ਮਾਸਕ ਲਾ ਕੇ ਸਕੂਲ ਆ ਜਾਂਦੇ ਹਨ ਪਰ ਵਿਦਿਆਰਥੀਆਂ ਨੂੰ ਇੰਝ ਹੀ ਰੁਮਾਲ ਤੇ ਵਿਦਿਆਰਥਣਾਂ ਨੂੰ ਚੁੰਨੀਆਂ ਨਾਲ ਹੀ ਸਾਰਨਾ ਪੈਂਦਾ ਹੈ। ਅਸਲ ’ਚ ਜ਼ਿਆਦਾਤਰ ਬੱਚੇ ਮੱਧ ਤੇ ਗ਼ਰੀਬ ਵਰਗਾਂ ਦੇ ਹੀ ਹਨ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know the condition of a Govt School in Sangrur District You will be surprised